ਬਿਊਰੋ : ਨਾਟੋ, ਰੂਸ ਤੇ ਚੀਨ, ਆਸਟਰੇਲੀਆਈ ਕਮਾਂਡ ਅਧੀਨ ਪਰਮਾਣੂ ਪਣਡੁੱਬੀ ਨੂੰ ਠੇਲ੍ਹ ਰਹੇ ਹਨ। ਮਨੁੱਖ-ਮਾਰੂ ਜੰਗ ਚੱਲ ਰਹੀ ਹੈ। ਇਹ ਚਿੰਤਾਵਾਂ 2022 ਵਿਚ ਆਸਟ੍ਰੇਲੀਅਨ ਲੋਕਾਂ ਦੇ ਮਨਾਂ ਨੂੰ ਚੂੰਢ ਰਹੀਆਂ ਹਨ ਜਦਕਿ ਇਹੋ ਜਿਹਾ ਬਿਰਤਾਂਤ ਸਦੀ ਪਹਿਲਾਂ ਲਿਖੇ ਗਏ ਨਾਵਲ ਵਿਚ ਦਰਜ ਹੈ।
20ਵੀਂ ਸਦੀ ਦੇ ਮੱਧ ਦੇ ਨਾਵਲ ਵਿਚ ਵੀ ਇਹੋ ਜਿਹਾ ਵਾਕਿਆ ਗਲਪਿਆ ਗਿਆ ਸੀ ਜੋ ਕਿ ਮੈਲਬੌਰਨ ਵਿਚ ਰਚਿਆ ਗਿਆ ਸੀ। ਨਾਵਲ ਵਿਚ ਬੜੀ ਬੇਚੈਨੀ ਨਾਲ ਦੱਸਿਆ ਗਿਆ ਸੀ ਕਿ ਕਿਵੇਂ ਪਰਮਾਣੂ ਹਮਲੇ ਕਾਰਨ ਮਨੁੱਖਤਾ ਪੂਰੀ ਤਰ੍ਹਾਂ ਤਬਾਹ ਹੋ ਸਕਦੀ ਹੈ।
1957 ‘ਚ ਛਪੇ ਨਾਵਲ “ਆਨ ਦ ਬੀਚ” ਵਿਚ ਬ੍ਰਿਟਿਸ਼ ਨਾਵਲਕਾਰ ਨੇਵਿਲ ਸ਼ੂਟ ਨੇ ‘ਡਿਸਟੋਪੀਅਨ ਸੰਸਾਰ’ ਬਾਰੇ ਗਲਪ ਰਚਿਆ ਸੀ। ਜਿਸ ਮੁਤਾਬਕ ਮੈਲਬੌਰਨ ਧਰਤੀ ਦਾ ਆਖਰੀ ਸ਼ਹਿਰ ਹੈ ਜਿਹੜਾ ਜਾਨਲੇਵਾ ਰੇਡੀਏਸ਼ਨ ਤੋਂ ਪ੍ਰਭਾਵਤ ਨਹੀਂ ਹੈ। ਮੌਜੂਦਾ ਗਲੋਬਲ ਤਣਾਅ ਕਾਰਨ ਕਹਾਣੀ ਦੀਆਂ ਅਸਾਧਾਰਨ ਸਮਾਨਤਾਵਾਂ, ਇਸ ਦਾ ਤਬਾਹਕਾਰੀ ਅੰਤ ਜਾਂ ਤਾਂ ਗੰਭੀਰ ਚੇਤਾਵਨੀ ਜਾਂ ਇਤਫ਼ਾਕ ਵਜੋਂ ਖੜ੍ਹਾ ਹੈ।