ਖੁਸ਼ਬੂ ਪੰਜਾਬ ਦੀ

Latest news
केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि...

ਇੱਕ ਸਾਧਾਰਨ ਪਰਿਵਾਰ ਵਿੱਚ ਜਨਮੀ ਰਾਜਸਥਾਨ ਦੀ ਧੀ ਬੀਨਾ ਮੀਨਾ ਨਾਸਾ ਦੀ ਵਿਗਿਆਨੀ ਬਣੀ

ਵਾਸ਼ਿੰਗਟਨ (ਰਾਜ ਗੋਗਨਾ)—ਸਤੰਬਰ ਤੋਂ ਨਾਸਾ ਵਿੱਚ ਇੱਕ ਹੋਰ ਭਾਰਤੀ ਮੂਲ ਦੀ ਵਿਗਿਆਨੀ ਵਜੋਂ ਸ਼ਾਮਿਲ ਹੋ ਰਹੀ ਹੈ।ਭਾਰਤ ਦੇ ਰਾਜਸਥਾਨ ਸੂਬੇ ਦੇ ਨਾਲ ਪਿਛੋਕੜ ਰੱਖਣ ਵਾਲੀ ਇਹ ਮਹਿਲਾ ਸਿਕਰਾਈ ਉਪਮੰਡਲ ਦੇ ਪਿੰਡ ਕੋਰੜਾ ਕਲਾਂ ਦੀ ਧੀ ਹੈ ਡਾਕਟਰ ਬੀਨਾ ਮੀਨਾ ਜਿਸ ਨੂੰ ਅਮਰੀਕੀ ਪੁਲਾੜ ਖੋਜ ਕੇਂਦਰ ਨਾਸਾ ਵਿੱਚ ਵਿਗਿਆਨੀ ਵਜੋਂ ਚੁਣਿਆ ਗਿਆ ਹੈ। ਬੀਨਾ ਮੀਨਾ ਦੀ ਨਾਸਾ ਵਿੱਚ ਵਿਗਿਆਨੀ ਵਜੋਂ ਹੋਈ ਚੋਣ ਹੋਣ ’ਤੇ ਅਮਰੀਕਾ ਚ’ ਵੱਸਦੇ ਭਾਰਤੀਆਂ ਚ’ ਕਾਫੀ ਖੁਸ਼ੀ ਦੀ ਲਹਿਰ ਹੈ। ਡਾਕਟਰ ਬੀਨਾ ਮੀਨਾ ਨਰਾਇਣ ਲਾਲ ਮੀਨਾ ਦੀ ਧੀ ਹੈ। ਡਾ: ਬੀਨਾ ਮੀਨਾ ਨੇ ਅਮਰੀਕਾ ਦੇ ਜਾਰਜੀਆ ਸਟੇਟ ਯੂਨੀਵਰਸਿਟੀ ਅਟਲਾਂਟਾ, ਅਮਰੀਕਾ ਤੋਂ ਸੰਨ 2018-22 ਵਿੱਚ ਭੌਤਿਕ ਵਿਗਿਆਨ ਅਤੇ ਖਗੋਲ ਵਿਗਿਆਨ ਵਿਭਾਗ ਵਿੱਚ ਆਪਣੀ ਪੀਐਚਡੀ ਦੀ ਡਿਗਰੀ ਪੂਰੀ ਕੀਤੀ ਸੀ।
ਅਤੇ ਉਸ ਦੇ ਖੋਜ ਖੇਤਰ ਵਿੱਚ ਸਰਗਰਮ ਗਲੈਕਸੀਆਂ ਦੇ ਸੁਪਰਮੈਸਿਵ ਬਲੈਕ ਹੋਲ, ਆਊਟਫਲੋ ਅਤੇ ਰੋਟੇਸ਼ਨਲ ਗਤੀ ਵਿਗਿਆਨ ਵਜੋਂ ਸ਼ਾਮਲ ਸਨ। ਇਸ ਤੋਂ ਇਲਾਵਾ, ਡਾ. ਬੀਨਾ ਨੇ ਅਪਾਚੇ ਪੁਆਇੰਟ ਆਬਜ਼ਰਵੇਟਰੀ ਵਿਖੇ ਡਿਊਲ ਇਮੇਜਿੰਗ ਸਪੈਕਟਰੋਗ੍ਰਾਫ (ਡੀਆਈਐਸ) ਅਤੇ ਹਬਲ ਸਪੇਸ ਟੈਲੀਸਕੋਪ ‘ਤੇ ਸਪੇਸ ਟੈਲੀਸਕੋਪ ਇਮੇਜਿੰਗ ਸਪੈਕਟਰੋਗ੍ਰਾਫ (ਐਸਟੀਆਈਐਸ) ਤੋਂ ਸਪੈਕਟ੍ਰੋਸਕੋਪਿਕ ਨਿਰੀਖਣਾਂ ‘ਤੇ ਵੀ ਕੰਮ ਕੀਤਾ। ਡਾ: ਬੀਨਾ ਹੁਣ ਆ ਰਹੇ ਸਤੰਬਰ ਤੋਂ ਨਾਸਾ ਵਿੱਚ ਇੱਕ ਵਿਗਿਆਨੀ ਵਜੋਂ ਸੇਵਾ ਨਿਭਾਏਗੀ। ਡਾ: ਬੀਨਾ ਦਾ ਬਚਪਨ ਤੋਂ ਹੀ ਭਾਰਤੀ ਸੁਨੀਤਾ ਵਿਲੀਅਮਜ਼ ਅਤੇ ਸਵਃ ਭਾਰਤੀ ਕਲਪਨਾ ਚਾਵਲਾ ਵਾਂਗ ਪੁਲਾੜ ਵਿੱਚ ਸਫ਼ਰ ਕਰਨ ਦਾ ਸੁਪਨਾ ਹੁਣ ਹਕੀਕਤ ਵਿੱਚ ਬਦਲਣ ਜਾ ਰਿਹਾ ਹੈ। ਇੱਕ ਸਧਾਰਨ ਪਰਿਵਾਰ ਵਿੱਚ ਜਨਮੀ ਡਾ:  ਬੀਨਾ ਦੇ ਪਿਤਾ ਨਰਾਇਣ ਲਾਲ ਮੀਨਾ ਰਾਜਸਥਾਨ ਅਕਾਊਂਟਸ ਸਰਵਿਸ ਦੇ ਇੱਕ ਸੇਵਾਮੁਕਤ ਕਰਮਚਾਰੀ ਹਨ ਅਤੇ ਮਾਂ ਇੱਕ ਪੜ੍ਹੀ-ਲਿਖੀ ਘਰੇਲੂ ਔਰਤ ਹੈ। ਬੀਨਾ ਮੀਨਾ ਨੇ ਜੈਪੁਰ ਦੇ ਪ੍ਰਾਈਵੇਟ ਸਕੂਲ ਤੋਂ 10ਵੀਂ ਅਤੇ ਝਲਾਨਾ ਕੇਂਦਰੀ ਵਿਦਿਆਲਿਆ ਤੋਂ 12ਵੀਂ ਜਮਾਤ ਦੀ ਪੜ੍ਹਾਈ ਕੀਤੀ ਹੈ। ਸਰਕਾਰੀ ਇੰਜੀਨੀਅਰਿੰਗ ਕਾਲਜ, ਅਜਮੇਰ ਤੋ (2006-10) ਤੋਂ ਇਲੈਕਟ੍ਰੋਨਿਕਸ ਅਤੇ ਸੰਚਾਰ ਇੰਜੀਨੀਅਰਿੰਗ (ਬੀ.ਟੈਕ) ਵਿੱਚ, ਜਨਵਰੀ 2011 ਵਿੱਚ ਇੰਜੀਨੀਅਰਿੰਗ ਵਿੱਚ ਗ੍ਰੈਜੂਏਟ ਐਪਟੀਟਿਊਡ ਟੈਸਟ 96 ਪ੍ਰਤੀਸ਼ਤ ਅੰਕਾਂ ਨਾਲ ਪਾਸ ਕੀਤਾ। ਇਸ ਤੋਂ ਬਾਅਦ ਉਸਨੇ ਆਈਆਈਟੀ ਦਿੱਲੀ (2011-13) ਤੋਂ ਆਪਟੋ-ਇਲੈਕਟ੍ਰੋਨਿਕਸ ਅਤੇ ਆਪਟੀਕਲ ਕਮਿਊਨੀਕੇਸ਼ਨ ਵਿੱਚ ਐਮ.ਟੈਕ ਕੀਤਾ ਅਤੇ ਜਾਰਜੀਆ ਸਟੇਟ ਯੂਨੀਵਰਸਿਟੀ, ਯੂਐਸਏ ਤੋਂ ਸਾਲ 2015-18 ਵਿੱਚ ਫਿਜ਼ਿਕਸ ਵਿੱਚ ਮਾਸਟਰ ਆਫ਼ ਸਾਇੰਸ ਦੀ ਡਿਗਰੀ ਪੂਰੀ ਕੀਤੀ।ਆਪਣੀ ਪੀਐਚਡੀ ਦੌਰਾਨ ਵੀ ਉਸਨੇ ਡੀਟ ਵਿੱਚ ਪਹਿਲਾ ਇਨਾਮ ਜਿੱਤਿਆ। ਅਟਲਾਂਟਾ ਸਾਇੰਸ ਫੈਸਟੀਵਲ ਮਈ 2019 ਵਿੱਚ ਇੱਕ ਸਾਇੰਸ ATL ਕਮਿਊਨੀਕੇਸ਼ਨ ਫੈਲੋਸ਼ਿਪ ਅਤੇ ਅਪ੍ਰੈਲ 2021 ਵਿੱਚ ਜਾਰਜੀਆ ਸਟੇਟ ਯੂਨੀਵਰਸਿਟੀ ਤੋਂ ਇੱਕ ਪ੍ਰੋਵੋਸਟ ਥੀਸਿਸ ਫੈਲੋਸ਼ਿਪ ਪ੍ਰਾਪਤ ਕੀਤੀ। ਰਾਜਸਥਾਨ ਦੀ ਪਹਿਲੀ ਆਦਿਵਾਸੀ ਲੜਕੀ ਹੈ। ਜੋ ਵਿਦੇਸ਼ਾਂ ਵਿਚ ਪੜ੍ਹ ਕੇ ਨਾਸਾ ਵਰਗੇ ਵੱਕਾਰੀ ਸੰਸਥਾ ਵਿਚ ਸੇਵਾ ਕਰੇਗੀ।

Loading

Scroll to Top