ਇਜ਼ਰਾਈਲੀ ਮਾਹਿਰ ਨੇ ਇੰਡੋ—ਇਜ਼ਰਾਈਲ ਪ੍ਰੌਜ਼ੈਕਟ ਸੈਂਟਰ ਆਫ਼ ਐਕਸੇਲੈਂਸ ਫ਼ਾਰ ਵੈਜੀਟੇਬਲਜ਼ ਕਰਤਾਰਪੁਰ ਵਿਖੇ Mr. Uri Rubinstein, Agriculture Attache MASHAV, Embassy of Israel in India ਦੌਰਾ ਕੀਤਾ ਗਿਆ। ਇਸ ਮੌਕੇ ਡਾ. ਲਾਲ ਬਹਾਦਰ ਦਮਾਥੀਆ, ਡਿਪਟੀ ਡਾਇਰੈਕਟਰ ਬਾਗਬਾਨੀ—ਕਮ—ਕੰਟਰੋਲਿੰਗ ਅਫਸਰ, ਸੀ.ਓ.ਈ., ਜਲੰਧਰ, ਸ਼੍ਰੀ. ਸੁਖਵਿੰਦਰ ਸਿੰਘ, ਸਹਾਇਕ ਡਾਇਰੈਕਟਰ ਬਾਗਬਾਨੀ, ਜਲੰਧਰ ਅਤੇ ਡਾ. ਦਲਜੀਤ ਸਿੰਘ ਗਿੱਲ, ਸਹਾਇਕ ਡਾਇਰੈਕਟਰ ਬਾਗਬਾਨੀ, ਐਸ.ਬੀ.ਐਸ. ਨਗਰ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਸੈਂਟਰ ਵਿਖੇ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਸੰਖੇਪ ਵਿੱਚ ਦੱਸਿਆ। ਉਨ੍ਹਾਂ ਵੱਲੋਂ ਵਿਜਿਟ ਦੌਰਾਨ ਸੈਂਟਰ ਵਿਖੇ ਚੱਲ ਰਹੀਆਂ ਮੁੱਖ ਗਤੀਵਿਧੀਆਂ ਬਾਰੇ ਸਮੁੱਚੀ ਜਾਣਕਾਰੀ ਵਿਸਥਾਰ ਨਾਲ ਦਿੱਤੀ ਗਈ, ਜਿਸ ਦੌਰਾਨ ਉਨ੍ਹਾਂ ਦੱਸਿਆ ਗਿਆ ਕਿ ਹੁਣ ਤੱਕ 1500 ਤੋਂ ਵੱਧ ਕਿਸਾਨ ਇਸ ਆਧੁਨਿਕ ਇਜ਼ਰਾਈਲੀ ਤਰੀਕਿਆਂ ਨਾਲ ਸਬਜ਼ੀਆਂ ਦੀ ਸੁਰੱਖਿਅਤ ਖੇਤੀ ਸਬੰਧੀ ਸਿਖਲਾਈ ਲਈ ਜਾ ਚੁੱਕੀ ਹੈ। ਇਸ ਮੌਕੇ ਸ਼੍ਰੀ. ਤੇਜ਼ਬੀਰ ਸਿੰਘ, ਪ੍ਰੌਜ਼ੈਕਟ ਅਫਸਰ, ਸੀ.ਈ.ਵੀ., ਕਰਤਾਰਪੁਰ ਵਲੋਂ ਦੱਸਿਆ ਕਿ ਸੀ.ਓ.ਈ. ਵੱਲੋਂ ਪੰਜਾਬ ਦੇ ਵੱਖ—ਵੱਖ ਜਿਲਿ੍ਹਆਂ ਵਿੱਚ 206.69 ਲੱਖ ਰੋਗ ਰਹਿਤ ਵਧੀਆ ਕੁਆਲਟੀ ਦੀਆਂ ਪਨੀਰੀਆਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਇਸ ਉਪਰੰਤ ਡੈਲੀਗੇਟਸ ਨੂੰ ਸੈਂਟਰ ਦੀ ਫੀਲਡ ਵਿਜ਼ਿਟ ਕਰਵਾਈ ਗਈ, ਜਿਸ ਦੌਰਾਨ ਇਜ਼ਰਾਈਲੀ ਡੈਲੀਗੇਟਸ ਵੱਲੋਂ ਵੱਖ—ਵੱਖ ਯੁਨਿਟ, ਨਰਸਰੀ, ਓਪਨ ਫੀਲਡ, ਹਾਈਡ੍ਰੋਪੋਨਿਕ ਯੁਨਿਟ, ਪੈਕ ਹਾਊਸ, ਇਮੇਜ਼ ਬੇਸਡ ਗਰੇਡਿੰਗ ਸੋਰਟਿੰਗ ਪੈਕਿੰਗ ਲਾਈਨ ਅਤੇ ਸੇਲ ਆਊਟਲੈਟ ਸਾਰੇ ਦੇਖੇ ਗਏ ਤੇ ਕਾਫ਼ੀ ਸਵਾਲ—ਜਵਾਬ ਵੀ ਸਾਂਝੇ ਕੀਤੇ ਗਏ। ਇਸ ਮੌਕੇ ਸੈਂਟਰ ਸਬੰਧੀ ਹੋਰ ਇਜ਼ਰਾਈਲੀ ਆਧੁਨਿਕ ਤਕਨੀਕਾਂ/ ਨਵੀਆਂ ਵਿਧੀਆਂ ਬਾਰੇ ਵਿਚਾਰ ਚਰਚਾ ਵੀ ਕੀਤੀ ਗਈ। ਇਸ ਉਪਰੰਤ ਸ਼੍ਰੀ. ਤ੍ਰਿਪਤ ਕੁਮਾਰ, ਬਾਗਬਾਨੀ ਵਿਕਾਸ ਅਫਸਰ (ਸੀ.ਈ.ਵੀ.) ਵੱਲੋਂ ਪਲਾਂਟ ਕਲੀਨਿਕ ਲੈਬ ਅਤੇ ਸਬਜ਼ੀਆਂ ਨੂੰ ਆ ਰਹੀਆਂ ਕੀਟਨਾਸ਼ਕ ਦਵਾਈਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਰਜ਼ਨਦੀਪ ਐਮ.ਆਈ.ਈ. ਵੱਲੋਂ ਡ੍ਰਿੱਪ ਇਰੀਗੇਸ਼ਨ ਸਬੰਧੀ ਮੁਕੰਮਲ ਜਾਣਕਾਰੀ ਦਿੱਤੀ ਗਈ ਅਤੇ ਸ਼੍ਰੀ ਅਨਮੋਲਦੀਪ ਸਿੰਘ, ਵੈਜੀਟੇਬਲ ਕੰਸਲਟੈਂਟ ਵੱਲੋਂ ਸੈਂਟਰ ਵਿਖੇ ਡਿਮਾਂਸਟ੍ਰੇਸ਼ਨ ਦੇ ਤੌਰ ਤੇ ਪੈਦਾ ਕੀਤੀਆਂ ਜਾ ਰਹੀਆਂ ਸਬਜ਼ੀਆਂ ਦੀ ਪੈਦਾਵਾਰ ਦੀ ਪ੍ਰਦਰਸ਼ਿਤ ਲਾਈਵ ਸੈਂਪਲਾਂ ਬਾਰੇ ਜਾਣਕਾਰੀ ਦਿੱਤੀ ਗਈ।