ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਅਤੇ ਇਸਦੇ ਵਾਤਾਵਰਣ ਦੇ ਬਚਾਅ ਲਈ ਪਹਿਲਕਦਮੀ ਕਰਦੇ ਹੋਏ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਦੇ ਡਾਇਰੈਕਟਰ ਡਾ ਮੰਗਲ ਸਿੰਘ ਕਿਸ਼ਨਪੁਰੀ ਅਤੇ ਸਕੂਲ ਦੇ ਬੱਚਿਆਂ ਵੱਲੋਂ ਇਹ ਅਹਿਸਾਸ ਮਿਸ਼ਨ ਤਹਿਤ 10 ਹਜ਼ਾਰ ਬੂਟੇ ਲਗਾਉਣ ਦਾ ਪ੍ਰਾਜੈਕਟ ਆਰੰਭਿਆ ਗਿਆ। ਇਸ ਪ੍ਰੋਜੈਕਟ ਅਧੀਨ ਅੱਜ ਸੇਂਟ ਸੋਲਜਰ ਸਕੂਲ ਵੱਲੋਂ ਬੱਚਿਆਂ ਨਾਲ ਰਲ ਕੇ ਪਿੰਡ ਗੁੰਨੋਵਾਲ ਵਿੱਚ ਲਗਪਗ 100 ਬੂਟੇ ਲਗਾਏ ਗਏ ਅਤੇ ਸੇਂਟ ਸੋਲਜਰ ਦੇ ਬੱਚਿਆਂ ਨੇ ਬੂਟਿਆਂ ਨੂੰ ਪਾਲਣ ਦਾ ਪ੍ਰਣ ਲਿਆ।ਬੱਚਿਆਂ ਦੇ ਮਾਪਿਆਂ ਵੱਲੋਂ ਇਸ ਮੁਹਿੰਮ ਦਾ ਜ਼ੋਰਦਾਰ ਸਵਾਗਤ ਕੀਤਾ । ਇਸ ਮਿਸ਼ਨ ਤਹਿਤ ਸੇਂਟ ਸੋਲਜਰ ਸਕੂਲ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਬੂਟੇ ਲਗਾਏ ਜਾਣਗੇ। ਇਸ ਮੌਕੇ ਤੇ ਸਰਦਾਰ ਬਲਬੀਰ ਸਿੰਘ ਸਾਬਕਾ ਸਰਪੰਚ, ਪ੍ਰਲਾਦ ਸਿੰਘ ਅਤੇ ਹੋਰ ਹਾਜ਼ਰ ਸਨ ।