ਰਈਆ (ਕਮਲਜੀਤ ਸੋਨੂੰ)—ਪੁਲਿਸ ਚੌਕੀ ਰਈਆ ਨੇ ੲਿਕ ਵਿਅਕਤੀ ਕੋਲੋ ੲਿੱਕ ਦੇਸੀ ਪਿਸਤੋਲ ਤੇ ਦੋ ਜ਼ਿੰਦਾ ਰੋਦ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਮਾਣਯੋਗ ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐੱਸ ਸੀਨੀਅਰ ਕਪਤਾਨ ਪੁਲਿਸ ਅੰਮ੍ਰਿਤਸਰ ਦਿਹਾਤੀ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਸ਼ੁਭਮ ਅਗਰਵਾਲ ਆਈ.ਪੀ. ਐੱਸ.(ਐੱਸ.ਪੀ.ਡੀ ) ਅ੍ਰੰਿਮਤਸਰ ਦਿਹਾਤੀ ਸ੍ਰੀ ਸੁਖਪਾਲ ਸਿੰਘ ਪੀ.ਪੀ.ਐੱਸ ਉਪ ਕਪਤਾਨ ਪੁਲੀਸ ਬਾਬਾ ਬਕਾਲਾ ਸਾਹਿਬ ਅਤੇ ਇੰਸਪੈਕਟਰ ਮੁਖਤਿਆਰ ਸਿੰਘ ਮੁੱਖ ਅਫਸਰ ਥਾਣਾ ਬਿਆਸ ਜੀ ਦੀ ਯੋਗ ਅਗਵਾਈ ਹੇਠ ਕ੍ਰਿਮੀਨਲ ਵਿਅਕਤੀਆਂ ਦੇ ਖ਼ਿਲਾਫ਼ ਛੇੜੀ ਮੁਹਿੰਮਾਂ ਤਹਿਤ ਚੈਕਿੰਗ ਕੀਤੀ ਜਾ ਰਹੀ ਸੀ ਜਿਸ ਦੌਰਾਨ ਏ.ਐੱਸ.ਆਈ ਗੁਰਮੀਤ ਸਿੰਘ ਪੁਲਿਸ ਚੌਕੀ ਰਈਆ ਸਮੇਤ ਪੁਲਿਸ ਪਾਰਟੀ ਬਾ ਸਵਾਰੀ ਪ੍ਰਾਈਵੇਟ ਗੱਡੀ ਗਸ਼ਤ ਦੇ ਸਬੰਧ ਵਿੱਚ ਅੱਡਾ ਰਈਆ ਤੋਂ ਪਿੰਡ ਟੌਂਗ ਨਿੱਜਰ ਆਦਿ ਨੂੰ ਜਾ ਰਹੇ ਸੀ ਕਿ ਜਦ ਪੁਲਸ ਪਾਰਟੀ ਮਿਲਕ ਫੈਕਟਰੀ ਰਈਆ ਤੋਂ ਥੋੜ੍ਹਾ ਪਿੱਛੇ ਹੀ ਸੀ ਕਿ ਸਾਹਮਣੇ ਤੋਂ ਇਕ ਮੋਨਾ ਨੌਜਵਾਨ ਨਹਿਰ ਦੀ ਪਟੜੀ ਪਟੜੀ ਤੁਰਿਆ ਆਉਂਦਾ ਦਿਖਾਈ ਦਿੱਤਾ ਜੋ ਪੁਲੀਸ ਨੂੰ ਸਾਹਮਣੇ ਦੇਖ ਕੇ ਇਕਦਮ ਪਿੱਛੇ ਨੂੰ ਮੁੜ ਕੇ ਭੱਜਣ ਲੱਗਾ ਜਿਸ ਨੂੰ ਏ.ਐਸ.ਆਈ ਨੇ ਸਾਥੀ ਪੁਲਿਸ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਉਸ ਦਾ ਨਾਂ ਪਤਾ ਪੁੱਛਿਆ ਤੇ ਜਿਸ ਨੇ ਆਪਣਾ ਨਾਮ ਦੇਵ ਕੁਮਾਰ ਪੁੱਤਰ ਬਿੱਟੂ ਰਾਮ ਵਾਸੀ ਵਾਰਡ ਨੰਬਰ 10 ਕਸਬਾ ਰਈਆ ਦੱਸਿਆ ਜਿਸਦੀ ਏ. ਐਸ.ਆਈ ਗੁਰਮੀਤ ਸਿੰਘ ਵਲੋ ਕਰਮਚਾਰੀਆਂ ਦੀ ਹਾਜ਼ਰੀ ਵਿਚ ਤਲਾਸ਼ੀ ਲੈਣ ੳੁਪਰੰਤ ਉਸ ਦੀ ਪਹਿਨੀ ਹੋਈ ਪੈਂਟ ਦੀ ਸੱਜੀ ਡੱਬ ਵਿੱਚੋਂ ਇੱਕ ਦੇਸੀ ਪਿਸਤੌਲ 315 ਬੋਰ ਬਰਾਮਦ ਹੋਇਆ ਪਿਸਤੌਲ ਦੇ ਇੱਕ ਪਾਸੇ ਖੋਲ੍ਹਣ ਜੋਡ਼ਨ ਨੂੰ ੲਿੱਕ ਬਟਨ ਲੱਗਾ ਹੋਇਆ ਹੈ ਜਿਸ ਨੂੰ ਅਨਲੋਡ ਕਰਨ ਤੇ ਇਕ ਜ਼ਿੰਦਾ ਰੌਂਦ 315 ਬੋਰ ਬਰਾਮਦ ਹੋਇਆ ਅਤੇ ਪੈਂਟ ਦੀ ਖੱਬੀ ਜੇਬ ਚੈੱਕ ਕਰਨ ਤੇ ਇਕ ਜ਼ਿੰਦਾ ਰੌਂਦ 315 ਬੋਰ ਬਰਾਮਦ ਹੋਇਆ ਜਿਸਦੇ ਖਿਲਾਫ ਕਾਨੂੰਨੀ ਕਾਰਵਾਈ ਕਰਦਿਆ ਹੋਇਆ ਆਰਮਜ ਐਕਟ ਤਹਿਤ ਪਰਚਾ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ ਜਿਸ ਦਾ ਰਿਮਾਂਡ ਲੈਣ ਉਪਰੰਤ ਬਾਰੀਕੀ ਨਾਲ ਪੁਛਗਿੱਛ ਦੋਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।