ਗੱਲ ” ਵੈਰੀ ” ਪੰਜਾਬੀ ਫ਼ਿਲਮ ਦੇ ਬਣਨ ਵੇਲੇ ਦੀ ਹੈ ਤੇ ਤਦ ਸ਼ੰਕਰ ਨੇੜੇ ਪਿੰਡ ਲਿੱਤਰਾਂ ਤੋਂ ਗੀਤਕਾਰ ਤੇ ਐਕਟਰ ਸ਼ਿੰਦਾ ਲਿੱਤਰਾਂ ਵਾਲਾ ਆਉਂਦਾ ਹੁੰਦਾ ਸੀ ਤੇ ਸਵਰਗੀ ਆਰ ਐਸ ਰੰਗੀਲਾ ਨੇ ਬਲਬੀਰ ਟਾਂਡਾ ਨਾਲ ਸਕਾਈਲਾਰਕ ਹੋਟਲ ਜਲੰਧਰ ਮੁਲਾਕਾਤ ਕਰਵਾਈ ਸੀ।ਫਿਰ ਪਤਾ ਚਲਿਆ ਕਿ ਨਾਰਵੇ ਪਰਿਵਾਰ ਨਾਲ ਰਹਿੰਦੇ ਬਲਬੀਰ ਟਾਂਡਾ ਨੇ ” ਵੈਰੀ ” ਦਾ ਨਿਰਮਾਣ ਸ਼ੁਰੂ ਕੀਤਾ ਹੈ ।ਬਲਬੀਰ ਟਾਂਡਾ ਨੇ ਫਿਰ ਆਪਣਾ ਨਕੋਦਰ ਨੇੜੇ ਪਿੰਡ ਢੇਰੀਆਂ ਦਿਖਾਇਆ ਸੀ ਤੇ ਦੱਸਿਆ ਕੀ ਡੀ ਏ ਵੀ ਕਾਲਜ ਜਲੰਧਰ ਪੜ੍ਹਨ ਸਮੇਂ ਫ਼ਿਲਮਾਂ ਦੇਖਣ ਦਾ ਸ਼ੌਂਕ ਸੀ ਤੇ ਫ੍ਰੇਂਡ ਸਿਨਮੇ ਅਮਿਤਾਬ ਬੱਚਨ ਦੀ ਫ਼ਿਲਮ ,” ਦੀਵਾਰ ” ਦੇਖੀ ਤੇ ਸ਼ੌਂਕ ਐਕਟਿੰਗ ਦਾ ਪਿਆ ਤੇ ਚਲੇ ਗਏ ਮੁੰਬਈ ਤਦ ਬੰਬੇ ਬੰਬਈ ਸੀ। ਘਰ ਦੇ ਪੈਸੇ ਖਤਮ ਗੱਲ ਕਿੱਥੇ ਬਣੇ ਘਰ ਆ ਫ਼ਿਰ ਸ਼ੌਂਕ ਨੂੰ ਦਿਲ ਦੀ ਅਲਮਾਰੀ ਵਿੱਚ ਜ਼ਿੰਦਾ ਲਾ ਕਿ ਬੰਦ ਕਰ ਨਾਰਵੇ ਗਏ,ਜਵਾਨੀ ਸੀ ,ਸੋਹਣੇ ਸੀ ਤੇ ਨਾਰਵੇ ਦਾ ਹੁਸਨ ਲੁੱਟ ਲਿਆ ,ਰੈਸਟੋਰੈਂਟ ਲਿਆ ਤੇ ਭਰਾ ਵੀ ਸੈੱਟ ਹੋਏ ਤੇ ਫਿਰ ਅਲਮਾਰੀ ਖੋਹਲ ਫਿਲਮੀ ਸ਼ੌਂਕ ਬਾਹਰ ਕੱਢ ਬੰਬੇ ਆ ਕਿ ਬੂਟਾ ਸਿੰਘ ਸ਼ਾਦ ਨਾਲ ਮਿਲਣੀ ਕੀਤੀ।