ਅਮਰੀਕੀ ਫੌਜ ਦੇ ਤਬਾਹ ਹੋਏ ਜਹਾਜ਼ ਦੇ ਸਾਰੇ 5 ਮ੍ਰਿਤਕਾਂ ਦੀ ਪਛਾਣ ਹੋਈ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਯੂ.ਐਸ ਮੈਰਾਈਨ ਕਾਰਪਸ ਨੇ ਕਿਹਾ ਹੈ ਕਿ ਬੀਤੇ ਦਿਨ ਸਿਖਲਾਈ ਦੌਰਾਨ ਫੌਜ ਦੇ ਤਬਾਹ ਹੋਏ ਜਹਾਜ਼ ਵਿਚ ਸਵਾਰ ਮਾਰੇ ਗਏ ਸਾਰੇ 5 ਜਵਾਨਾਂ ਦੀ ਪਛਾਣ ਹੋ ਗਈ ਹੈ। ਇਨਾਂ ਵਿਚ ਸਾਬਕਾ ਮੇਜਰ ਇਨਫੀਲਡਰ ਸਟੀਵ ਸੈਕਸ ਦਾ ਪੁੱਤਰ ਵੀ ਸ਼ਾਮਿਲ ਹੈ। ਕੈਪਟਨ ਜੌਹਨ ਜੇ ਸੈਕਸ (33) ਐਮ ਵੀ-22 ਓਸਪਰੇਅ ਜਹਾਜ਼ ਦਾ ਕੈਪਟਨ ਸੀ ਜੋ ਜਹਾਜ਼ ਗਲਾਮਿਸ (ਕੈਲੀਫੋਰਨੀਆ) ਨੇੜੇ ਤਬਾਹ ਹੋ ਗਿਆ ਸੀ। ਸਟੀਵ ਸੈਕਸ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ”ਇਹ ਬਹੁਤ ਦੁੱਖਦਾਈ ਹੈ ਕਿ ਮੇਰਾ ਹੀਰਾ ਪੁੱਤਰ ਜੌਹਨੀ ਉਨਾਂ 5 ਜਵਾਨਾਂ ਵਿਚ ਸ਼ਾਮਿਲ ਸੀ ਜੋ ਫੌਜ ਦੇ ਓਸਪਰੇਅ ਜਹਾਜ਼ ਨੂੰ ਸੈਨ ਡਇਏਗੋ ਨੇੜੇ ਪੇਸ਼ ਆਏ ਹਾਦਸੇ ਵਿਚ ਮਾਰੇ ਗਏ ਸਨ। ਉਹ ਮੇਰਾ ਹੀਰੋ ਸੀ। ਉਸ ਦਾ ਆਪਣੇ ਪਰਿਵਾਰ ਤੇ ਫੌਜ ਨਾਲ ਪਿਆਰ ਤੇ ਜਹਾਜ਼ ਨੂੰ ਉਡਾਉਣ ਤੇ ਆਪਣੇ ਦੇਸ਼ ਦੀ ਰਖਿਆ ਕਰਨ ਪ੍ਰਤੀ ਸੰਕਲਪ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ।” ਮਾਰੇ ਗਏ ਬਾਕੀ ਅਮਲੇ ਦੇ ਮੈਂਬਰਾਂ ਵਿਚ ਵਿਨੇਬਾਗੋ,ਇਲੀਨੋਇਸ ਵਾਸੀ ਪਾਇਲਟ ਨਾਥਨ ਈ ਕਾਰਲਸਨ (21), ਕੈਪਟਨ ਨਿਕੋਲਸ ਪੀ ਲੋਸਾਪੀਓ (31) ਜੋ ਰੌਕਿੰਘਮ, ਨਿਊ ਹੈਮਸ਼ਾਇਰ ਦਾ ਰਹਿਣਾ ਵਾਲਾ ਸੀ,  ਪਾਇਲਟ ਸੇਠ ਡੀ ਰਸਮੂਸਨ (21) ਵਾਸੀ ਜੌਹਨਸਨ, ਵਾਇਓਮਿੰਗ ਤੇ ਪਾਇਲਟ ਈਵਾਨ ਏ ਸਟਰਿਕਲੈਂਡ (19) ਵਾਸੀ ਵਾਲੇਨਸੀਆ, ਨਿਊ ਮੈਕਸੀਕੋ ਸ਼ਾਮਿਲ ਹਨ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी