ਖੁਸ਼ਬੂ ਪੰਜਾਬ ਦੀ

Latest news
केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि...

ਕੈਨੇਡਾ ਵਿਚ ਘੱਟੋ ਘੱਟ ਫੈਡਰਲ ਉਜਰਤ ਵਿਚ ਹੋਇਆ ਵਾਧਾ

ਅਲਬਰਟਾ  –  ਇੰਪਲੌਇਮੈਂਟ ਐਂਡ ਸੋਸ਼ਲ ਮੀਡੀਆ ਡਿਵੈਲਪਮੈਂਟ ਕੈਨੇਡਾ (ਈਐਸਡੀਸੀ) ਵੱਲੋਂ ਐਲਾਨ ਕੀਤਾ ਗਿਆ ਹੈ ਕਿ ਘੱਟ ਤੋਂ ਘੱਟ ਫੈਡਰਲ ਉਜਰਤਾਂ ਵਿੱਚ 15 ਤੋਂ 15·55 ਡਾਲਰ ਪ੍ਰਤੀ ਘੰਟਾ ਦਾ ਵਾਧਾ ਹੋਵੇਗਾ। ਇਹ ਵਾਧਾ ਪਹਿਲੀ ਅਪਰੈਲ 2022 ਤੋਂ ਦਰਜ ਕੀਤਾ ਜਾਵੇਗਾ।
ਇਹ ਫੈਡਰਲ ਵਾਧਾ ਸਿਰਫ ਉਨ੍ਹਾਂ ਮੁਲਾਜ਼ਮਾਂ ਉੱਤੇ ਹੀ ਲਾਗੂ ਹੋਵੇਗਾ ਜਿਹੜੇ ਫੈਡਰਲ ਪੱਧਰ ਉੱਤੇ ਨਿਯੰਤਰਿਤ ਇੰਡਸਟਰੀਜ਼ ਜਿਵੇਂ ਕਿ ਬੈਂਕ, ਪੋਸਟਲ ਸਰਵਿਸਿਜ਼, ਇੰਟਰਪ੍ਰੋਵਿੰਸ਼ੀਅਲ ਟਰਾਂਸਪੋਰਟੇਸ਼ਨ ਤੇ ਫੈਡਰਲ ਕ੍ਰਾਊਨ ਕਾਰਪੋਰੇਸ਼ਨਜ਼ ਵਿੱਚ ਕੰਮ ਕਰਦੇ ਹਨ।ਜਿਹੜੇ ਮੁਲਾਜ਼ਮ ਉਨ੍ਹਾਂ ਇੰਡਸਟਰੀਜ਼ ਵਿੱਚ ਕੰਮ ਕਰਦੇ ਹਨ ਜਿਹੜੇ ਫੈਡਰਲ ਸਰਕਾਰ ਵੱਲੋਂ ਨਿਯੰਤਰਿਤ ਨਹੀਂ ਹਨ ਉਨ੍ਹਾਂ ਉੱਤ਼ੇ ਪ੍ਰੋਵਿੰਸ਼ੀਅਲ ਘੱਟ ਤੋਂ ਘੱਟ ਵੇਜ ਲਾਗੂ ਰਹਿਣਗੇ।
ਈਐਸਡੀਸੀ ਦਾ ਕਹਿਣਾ ਹੈ ਕਿ 55 ਸੈਂਟ ਘੱਟ ਤੋਂ ਘੱਟ ਉਜਰਤਾਂ ਵਿੱਚ ਵਾਧਾ 2021 ਤੋਂ ਸਾਲਾਨਾ ਔਸਤ ਕੰਜਿ਼ਊਮਰ ਪ੍ਰਾਈਸ ਇੰਡੈਕਸ ਵਿੱਚ 3·4 ਫੀ ਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ, ਜੋ ਕਿ ਸਟੈਟੇਸਟਿਕਸ ਕੈਨੇਡਾ ਵੱਲੋਂ ਰਿਪੋਰਟ ਕੀਤਾ ਗਿਆ ਹੈ। ਜਿਨ੍ਹਾਂ ਪ੍ਰੋਵਿੰਸਾਂ ਤੇ ਟੈਰੇਟਰੀਜ਼ ਵਿੱਚ ਫੈਡਰਲ ਰੇਟ ਨਾਲੋਂ ਵੱਧ ਘੱਟ ਤੋਂ ਘੱਟ ਉਜਰਤਾਂ ਹਨ ਉੱਥੇ ਵੱਧ ਉਜਰਤਾਂ ਹੀ ਲਾਗੂ ਹੋਣਗੀਆਂ।

Scroll to Top