ਓਥੇ ਸ੍ਰੀ ਦੇਵੀ,ਧਰਮਿੰਦਰ ,ਰੇਖਾ ਨਾਲ ਚਾਹ ਪੀ ਟਾਂਡਾ ਖੁਸ਼ ਹੋਏ ਕਿ ਕਹਾਣੀ ਸ਼ੁਰੂ ਤੇ ਪੰਜਾਬ ਆ ਬੀ ਐਸ ਸ਼ਾਦ ਨੂੰ ਨਿਰਦੇਸ਼ਕ ਲਿਆ ਤੇ ਯੋਗਰਾਜ ਸਿੰਘ,ਗੁੱਗੂ ਗਿੱਲ ਰਵਿੰਦਰ ਮਾਨ ਨਾਲ ” ਵੈਰੀ ,” ਬਣਾਈ।ਫਿਰ ” ਪਹਿਲਾ ਪਹਿਲਾ ਪਿਆਰ ” ਸਮਗਲਰ ” ਹਿੰਦੀ ਤੇ ਫਿਰ ਭੂਸ਼ਨ ਮਦਾਨ ਨਾਲ ” ਧੀ ਜੱਟ ਦੀ ” ਬਣਾਈ।ਘਾਟੇ ਵਾਧੇ ਚਲਦੇ ਰਹਿੰਦੇ ਨੇ ਪਰਵਾਹ ਨਾ ਕੀਤੀ ਤੇ ਫਿਰ ਦਿਲਜੀਤ ਦੋਸਾਂਝ ਨੂੰ ਹੀਰੋ ਲਿਆ “ਲਾਇਨ ਆਫ ਪੰਜਾਬ ” ਬਣਾਈ।ਗੱਲ ਕਿ ਚੋਟੀ ਦੇ ਹਿੰਦੀ ਸਟਾਰ ,ਪੰਜਾਬੀ ਦੀਆਂ ਵੱਡੀਆਂ ਫ਼ਿਲਮਜ਼ ਨੇ ਬਲਬੀਰ ਟਾਂਡਾ ਦੇ ਸ਼ੌਂਕ ਚਾਅ ਪੂਰੇ ਕੀਤੇ।ਠੀਕ ਏ ਫ਼ਿਲਮ ਵਿਤਰਕ ਨਿਰਮਾਤਾ ਪੱਲੇ ਪੈਸੇ ਪਾਉਣ ਤਾਂ ਨਿਰਮਾਤਾ ਨਹੀਂ ਮਰਦਾ ਓਹ ਆਖਦੇ ਨੇ ਪਰ ਰੱਬ ਦਾ ਦਿੱਤਾ ਬਹੁਤ ਹੁਣ ਬਲਬੀਰ ਟਾਂਡਾ ਦੀ ਫ਼ਿਲਮ ” ਤਬਾਹੀ ਰਿਲੋਡਡ ” ਆ ਰਹੀ ਹੈ।ਇਹ ਫ਼ਿਲਮ ਬਲਬੀਰ ਨੇ ਹੱਟ ਕਿ ਪੂਰੀ ਮਸਾਲਾ ਪਰ ਪੰਜਾਬ ਦੀ ਸੱਚਾਈ ਬਣਾ ਦਿੱਤੀ ਹੈ।ਇਸ ਫ਼ਿਲਮ ਨਾਲ ਓਹ ਰਾਜਨੀਤੀ ਵਿੱਚ ਚਰਚਿਤ ਨਿਰਮਾਤਾ ਹੋਊ ਜਿਵੇਂ ” ਉੜਤਾ ਪੰਜਾਬ ” ਵਾਲੇ ਹੋਏ ਸਨ।