ਬਰਤਾਨੀਆ ਵਿਚ ਪੋਸਟ-ਸਟੱਡੀ ਵਰਕ ਵੀਜ਼ਾ ਅਤੇ ਸਰਕਾਰ ਦੁਆਰਾ ਫੰਡ ਪ੍ਰਾਪਤ ਸਕਾਲਰਸ਼ਿਪਾਂ ‘ਤੇ ਨਿਰਭਰ ਲੋਕਾਂ ‘ਤੇ ਪਾਬੰਦੀਆਂ ਦੀ ਚੱਲ ਰਹੀ ਸਮੀਖਿਆ ਦੇ ਵਿਚਕਾਰ ਇਕ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਹਨ। ਜਿਸ ਵਿਚ ਇਹ ਗੱਲ ਸਾਹਮਣੇ ਆਈ ਕਿ ਵੱਡੀ ਗਿਣਤੀ ਵਿਚ ਭਾਰਤੀ ਵਿਦਿਆਰਥੀਆਂ ਦਾ ਬਰਤਾਨੀਆ ਦੀਆਂ ਯੂਨੀਵਰਸਿਟੀਆਂ ਤੋਂ ਮੋਹ ਭੰਗ ਹੋ ਗਿਆ ਹੈ। ਅੰਕੜਿਆਂ ਮੁਤਾਬਕ ਅਰਜ਼ੀਆਂ ਵਿਚ ਚਾਰ ਫ਼ੀ ਸਜੀ ਦੀ ਗਿਰਾਵਟ ਦਰਜ ਕੀਤੀ ਗਈ।
ਯੂਨੀਵਰਸਿਟੀ ਅਤੇ ਕਾਲਜ ਦਾਖਲਾ ਸੇਵਾ (UCAS) ਦੇ ਅੰਕੜਿਆਂ ਅਨੁਸਾਰ, ਗ੍ਰੈਜੂਏਸ਼ਨ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕੁੱਲ ਸੰਖਿਆ ਵਿਚ ਸਿਰਫ 0.7 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਹਾਲ ਹੀ ਦੇ ਵਾਧੇ ਦੇ ਬਾਵਜੂਦ, ਨਾਈਜੀਰੀਅਨ ਅਤੇ ਭਾਰਤੀ ਵਿਦਿਆਰਥੀਆਂ ਦੇ ਦਾਖਲੇ ਵਿਚ ਕਮੀ ਆਈ ਹੈ। ਭਾਰਤ ਤੋਂ ਅਰਜ਼ੀਆਂ ਪਿਛਲੇ ਸਾਲ ਦੇ ਮੁਕਾਬਲੇ ਚਾਰ ਫ਼ੀ ਸਦੀ ਘੱਟ ਕੇ 8,770 ‘ਤੇ ਆ ਗਈਆਂ ਅਤੇ ਨਾਈਜੀਰੀਆ ਦੀਆਂ ਅਰਜ਼ੀਆਂ 46 ਫ਼ੀ ਸਦੀ ਘੱਟ ਕੇ 1,590 ‘ਤੇ ਆ ਗਈਆਂ।