ਸੀਟੀ ਯੂਨੀਵਰਸਿਟੀ ਵੱਲੋਂ ਐਜੂਕੇਟਰਜ਼ ਕਾਨਫਰੰਸ ਦਾ ਆਯੋਜਨ ਕੀਤਾ

ਫਿਰੋਜ਼ਪੁਰ ਦੇ ਐਮ ਐਲ ਏ ਰਣਬੀਰ ਸਿੰਘ ਭੁੱਲਰ ਦੀ ਪਤਨੀ ਡਾ. ਅਮਨਦੀਪ ਕੌਰ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

32 ਕਰੋੜ ਦੀ CTSET ਸਕਾਲਰਸ਼ਿਪ ਕੀਤੀ ਲਾਂਚ

ਫ਼ਿਰੋਜ਼ਪੁਰ  (ਹਰਜਿੰਦਰ ਸਿੰਘ) ਸੀਟੀ ਯੂਨੀਵਰਸਿਟੀ ਵੱਲੋਂ ਫਿਰੋਜ਼ਪੁਰ ‘ਚ ‘ਨਿਊ ਐਜੂਕੇਟਰਸ ਕਾਨਫਰੰਸ’ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ‘ਚ ਫਿਰੋਜ਼ਪੁਰ ਦੇ ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਫਿਰੋਜ਼ਪੁਰ ਦੇ ਐਮ ਐਲ ਏ ਰਣਬੀਰ ਸਿੰਘ ਭੁੱਲਰ ਦੀ ਪਤਨੀ ਡਾ. ਅਮਨਦੀਪ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਿਤੀ । ਇਸ ਮੌਕੇ ਫਿਰੋਜ਼ਪੁਰ ਦੇ 300 ਤੋਂ ਵੱਧ ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਬੰਧਤ ਖੇਤਰਾਂ ਵਿੱਚ ਉੱਤਮ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ।ਫਿਰੋਜ਼ਪੁਰ ਦੇ ਐਮ ਐਲ ਏ ਰਣਬੀਰ ਸਿੰਘ ਭੁੱਲਰ ਦੀ ਪਤਨੀ ਡਾ. ਅਮਨਦੀਪ ਕੌਰ ਨੇ ਵੱਲੋਂ ਖਾਸ ਤੌਰ ਤੇ 32 ਕਰੋੜ ਰੁਪਏ ਦੀ CTSET ਸਕਾਲਰਸ਼ਿਪ ਵੀ ਲਾਂਚ ਕੀਤੀ। ਸਮਾਗਮ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਕਰਨ ਦੀ ਰਸਮ ਨਾਲ ਹੋਈ ਜਿਸ ਤੋਂ ਬਾਅਦ ਸ਼੍ਰੀਮਤੀ ਅਰਚਨਾ ਗਾਬਾ (ਚੀਫ ਲਰਨਿੰਗ ਅਫਸਰ) ਸੰਤ ਕਬੀਰ ਗੁਰੂਕੁਲ, ਜਲਾਲਾਬਾਦ, ਪੰਜਾਬ ਅਤੇ ਡਾ. ਅਵਿਨਾਸ਼ ਸਿੰਘ ਨੇ ਮੁੱਖ ਭਾਸ਼ਣ ਦਿੱਤਾ।
ਇਸ ਮੌਕੇ ਸ.ਅਮਰੀਕ ਸਿੰਘ ਸਾਮਾ (ਡੀ.ਪੀ.ਆਰ.ਓ.) ਫਿਰੋਜ਼ਪੁਰ, ਸੀਟੀ ਯੂਨੀਵਰਸਿਟੀ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ, ਵਾਈਸ ਚਾਂਸਲਰ(ਕਾਰਜਕਾਰੀ) ਡਾ. ਸਤੀਸ਼ ; ਡਾਇਰੈਕਟਰ ਐਡਮਿਸ਼ਨ ਅਤੇ ਮਾਰਕੀਟਿੰਗ ਗੁਰਵਿੰਦਰ ਸਿੰਘ; ਪ੍ਰਿੰਸੀਪਲ ਸਕੂਲ ਆਫ਼ ਲਾਅ ਡਾ. ਸਿਮਰਨ, ਡੀਨ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼, ਡਾ. ਨਿਖਿਲ; ਡਿਪਟੀ ਡਾਇਰੈਕਟਰ ਆਈ.ਪੀ.ਆਰ ਸੈੱਲ ਡਾ. ਹਰਮੀਤ ਸਿੰਘ; ਸਕੂਲ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਮੁਖੀ ਡਾ. ਜਿੰਮੀ ਸਿੰਗਲਾ, ਹਸੈਨ ਸ਼ੇਖ , ਫੈਕਲਟੀ ਅਤੇ ਵਿਦਿਆਰਥੀ ਹਾਜ਼ਰ ਸਨ।