“ਮਿੱਟੀ ਨੂੰ ਬਚਾਉਣ ਲਈ ਆਪਣੀ 100 ਦਿਨਾਂ ਮੋਟਰ ਸਾਇਕਲ ਯਾਤਰਾ ਤੇ ਇੰਗਲੈਂਡ ਤੋਂ ਭਾਰਤ ਲਈ ਨਿਕਲੇ ਸਦਗੁਰੂ ਜੱਗੀ ਵਾਸਦੇਵ ਦਾ ਇਟਲੀ ਪਹੁੰਚਣ ਮੌਕੇ ਭਾਰਤੀ ਅੰਬੈਂਸੀ ਰੋਮ ਵੱਲੋਂ ਨਿੱਘਾ ਸਵਾਗਤ”

ਰੋਮ ਇਟਲੀ  (ਗੁਰਸ਼ਰਨ ਸਿੰਘ ਸੋਨੀ)”””21 ਮਾਰਚ 2022 ਤੋਂ ਇੰਗਲੈਂਡ ਤੋਂ ਭਾਰਤ ਦੀ ਮੋਟਰ ਸਾਇਕਲ ਯਾਤਰਾ ਲਈ ਨਿਕਲੇ ਭਾਰਤ ਦੇ ਮਹਾਨ ਅਧਿਆਤਮਕਵਾਦ ਤੇ ਯੋਗਾ ਦੇ ਗੁਰੂ ਸਦਗੁਰੂ ਜੱਗੀ ਵਾਸਦੇਵ ਪਦਮ ਵਿਭੂਸ਼ਣ ਦਾ ਯੂਰਪੀਅਨ ਦੇਸ਼ ਇਟਲੀ ਵਿੱਚ ਪਹੁੰਚਣ ਮੌਕੇ ਭਾਰਤੀ ਅੰਬੈਂਸੀ ਰੋਮ ਦੇ ਸਮੂਹ ਸਟਾਫ਼ ਤੇ ਭਾਰਤੀ ਭਾਈਚਾਰੇ ਵੱਲੋਂ ਸੀ ਡੀ ਏ ਮੈਡਮ ਨਿਹਾਰੀਕਾ ਸਿੰਘ ਦੀ ਯੋਗ ਅਗਵਾਈ ਵਿੱਚ ਨਿੱਘਾ ਸਵਾਗਤ ਕੀਤਾ ਗਿਆ।ਸਦਗੁਰੂ ਜੱਗੀ ਵਾਸਦੇਵ ਜੀ ਵੱਲੋਂ ਆਪਣੀ ਇਹ ਯਾਤਰੀ ਮਿੱਟੀ ਦੀ,ਵਾਤਾਵਰਣ ਦੀ ਤੇ ਪਾਣੀ ਦੀ ਖਤਮ ਹੁੰਦੀ ਗੁਣਵੰਤਾ ਨੂੰ ਬਚਾਉਣ ਲਈ ਉਚੇਚਾ ਤੌਰ ਤੇ ਇੰਗਲੈਂਡ ਤੋਂ ਭਾਰਤ ਲਈ ਸੁਰੂ ਕੀਤੀ ਹੈ ਜਿਹੜੀਕਿ 27 ਦੇਸ਼ਾਂ ਤੋਂ ਹੁੰਦੀ ਹੋਈ 30,000 ਕਿਲੋਮੀਟਰ ਦਾ ਪੈਂਡਾ ਤਹਿ ਕਰੇਗੀ।ਰੋਮ ਪਹੁੰਚਣ ਉਪੰਰਤ ਉਹਨਾਂ ਦੇ ਸਵਾਗਤ ਵਿੱਚ ਹੋਏ ਵਿਸੇ਼ਸ ਸਮਾਰੋਹ ਨੂੰ ਸੀ ਡੀ ਏ ਮੈਡਮ ਨਿਹਾਰੀਕਾ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਦਗੁਰੂ ਜੀ ਵੱਲੋਂ ਸੁਰੂ ਕੀਤੀ ਇਹ ਵਿਸੇ਼ਸ ਯਾਤਰਾ ਮਨੁੱਖਤਾ ਦੇ ਭਲੇ ਹਿੱਤ ਹੈ ਤੇ ਅਸੀਂ ਉਹਨਾਂ ਦੇ ਬੱਚੇ ਹਾਂ ਜੋ ਕਿ ਉਹਨਾਂ ਨੂੰ ਬੇਹੱਦ ਪਿਆਰ ਕਰਦੇ ਹਾਂ।ਅਸੀਂ ਆਪਣੇ ਵੱਲੋਂ ਸੁੱਭ ਇਛਾਵਾਂ ਦਿੰਦੇ ਹਾਂ ਕਿ ਸਦਗੁਰੂ ਜੀ ਵੱਲੋਂ ਨਿੱਜੀ ਤੌਰ ਤੇ ਮਨੁੱਖਤਾ ਦੇ ਭਲੇ ਲਈ ਸੁਰੂ ਕੀਤੀ ਮੋਟਰ ਸਾਇਕਲ ਯਾਤਰਾ ਸਿਰਫ਼ ਯਾਤਰਾ ਹੀ ਨਹੀਂ ਹੈ ਸਗੋ ਸਾਨੂੰ ਸਭ ਨੂੰ ਪ੍ਰਾਕਿਰਤੀ ਨਾਲ ਜੋੜਨ ਦਾ ਉਪਰਾਲਾ ਵੀ ਹੈ ਜਿਸ ਨੂੰ ਸਮਝਣ ਲਈ ਸਾਨੂੰ ਸੰਜੀਦਾ ਹੋਣ ਦੀ ਲੋੜ ਹੈ।ਸਮਾਰੋਹ ਵਿੱਚ ਹਾਜ਼ਰੀਨ ਸੰਗਤ ਨਾਲ ਸਦਗੁਰੂ ਜੱਗੀ ਵਾਸਦੇਵ ਜੀ ਨੇ ਬਹੁਤ ਹੀ ਪਿਆਰ ਭਾਵਨਾ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਭ ਨੂੰ ਕੁਦਰਤ ਦੀਆਂ ਸੌਗਾਤਾਂ ਤੇ ਨਿਯਮਾਂ ਪ੍ਰਤੀ ਜਾਗਰੂਕ ਹੋਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਕੀ ਜੇਕਰ ਅਸੀਂ ਹੁਣ ਵੀ ਵਾਤਾਵਰਣ,ਪਾਣੀ ਤੇ ਧਰਤੀ ਨੂੰ ਬਚਾਉਣ ਲਈ ਅੱਗੇ ਨਾ ਆਏ ਤਾਂ ਇਸ ਦੇ ਨਤੀਜੇ ਵਿਨਾਸ਼ਕਾਰੀ ਹੋ ਸਕਦੇ ਹਨ।ਸਾਡਾ ਕੁਦਰਤ ਵੱਲੋਂ ਦਿੱਤੀਆਂ ਗਈਆਂ ਸੌਗਾਤਾਂ ਨੂੰ ਸਾਂਭਣਾ ਨਿੱਜੀ ਫਰਜ਼ ਬਣਦਾ ਹੈ।ਇਸ ਸਮਾਰੋਹ ਵਿੱਚ ਕਈ ਸਰਧਾਲੂਆਂ ਨੇ ਸਦਗੁਰੂ ਤੋਂ ਆਪਣੇ ਮਨ ਦੇ ਸੰਕੇ ਦੂਰ ਕਰਨ ਲਈ ਸਵਾਲ ਵੀ ਕੀਤੇ ਜਿਹਨਾਂ ਦਾ ਬਹੁਤ ਹੀ ਸਰਲਤਾ ਨਾਲ ਸਦਗੁਰੂ ਨੇ ਜਵਾਬ ਦਿੱਤਾ।ਇਸ ਮੌਕੇ ਆਈ ਸਭ ਸੰਗਤ ਨੂੰ ਅੰਬੈਂਸੀ ਵੱਲੋਂ ਲੰਗਰ ਵੀ ਛਕਾਇਆ ਗਿਆ

