ਖੁਸ਼ਬੂ ਪੰਜਾਬ ਦੀ

Latest news
ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि... वेस्ट हल्के में गुंडागर्दी, भय, नशा तस्करी खत्म करने के लिये भाजपा को वोट दे--सुशील रिंकु ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ ਬਾਈ ਨਛੱਤਰ ਸਿੰਘ ਦਾ ਜਲੰਧਰ ਪਹੁੰਚਣ 'ਤੇ ਭਰਵਾਂ ਸਵਾਗਤ ਕਦੇ ਜ਼ੁਬਾਨ ਦੇ ਕਮਾਨ ਵਿਚੋਂ ਨਿਕਲੇ ਸ਼ਬਦ, ਕਦੇ ਚੰਗੇ ਸ਼ਬਦ ਬਣ ਜਾਂਦੇ ਹਨ डीएवी यूनिवर्सिटी ने मनाया वर्ल्ड अर्थ डे, जैव ईंधन पर कराया सेमिनार ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ ਸ਼ੁਰੂ मेरी मां ने भी प्रियंका गांधी की मां की तरह अपने मंगलसूत्र की कुर्बानी दी: विधायक विक्रमजीत सिंह चौध...

ਅਮਰੀਕਾ ਵਿਚ ਭਾਰਤੀ ਮੋਟਲ ਮਾਲਕ ਦੀ ਗੋਲੀ ਮਾਰ ਕੇ ਹੱਤਿਆ * ਕਮਰਾ ਕਿਰਾਏ ‘ਤੇ ਲੈਣ ਦੇ ਮੁੱਦੇ ‘ਤੇ ਹੋਏ ਝਗੜੇ ਉਪਰੰਤ ਵਾਪਰੀ ਘਟਨਾ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) -ਅਮਰੀਕਾ ਦੇ ਸ਼ਹਿਰ ਸ਼ੈਫਫੀਲਡ (ਅਲਾਬਾਮਾ) ਵਿਚ ਇਕ 76 ਸਾਲਾ ਭਾਰਤੀ ਮੋਟਲ ਮਾਲਕ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਹੈ। ਪ੍ਰਾਪਤ ਵੇਰਵੇ ਅਨੁਸਾਰ ਹਿਲਕਰੈਸਟ ਮੋਟਲ ਦੇ ਮਾਲਕ ਭਾਰਤੀ -ਅਮਰੀਕੀ ਪ੍ਰਾਵੀਨ ਰਾਓਜੀਭਾਈ ਪਟੇਲ ਦੀ ਹੱਤਿਆ ਦੇ ਮਾਮਲੇ ਵਿਚ ਪੁਲਿਸ ਨੇ ਸ਼ੱਕੀ 34 ਸਾਲਾ ਵਿਲੀਅਮ ਜੈਰਮੀ ਮੂਰ ਨੂੰ ਗ੍ਰਿਫਤਾਰ ਕੀਤਾ ਹੈ। ਸ਼ੈਫਫੀਲਡ ਪੁਲਿਸ ਮੁਖੀ ਰਿਕੀ ਟੈਰੀ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ  ਸ਼ੱਕੀ ਮੂਰ ਨੂੰ ਘਟਨਾ ਦੇ ਕੁਝ ਸਮੇ ਬਾਅਦ ਉਸ ਵੇਲੇ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਉਹ ਇਕ ਲਾਵਾਰਸ ਘਰ ਵਿਚ ਲੁਕਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਾਂਚਕਾਰਾਂ ਅਨੁਸਾਰ ਮੂਰ ਮੋਟਲ ਵਿਚ ਕਮਰਾ ਕਿਰਾਏ ‘ਤੇ ਲੈਣਾ ਚਹੁੰਦਾ ਸੀ ਜਿਸ ਨੂੰ ਲੈ ਕੇ ਪਟੇਲ ਨਾਲ ਹੋਏ ਝਗੜੇ ਉਪਰੰਤ ਮੂਰ ਨੇ ਆਪਣੀ ਗੰਨ ਨਾਲ ਬਜੁਰਗ ਪਟੇਲ ਨੂੰ ਗੋਲੀ ਮਾਰ ਦਿੱਤੀ। ਟੈਰੀ ਨੇ ਕਿਹਾ ਕਿ ਹੱਤਿਆ ਲਈ ਵਰਤੀ ਗੰਨ ਮੂਰ ਦੇ ਕਬਜੇ ਵਿਚੋਂ ਬਰਾਮਦ ਕਰ ਲਈ ਹੈ। ਪੁਲਿਸ ਮੁਖੀ ਨੇ ਕਿਹਾ ਕਿ ਸ਼ੱਕੀ ਮੂਰ ਨੂੰ ਇਸ ਸਮੇ ਸ਼ੈਫਫੀਲਡ ਸਿਟੀ ਜੇਲ ਵਿਚ ਰਖਿਆ ਗਿਆ ਹੈ ਤੇ ਵਾਰੰਟ ਜਾਰੀ ਹੋਣ ਉਪਰੰਤ ਉਸ  ਨੂੰ ਕੋਲਬਰਟ ਕਾਊਂਟੀ ਜੇਲ ਵਿਚ ਲਿਜਾਇਆ ਜਾਵੇਗਾ।

Scroll to Top