ਬਲਬੀਰ ਟਾਂਡਾ ਨੇ ਦੱਸਿਆ ਕਿ ਪੰਜਾਬ ਵਿੱਚ ਨਕਲੀ ਸਾਧਾਂ ਦੇ ਡੇਰੇ ,ਭ੍ਰਿਸ਼ਟ ਵਿਵਸਥਾ, ਨੇਤਾ ਕੀ ਪੰਜਾਬ ਦੇ ਮੁੱਖੀ ਕਿਵੇਂ ਸ਼ਰਾਬ ਸ਼ਬਾਬ ਤੇ ਕਬਾਬ ਵਿੱਚ ਲਹੂ ਨਿਚੋੜੀ ਗਏ ਦੱਸਿਆ ਹੈ।ਬਲਬੀਰ ਟਾਂਡਾ ਨੇ ਆਪਣੇ ਸਾਥੀ ਇਕਬਾਲ ਢਿੱਲੋਂ ਦੀ ਸਿਫਤ ਕੀਤੀ ਜਿਸ ਨੂੰ ਕੰਮ ਨਾਲ ਅਰਥ ਹੈ ਕਿਸੇ ਦੀ ਬੁਰਾਈ ਨਹੀਂ ਹਾਲਾਂ ਕਿ ਲੋਕ ਓਸ ਦੀ ਬੁਰਾਈ ਕਰਦੇ ਹਨ।ਬਲਬੀਰ ਟਾਂਡਾ ਨੇ ਨੇ ਰਵਿੰਦਰ ਮਾਨ ਨੂੰ ਨਾਇਕਾ ਬਣਾ ਦਿੱਤਾ ,ਦੀਪਕਾ ਸਿੰਘ ਹੀਰੋਇਨ ਬਣਾਈ ,ਦਿਲਜੀਤ ਦੋਸਾਂਝ ਲਈ ਫ਼ਿਲਮ ਕੀਤੀ ,ਪੂਜਾ ਟੰਡਨ ਨੂੰ ਲਿਆ ,ਕਿਸ਼ਨ ਸਾਹਨੀ ਨੂੰ ਮੌਕਾ ਦਿੱਤਾ ਤੇ ਆਪ ਓਹ ਸਦਾ ਪੰਜਾਬੀ ਸਿਨੇਮਾ ਦੇ ਹਿੱਤ ਲਈ ਸੋਚਦਾ ਹੈ,ਸਰਕਾਰ ਤੋਂ ਚੰਗੀ ਉਮੀਦ ਰੱਖਦਾ ਕਿ ਘੱਟ ਤੋ ਘੱਟ ਅਵਾਰਡ ਹੀ ਪ੍ਰਦਾਨ ਕਰੇ, ਬਲਬੀਰ ਟਾਂਡਾ ਫ਼ਿਲਮ ਵਿਤ੍ਰਕਾਂ ਨੂੰ ਨੇਕੀ ਤੇ ਈਮਾਨ ਬਣਾ ਨਿਰਮਾਤਾ ਜੀਵਤ ਕਰਨ ਲਈ ਕਹਿੰਦਾ ਹੈ ਤੇ ” ਤਬਾਹੀ ਰਿਲੋਡਡ,” ਕਰੇ ਬਲਬੀਰ ਟਾਂਡਾ ਦੇ ਅਧੂਰੇ ਰਹਿ ਗਏ ਸੁਪਨੇ ਆਰਥਿਕ ਤੇ ਮਾਨਸਿਕ ਤੌਰ ਤੇ ਪੂਰੇ ।ਯਾਰਾਂ ਦੇ ਯਾਰ ਬਲਬੀਰ ਟਾਂਡਾ ਦੇ ਸੁਨਹਿਰੀ ਫ਼ਿਲਮ ਭਵਿੱਖ ,ਸਿਹਤ ਤੇ ਪਰਿਵਾਰ ਲਈ ਸ਼ੁੱਭ ਕਾਮਨਾਵਾਂ।_ ਪੇਸ਼ਕਸ਼ _ ਅੰਮ੍ਰਿਤ ਪਵਾਰ