Loading

Scroll to Top
Latest news
राहुल गाँधी और अरविन्द केजरीवाल सनातन धर्म के दुश्मन : डा. सुभाष शर्मा सीएम भगवंत मान ने करतारपुर में किया जालंधर से आप उम्मीदवार पवन कुमार टीनू के लिए प्रचार, बोले- 1 जून... सीबीएसई-2024 कक्षा दसवीं और बारहवीं का परीक्षा परिणाम घोषित होने के पश्चात पीएम श्री केन्द्रीय विद्य... ਸ਼ਰਾਬ ਦੇ ਸ਼ੌਕੀਨ ਮਾਨ ਦਾ ਕਦੇ ਵੀ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਇਰਾਦਾ ਨਹੀਂ ਸੀ : ਡਾ ਸੁਭਾਸ਼ ਸ਼ਰਮਾ ਪੰਜਾਬ 'ਚ ਲੋਕ ਸਭਾ ਦੀ ਦੌੜ 'ਚ 'ਆਪ' ਦੂਜਿਆਂ ਨਾਲੋਂ ਸਭ ਤੋਂ ਅੱਗੇ,ਅੱਧੇ ਦਰਜਨ ਹਲਕਿਆਂ 'ਚ ਕਈ ਵੱਡੇ ਆਗੂ ਪਾਰਟੀ 'ਚ ਹੋ... ਲੋਕ ਸਭਾ ਹਲਕਾ ਜਲੰਧਰ ਤੋਂ ਮਾਸਟਰ ਪਰਸ਼ੋਤਮ ਬਿਲਗਾ ਦੇ ਨਾਮਜਦਗੀ ਪੱਤਰ ਦਾਖਲ ਬਲਾਤਕਾਰ ਦੇ ਦੋਸ਼ੀ ਨੂੰ ਸ਼ਾਮਲ ਕਰਨਾ ਕਾਂਗਰਸ ਦੀਆਂ ਡਿੱਗਦੀਆਂ ਕਦਰਾਂ-ਕੀਮਤਾਂ ਦਾ ਸੰਕੇਤ: ਵਿਧਾਇਕ ਵਿਕਰਮਜੀਤ ਸਿੰਘ ਚੌਧ... ਡਾ: ਸੁਭਾਸ਼ ਸ਼ਰਮਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਮੰਦਿਰ ਵਿਖੇ ਮੱਥਾ ਟੇਕਣ ਉਪਰੰਤ ਚੋਣ ਮੁਹਿੰਮ... ਭਗਵੰਤ ਮਾਨ ਨੇ ਸ਼ਾਹਕੋਟ 'ਚ ਜਲੰਧਰ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ ਧੋਖੇਬਾਜ਼ਾਂ ਨੂੰ ਜਵਾ... भाजपा उम्मीदीवार सुशील रिंकु के नामांकन पर उमड़े जनसैलाब ने उडाये विपक्षी दलों के होश