ਯੁਕ੍ਰੇਨ ਦੇ ਨਾਲ ਜੰਗ ਦਰਮਿਆਨ ਰੂਸ ਦਾ ਦਾਅਵਾ ਹੈ ਕਿ ਉਸ ਨੇ ਕੀਵ, ਚੇਰਨੀਹੀਵ, ਸੁਮੀ, ਖਾਰਕੀਵ ਅਤੇ ਮਾਰੀਯੁਪੋਲ ਸ਼ਹਿਰਾਂ ਤੋਂ ਨਾਗਰਿਕਾਂ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਕੱਢਣ ਦੇ ਲਈ ਮਾਸਕੋ ਤੋਂ 10 ਕੋਰੀਡੋਰ ਖੋਲ੍ਹੇ ਹਨ ਜਿਸ ਵਿਚ ਹਰੇਕ ਸ਼ਹਿਰ ਵਿਚ ਇਕ ਕੋਰੀਡੋਰ ਸ਼ਾਮਲ ਹਨ। ਦੂਜੇ ਪਾਸੇ ਰੂਸ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਯੁਕ੍ਰੇਨ ਨੇ ਵੱਖ ਵੱਖ ਦੇਸ਼ਾਂ ਦੇ ਲਗਭਗ 7000 ਲੋਕਾਂ ਨੂੰ ਬੰਧਕ ਬਣਾਇਆ ਹੈ ਜਦੋਕਿ 70 ਜਹਾਜ਼ ਬੰਦਰਗਾਹਾਂ ’ਤੇ ਫਸੇ ਹਨ।
ਇਕ ਬਿਆਨ ਵਿਚ ਰੂਸ ਨੇ ਦਾਅਵਾ ਕੀਤਾ ਹੈ ਕਿ ਇਕ ਕੋਰੀਡੋਰ ਪੋਲੈਂਡ, ਮਾਲਦੋਵਾ ਅਤੇ ਰੋਮਾਨੀਆ ਦੇ ਪੱਛਮ ਵਿਚ ਕੀਵ ਅਧਿਕਾਰੀਆਂ ਵੱਲੋਂ ਕੰਟਰੋਲ ਖੇਤਰਾਂ ਦੇ ਰਾਹੀਂ ਕੀਤਾ ਜਾ ਰਿਹਾ ਹੈ। ਰੂਸੀ ਦੂਤਘਰ ਨੇ ਕਿਹਾ ਕਿ ਸਾਡੇ ਵੱਲੋਂ ਪ੍ਰਸਤਾਵਿਤ ਦਸ ਰਸਤਿਆਂ ਵਿਚੋਂ ਯੁਕ੍ਰੇਨ ਸਿਰਫ ਦੋ ’ਤੇ ਸਹਿਮਤ ਹੋਇਆ ਹੈ ਜਿਸ ਵਿਚ ਕੀਵ ਅਤੇ ਮਾਰੀਯੁਪੋਲ ਸ਼ਾਮਲ ਹੈ।