ਖੁਸ਼ਬੂ ਪੰਜਾਬ ਦੀ

Latest news
ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि... वेस्ट हल्के में गुंडागर्दी, भय, नशा तस्करी खत्म करने के लिये भाजपा को वोट दे--सुशील रिंकु ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ ਬਾਈ ਨਛੱਤਰ ਸਿੰਘ ਦਾ ਜਲੰਧਰ ਪਹੁੰਚਣ 'ਤੇ ਭਰਵਾਂ ਸਵਾਗਤ ਕਦੇ ਜ਼ੁਬਾਨ ਦੇ ਕਮਾਨ ਵਿਚੋਂ ਨਿਕਲੇ ਸ਼ਬਦ, ਕਦੇ ਚੰਗੇ ਸ਼ਬਦ ਬਣ ਜਾਂਦੇ ਹਨ डीएवी यूनिवर्सिटी ने मनाया वर्ल्ड अर्थ डे, जैव ईंधन पर कराया सेमिनार ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ ਸ਼ੁਰੂ मेरी मां ने भी प्रियंका गांधी की मां की तरह अपने मंगलसूत्र की कुर्बानी दी: विधायक विक्रमजीत सिंह चौध...

ਮੈ ਰਾਸ਼ਟਰਪਤੀ ਵਜੋਂ ਸੇਵਾਵਾਂ ਨਿਭਾਉਣ ਲਈ ਤਿਆਰ ਹਾਂ-ਕਮਲਾ ਹੈਰਿਸ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – 81 ਸਾਲਾ ਰਾਸ਼ਟਰਪਤੀ ਜੋ ਬਾਈਡਨ ਦੀ ਵੱਡੀ ਉਮਰ ਬਾਰੇ ਵੋਟਰਾਂ ਦੀ ਫਿਕਰ ਦੇ ਦਰਮਿਆਨ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਇਕ ਮੁਲਾਕਾਤ ਦੌਰਾਨ ਕਿਹਾ ਹੈ ਕਿ ਉਹ ਦੇਸ਼ ਦੇ ਰਾਸ਼ਟਰਪਤੀ ਵਜੋਂ ਸੇਵਾਵਾਂ ਨਿਭਾਉਣ ਲਈ ਤਿਆਰ ਹਨ। ਵਾਲ ਸਟਰੀਟ ਨਾਲ ਗੱਲਬਾਤ ਦੌਰਾਨ ਹੈਰਿਸ ਨੇ ਕਿਹਾ ਕਿ ” ਮੈ ਦੇਸ਼ ਦੇ ਸਰਬਉੱਚ ਅਹੁੱਦੇ ‘ਤੇ ਕੰਮ ਕਰਨ ਲਈ ਤਿਆਰ ਹਾਂ। ਜਿਨਾਂ ਲੋਕਾਂ ਨੇ ਮੈਨੂੰ ਉਪ ਰਾਸ਼ਟਰਪਤੀ ਵਜੋਂ ਕੰਮ ਕਰਦਿਆਂ ਵੇਖਿਆ ਹੈ ਉਹ ਦੇਸ਼ ਦੀ ਅਗਵਾਈ ਕਰਨ ਪ੍ਰਤੀ ਮੇਰੀ ਸਮਰੱਥਾ ਨੂੰ ਭਲੀਭਾਂਤ ਜਾਣਦੇ ਹਨ।” ਉਪ ਰਾਸ਼ਟਰਪਤੀ ਦਾ ਇਹ ਬਿਆਨ ਵਿਸ਼ੇਸ਼ ਕੌਂਸਲ ਰਾਬਰਟ ਹੁਰ ਦੀ ਉਸ ਰਿਪੋਰਟ ਤੋਂ ਬਾਅਦ ਆਇਆ ਹੈ ਜਿਸ ਵਿਚ ਉਸ ਨੇ ਜੋ ਬਾਈਡਨ ਦੀ ਕਮਜੋਰ ਯਾਦਾਸ਼ਤ ਦਾ ਜਿਕਰ ਕੀਤਾ ਹੈ। ਇਸ ਰਿਪੋਰਟ ਵਿਚ ਦੋਸ਼ ਲਾਇਆ ਗਿਆ ਹੈ ਕਿ ਬਾਈਡਨ ਇਹ ਵੀ ਭੁੱਲ ਗਏ ਹਨ ਕਿ ਉਨਾਂ ਨੇ ਉਪ ਰਾਸ਼ਟਰਪਤੀ ਵਜੋਂ ਕਦੋਂ ਕੰਮ ਕੀਤਾ ਸੀ ਜਾਂ ਉਸ ਦੇ ਪੁੱਤਰ ਬੀਊ ਬਾਈਡਨ ਦੀ ਮੌਤ ਕਦੋਂ ਹੋਈ ਸੀ। ਇਸ ਰਿਪੋਰਟ ਉਪਰੰਤ ਰਾਸ਼ਟਰਪਤੀ ਨੇ ਇਨਾਂ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਸੀ ਕਿ ”ਉਨਾਂ ਦੀ ਯਾਦਾਸ਼ਤ ਬਹੁਤ ਵਧੀਆ ਹੈ। ਰਾਸ਼ਟਰਪਤੀ ਵਜੋਂ ਜੋ ਮੈ ਕੀਤਾ ਹੈ ਉਹ ਸਭ ਦੇ ਸਾਹਮਣੇ ਹੈ।” ਇਥੇ ਜਿਕਰਯੋਗ ਹੈ ਕਿ ਮੋਨਮਾਊਥ ਯੁਨੀਵਰਸਿਟੀ ਵੱਲੋਂ ਪਿਛਲੇ ਸਾਲ ਅਕਤੂਬਰ ਵਿਚ ਕੀਤੇ ਸਰਵੇ ਵਿਚ 76% ਵੋਟਰ ਇਸ ਗੱਲ ਨਾਲ ਸਹਿਮਤ ਹੋਏ ਹਨ ਕਿ ਬਾਈਡਨ ਦੀ ਉਮਰ ਜਿਆਦਾ ਹੈ ਤੇ ਇਹ ਉਮਰ ਦੂਸਰੀ ਵਾਰ ਪ੍ਰਭਾਵਸ਼ਾਲੀ ਢੰਗ ਨਾਲ ਰਾਸ਼ਟਰਪਤੀ ਵਜੋਂ ਸੇਵਾਵਾਂ ਨਿਭਾਉਣ ਦੇ ਰਾਹ ਵਿਚ ਅੜਿਕਾ ਬਣ ਸਕਦੀ ਹੈ। ਇਕ ਹੋਰ ਸਰਵੇ ਵਿਚ ਵੀ 76% ਵੋਟਰਾਂ ਨੇ ਬਾਈਡਨ ਦੀ ਦਿਮਾਗੀ ਤੇ ਸਰੀਰਕ ਤੰਦਰੁਸਤੀ ਬਾਰੇ ਚਿੰਤਾ ਪ੍ਰਗਟਾਈ ਹੈ। ਇਸ ਤੋਂ ਪਹਿਲਾਂ ਇਕ ਮੁਲਾਕਾਤ ਵਿੱਚ ਹੈਰਿਸ ਨੇ ਕਿਹਾ ਸੀ ਕਿ ਜੇਕਰ ਲੋੜ ਪਈ ਤਾਂ ਉਹ ‘ਕਮਾਂਡਰ ਇਨ ਚੀਫ’ ਬਣਨ ਲਈ ਤਿਆਰ ਹਨ ਪਰੰਤੂ ਬਾਈਡਨ ਵਧੀਆ ਸਾਬਤ ਹੋਣਗੇ।

Scroll to Top