ਪੰਜ ਹਜ਼ਾਰ ਏਕੜ ਰਕਬਾ ਜਮੀਨ ਨੂੰ ਪੈ ਰਹੀ ਸੇਮ ਦੀ ਮਾਰ
ਮਾਹਿਲਪੁਰ (ਪਰਮਜੀਤ ਸਿੰਘ ) ਬਲਾਕ ਮਾਹਿਲਪੁਰ ਦੇ ਕਈ ਪਿੰਡਾਂ ਵਿੱਚ ਸੇਮ ਦੀ ਸਮੱਸਿਆ ਪਾਈ ਜਾ ਰਹੀ ਹੈ । ਜਿਸ ਕਾਰਨ ਪੰਜ ਹਜਾਰ ਏਕੜ ਰਕਬਾ ਜ਼ਮੀਨ ਸੇਮ ਦੀ ਮਾਰ ਹੇਠ ਹੈ ਤੇ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਜਰਨੈਲ ਸਿੰਘ ਬਾਂਕਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਮਾਹਿਲਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਰਸੂਲਪੁਰ, ਸਰਹਾਲਾ ਕਲਾਂ, ਗੋਪਾਲੀਆ, ਕੁੱਕੜਾਂ, ਰੂਪੋਵਾਲ, ਰਹੱਲੀ,ਬਡੇਲ, ਮੁੱਗੋਪੱਟੀ ਤੋਂ ਲਾਲਪੁਰ ਭਾਣਾ ਤੱਕ ਦੇ ਪਿੰਡਾਂ ਵਿੱਚ ਸੇਮ ਕਾਰਨ ਕਿਸਾਨਾਂ ਨੂੰ ਫਸਲਾਂ ਦਾ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ । ਉਨ੍ਹਾਂ ਮੰਡਲ ਭੂੰਮੀ ਰੱਖਿਆ ਅਫ਼ਸਰ ਹੁਸ਼ਿਆਰਪੁਰ ਨੂੰ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਕਿ ਸੇਮ ਦੀ ਸਮੱਸਿਆ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ । ਇਸ ਮੌਕੇ ਜਰਨੈਲ ਸਿੰਘ ਬਾਂਕਾਂ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਮਾਹਿਲਪੁਰ , ਗੁਰਿੰਦਰ ਸਿੰਘ ਬੈਂਸ ਜਿਲ੍ਹਾ ਬੁਲਾਰਾ, ਵਲੀ ਸਿੰਘ ਰਸੂਲਪੁਰ, ਦਲਵਿੰਦਰ ਸਿੰਘ, ਸੁਖਪ੍ਰੀਤ ਸਿੰਘ ਮੁੱਗੋਪੱਟੀ, ਹਰਪਾਲ ਸਿੰਘ ਬਢੇਲਾ, ਬਲਵਿੰਦਰ ਸਿੰਘ ਰਸੂਲਪੁਰ ਆਦਿ ਹਾਜ਼ਰ ਸਨ