ਖੁਸ਼ਬੂ ਪੰਜਾਬ ਦੀ

Latest news
केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि...

ਅੱਠਵਾਂ ਹੋਲਾ ਮਹੱਲਾ ਕਬੱਡੀ ਕੁਸਤੀ ਤੇ ਗਤਕਾ ਮੁਕਾਬਲੇ 17 ਤੇ 18 ਮਾਰਚ 2022 ਨੂੰ

ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਣਗੇ- ਕੁਲਵੰਤ ਸਿੰਘ ਸੰਘਾਂ ਇੰਗਲੈਂਡ 
ਸ਼੍ਰੀ   ਅਨੰਦਪੁਰ ਸਾਹਿਬ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)-ਸ਼੍ਰੀ ਅਨੰਦਪੁਰ ਸਾਹਿਬ ਸਪੋਰਟਸ ਤੇ ਕਲਚਰ ਕਲੱਬ ਇੰਗਲੈਂਡ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਤੇ ਕਲਚਰ ਕਲੱਬ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਠਵਾਂ ਹੋਲਾ ਮਹੱਲਾ ਕਬੱਡੀ ਕੁਸਤੀ ਤੇ ਗਤਕੇ ਦੇ ਮੁਕਾਬਲੇ 17 ਤੇ 18 ਮਾਰਚ 2022 ਨੂੰ ਕਰਵਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਨੂੰ ਸਰਦਾਰ ਕੁਲਵੰਤ ਸਿੰਘ ਸੰਘਾ ਜਰਨਲ ਸੈਕਟਰੀ ਇੰਗਲੈਂਡ ਫੈਡਰੇਸ਼ਨ ਜੀ ਨੇ ਦੱਸਿਆ ਕਿ ਇਸ ਖੇਡ ਮੇਲੇ ਵਿੱਚ ਕਰੀਬ 40 ਲੱਖ ਦੇ ਇਨਾਮ ਦਿੱਤੇ ਜਾਣਗੇ। ਜਿਸ ਵਿੱਚ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 14 ਚੋਟੀ ਦੀਆਂ ਕਬੱਡੀ ਅਕੈਡਮੀਆਂ ਦੇ ਮੁਕਾਬਲੇ ਹੋਣਗੇੇ। ਜਿਹਨਾਂ ਵਿੱਚ ਕਬੱਡੀ ਦੇ ਸੁਪਰ ਸਟਾਰ ਇੰਟਰਨੈਸ਼ਨਲ ਕਬੱਡੀ ਖਿਡਾਰੀ ਆਪਣੇ ਜੋਹਰ ਦਿਖਾਉਣਗੇ। ਕੁਸ਼ਤੀਆਂ ਦੇ ਮੁਕਾਬਲੇ ਵੀ ਚੋਟੀ ਦੇ ਪਹਿਲਵਾਨਾਂ ਵਿੱਚਕਾਰ ਹੋਣਗੇ। 40 ਸਾਲ ਉਮਰ ਵਾਲੇ ਕਬੱਡੀ ਖਿਡਾਰੀਆਂ ਦਾ ਵੀ ਸੋਅ ਮੈਚ ਹੋਵੇਗਾ। ਪੰਜਾਬ ਤੇ ਹਰਿਆਣਾ ਦੀਆਂ ਲੜਕੀਆਂ ਦਾ ਕਬੱਡੀ ਮੈਚ ਕਰਵਾਇਆ ਜਾਵੇਗਾ। ਛੋਟੇ ਐਕਸਨਾ ਵਾਲੇ ਸਟਾਰ ਬੱਚਿਆਂ ਦਾ ਕਬੱਡੀ ਮੈਚ ਵੀ ਵੇਖਣਯੋਗ ਹੋਵਗਾ। ਗਤਕੇ ਦੇ ਮੁਕਾਬਲੇ ਦਰਸਕਾ ਲਈ ਖਿੱਚ ਦਾ ਕੇਦਰ ਬਣਨਗੇ। ਇਸ ਖੇਡ ਮੇਲੇ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਇਸ ਖੇਡ ਮੇਲੇ ਨੂੰ ਸਫਲ ਬਣਾਉਣ ਦੇ ਲਈ ਸਰਪ੍ਰਸਤ ਰਣਜੀਤ ਸਿੰਘ ਢੰਡਾ ਪ੍ਰਧਾਨ ਇੰਗਲੈਂਡ ਫੈਡਰੇਸ਼ਨ ਰਾਜਾ ਕੰਗ ਬਗੀਚਾ ਸਿੰਘ ਸੰਧੂ ਬਲਜੀਤ ਸਿੰਘ  ਰਦਾਸਪੁਰੀ ਗੁਰਪਾਲ ਸਿੰਘ ਪਹਿਲਵਾਨ ਪ੍ਰਧਾਨ ਪਿਆਰਾ ਸਿੰਘ ਰੰਧਾਵਾ ਗੁਰਚਰਨ ਸਿੰਘ ਢਿਲੋਂ ਪਿੰਕੀ ਜਰਨਲ ਸਕੱਤਰ ਗੁਰਚਰਨ ਸਿੰਘ ਹੰਸ ਚੈਅਰਮੈਨ ਗੁਰਪਾਲ ਸਿੰਘ ਚੱਠਾ ਖਜਾਨਚੀ ਬਲਦੇਵ ਸਿੰਘ ਸਰਪੰਚ ਭਾਣੋਕੀ ਸਰਦਾਰ ਸੁਰਜਨ ਸਿੰਘ ਚੱਠਾ ਪ੍ਰਧਾਨ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਕਰਤਾਰ ਸਿੰਘ ਪਹਿਲਵਾਨ ਸਰਦਾਰ ਸਵਿੰਦਰਜੀਤ ਸਿੰਘ ਬੈਸ ਸਾਬਕਾ ਐਸ ਪੀ ਤਰਲੋਚਨ ਸਿੰਘ ਗਿੱਲ ਦੀਨੇਵਾਲ ਇੰਗਲੈਂਡ ਸੁਖਬੀਰ ਸਿੰਘ ਮੰਡੇਰ ਇਕਬਾਲ ਸਿੰਘ ਅਟਵਾਲ ਗੁਰਮੇਲ ਸਿੰਘ ਸਹੋਤਾ ਕੁਲਵੰਤ ਸਿੰਘ ਚੱਠਾ ਪਲਵਿੰਦਰ ਸਿੰਘ ਦਰਬਾਰਾ ਸਿੰਘ ਧਾਲੀਵਾਲ ਐਨ ਆਰ ਆਈ ਵੀਰਾਂ ਦੇ ਵੱਡੇ ਸਹਿਯੋਗ ਹਨ। ਸਾਰੀਆਂ ਸੰਗਤਾਂ ਨੂੰ ਇਸ ਖੇਡ ਵਿੱਚ  ਮੇਲੇ ਹੁੰਮ ਹੁੰਮਾਕੇ  ਪਹੁੰਚਣ ਦੀ ਬੇਨਤੀ ਕੀਤੀ ਜਾਦੀ ਹੈ।

Scroll to Top