CT-SET ਬਾਰੇ: CT ਯੂਨੀਵਰਸਿਟੀ ਵਿੱਚ ਵੱਖ-ਵੱਖ ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਪੱਧਰ ਦੇ ਪ੍ਰੋਗਰਾਮਾਂ ਵਿੱਚ ਦਾਖਲੇ ਲਈ ਯੂਨੀਵਰਸਿਟੀ ਪੱਧਰ ਦੀ ਸਕਾਲਰਸ਼ਿਪ ਦਾਖਲਾ ਪ੍ਰੀਖਿਆ ਹੈ। ਯੂਨੀਵਰਸਿਟੀ ਵਿੱਚ 100 ਤੋਂ ਵੱਧ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ ਜਿਸ ਵਿੱਚ ਇੰਜਨੀਅਰਿੰਗ ਅਤੇ ਤਕਨਾਲੋਜੀ, ਪ੍ਰਬੰਧਨ, ਸਿਹਤ ਸੰਭਾਲ ਅਤੇ ਪੈਰਾ ਮੈਡੀਕਲ ਸਾਇੰਸਜ਼, ਖੇਤੀਬਾੜੀ, ਫਾਰਮੇਸੀ, ਹੋਟਲ ਪ੍ਰਬੰਧਨ, ਏਅਰਲਾਈਨਜ਼ ਅਤੇ ਸੈਰ ਸਪਾਟਾ, ਮਨੁੱਖਤਾ ਅਤੇ ਸਰੀਰਕ ਸਿੱਖਿਆ, ਕੰਪਿਊਟਰ ਐਪਲੀਕੇਸ਼ਨ, ਫੈਸ਼ਨ ਡਿਜ਼ਾਈਨਿੰਗ ਅਤੇ ਮਲਟੀਮੀਡੀਆ ਅਤੇ ਕਾਨੂੰਨ ਆਦਿ ਸ਼ਾਮਲ ਹਨ। ਪ੍ਰੋਗਰਾਮ ਲਈ ਯੋਗਤਾ ਅਤੇ ਜ਼ਿਆਦਾਤਰ ਪ੍ਰੋਗਰਾਮਾਂ ਲਈ ਸਕਾਲਰਸ਼ਿਪ ਦਾ ਆਧਾਰ ਬਣਾਉਂਦਾ ਹੈ। CT SET 2023 ਦਾ ਉਦੇਸ਼ ਯੋਗ ਵਿਦਿਆਰਥੀਆਂ ਨੂੰ ਘੱਟ ਕੀਮਤ ‘ਤੇ ਉੱਚ ਸਿੱਖਿਆ ਪ੍ਰਾਪਤ ਕਰਨ ਵਿੱਚ ਮਦਦ ਕਰਨਾ ਅਤੇ ਵਿਦਿਆਰਥੀਆਂ ਨੂੰ ਇੱਕ ਉੱਜਵਲ ਭਵਿੱਖ ਬਣਾਉਣ ਦੇ ਯੋਗ ਬਣਾਉਣਾ ਹੈ।
ਸ. ਰਣਬੀਰ ਸਿੰਘ ਭੁੱਲਰ (ਐਮ.ਐਲ.ਏ. ਫਿਰੋਜ਼ਪੁਰ) ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੀਟੀ ਯੂਨੀਵਰਸਿਟੀ ਤੋਂ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀ ਆਉਣ ਵਾਲੇ ਸਮੇਂ ਵਿੱਚ ਦੇਸ਼ ਦਾ ਭਵਿੱਖ ਬਣਨਗੇ। 32 ਕਰੋੜ ਦੀ ਸਕੌਲਰਸ਼ਿਪ,ਵਿਦਿਆਰਥੀਆਂ ਲਈ ਇੱਕ ਸੁਨਹਿਰੀ ਮੌਕਾ ਹੈ। ਉਹਨਾਂ ਨੇ ਜੇਤੂਆਂ ਵਧਾਈ ਵੀ ਦਿੱਤੀ। ਸੀਟੀ ਯੂਨੀਵਰਸਿਟੀ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੀਟੀ ਯੂਨੀਵਰਸਿਟੀ ਇੱਕ ਬਹੁ-ਅਨੁਸ਼ਾਸਨੀ, ਵਿਦਿਆਰਥੀ-ਕੇਂਦ੍ਰਿਤ, ਖੋਜ-ਕੇਂਦ੍ਰਿਤ ਯੂਨੀਵਰਸਿਟੀ ਹੈ ਜੋ ਅੰਡਰ ਗ੍ਰੈਜੂਏਟ, ਪੋਸਟ ਗ੍ਰੈਜੂਏਟ ਅਤੇ ਡਾਕਟ੍ਰੇਟ ਪੱਧਰ ‘ਤੇ ਅਕਾਦਮਿਕ ਪ੍ਰੋਗਰਾਮਾਂ ਨੂੰ ਰਾਹੀਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦਾ ਮੌਕਾ ਦਿੰਦੀ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਸੀਟੀ ਯੂਨੀਵਰਸਿਟੀ ਵਿਦਿਆਰਥੀਆਂ ਲਈ ਪਲੇਸਮੈਂਟ ਦੇ ਮੌਕੇ ਪ੍ਰਦਾਨ ਕਰਦੀ ਹੈ। ਹਾਲ ਹੀ ਵਿੱਚ ਵਿਦਿਆਰਥੀ ਨੇ ਡਿਊਸ਼ ਬੈਂਕ ਵਿੱਚ 51 ਲੱਖ ਪ੍ਰਤੀ ਵਰ੍ਹਾ ਤੇ ਨੌਕਰੀ ਹਾਸਲ ਕੀਤੀ ਹੈ। ਉਹਨਾਂ ਨੇ ਜੇਤੂਆਂ ਨੂੰ ਵਧਾਈ ਦਿੱਤੀ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी