ਅਮਰੀਕਾ ‘ਚ ਕੁਝ ਬਹੁਤ ਹੀ ਖਤਰਨਾਕ ਹੋ ਰਿਹਾ ਹੈ ਜੋ ਲੋਕਤੰਤਰ ਲਈ ਭਾਰੀ ਖ਼ਤਰਾ’, ਰਾਸ਼ਟਰਪਤੀ ਬਿਡੇਨ ਦਾ ਟਰੰਪ ‘ਤੇ ਗੰਭੀਰ ਦੋਸ਼

ਵਾਸ਼ਿੰਗਟਨ,   (ਰਾਜ ਗੋਗਨਾ)- ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਡੋਨਾਲਡ ਟਰੰਪ ਦੀ ਚੋਣ ਮੁਹਿੰਮ ‘ਤੇ ਰਾਸ਼ਟਰਪਤੀ ਬਿਡੇਨ ਨੇ ਕਿਹਾ, ਸਾਨੂੰ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹਥਿਆਰਾਂ ਦੇ ਜ਼ੋਰ ਨਾਲ ਜਮਹੂਰੀਅਤ ਨੂੰ ਤਬਾਹ ਨਹੀਂ ਕੀਤਾ ਜਾ ਸਕਦਾ ਪਰ ਇਹ ਉਦੋਂ ਹੀ ਤਬਾਹ ਹੋ ਸਕਦਾ ਹੈ ਜਦੋਂ ਲੋਕ ਚੁੱਪ ਰਹਿਣ ਅਤੇ ਚੁਣੌਤੀਆਂ ਦਾ ਮਜ਼ਬੂਤੀ ਨਾਲ ਸਾਹਮਣਾ ਨਾ ਕਰਨ।ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਆਪਣੇ ਵਿਰੋਧੀ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਕੁਝ ਬਹੁਤ ਖ਼ਤਰਨਾਕ ਵਾਪਰ ਰਿਹਾ ਹੈ ਜਿਸ ਨਾਲ ਦੇਸ਼ ਦੇ ਲੋਕਤੰਤਰ ਨੂੰ ਗੰਭੀਰ ਖ਼ਤਰਾ ਪੈਦਾ ਹੋ ਜਾਵੇਗਾ। ਜਦੋਂ ਅਗਲੇ ਸਾਲ 2024 ਵਿੱਚ ਅਮਰੀਕਾ ਵਿੱਚ ਰਾਸ਼ਟਰਪਤੀ ਚੋਣ (ਯੂਐਸਏ ) ਪ੍ਰੈਜ਼ੀਡੈਂਟ ਦੀ  ਇਲੈਕਸ਼ਨ) ਹੋਣ ਜਾ ਰਹੀ ਹੈ ਤਾਂ ਡੋਨਾਲਡ ਟਰੰਪ ਦਾ ਦਾਅਵਾ ਮਜ਼ਬੂਤ ​​ਹੁੰਦਾ ਜਾ ਰਿਹਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਬਿਡੇਨ ਦਾ ਤਾਜ਼ਾ ਬਿਆਨ ਇਸੇ ਸੰਦਰਭ ਦੇ ਵਿੱਚ ਆਇਆ ਹੈ। ਉਹਨਾਂ ਕਿਹਾ ਇਕ ਲੋਕਤੰਤਰ ਲਈ ਖਤਰਾ ਵਧਦਾ ਜਾ ਰਿਹਾ ਹੈ। ਜੋ ਬਿਡੇਨ ਨੇ ਅਮਰੀਕੀ ਰਾਜ ਐਰੀਜ਼ੋਨਾ ਵਿੱਚ ਇੱਕ ਸੰਬੋਧਨ ਵਿੱਚ ਕਿਹਾ ਕਿ ਅਮਰੀਕਾ ਵਿੱਚ ਹੁਣ ਕੁਝ ਬਹੁਤ ਖਤਰਨਾਕ ਹੋ ਰਿਹਾ ਹੈ, ਦੇਸ਼ ਵਿੱਚ ਇੱਕ ਕੱਟੜਪੰਥੀ ਚੋਣ ਮੁਹਿੰਮ ਚਲਾਈ ਗਈ ਹੈ ਜੋ ਲੋਕਤੰਤਰ ਦੇ ਅਨੁਕੂਲ ਨਹੀਂ ਹੈ। ਬਿਡੇਨ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹਥਿਆਰਾਂ ਦੇ ਜ਼ੋਰ ਦੇ ਨਾਲ ਜਮਹੂਰੀਅਤ ਨੂੰ ਤਬਾਹ ਨਹੀਂ ਕੀਤਾ ਜਾ ਸਕਦਾ ਪਰ ਇਹ ਉਦੋਂ ਹੀ ਤਬਾਹ ਹੋ ਸਕਦਾ ਹੈ ਜਦੋਂ ਲੋਕ ਚੁੱਪ ਰਹਿਣ ਅਤੇ ਚੁਣੌਤੀਆਂ ਦਾ ਮਜ਼ਬੂਤੀ ਦੇ ਨਾਲ ਸਾਹਮਣਾ ਨਾ ਕਰਨ। ਰਾਸ਼ਟਰਪਤੀ ਬਿਡੇਨ ਨੇ ਟਰੰਪ ਦੀ ਚੋਣ ਮੁਹਿੰਮ ਨੂੰ ਨਿਸ਼ਾਨਾ ਬਣਾਇਆ
ਆਪਣੀ ਵਿਰੋਧੀ ਪਾਰਟੀ ਰਿਪਬਲਿਕਨ ‘ਤੇ ਨਿਸ਼ਾਨਾ ਸਾਧਦੇ ਹੋਏ ਬਿਡੇਨ ਨੇ ਕਿਹਾ ਕਿ ਅੱਜ ਰਿਪਬਲਿਕਨ ਪਾਰਟੀ ਨੂੰ ਮਾਗਾ ਅੰਦੋਲਨ ਦੇ ਕੱਟੜਪੰਥੀ ਸਮਰਥਕਾਂ ਦੁਆਰਾ ਕੰਟਰੋਲ ਕੀਤਾ ਜਾ ਰਿਹਾ ਹੈ। ਰੈਡੀਕਲਾਂ ਦਾ ਏਜੰਡਾ ਅਮਰੀਕਾ ਦੇ ਲੋਕਤੰਤਰੀ ਅਦਾਰਿਆਂ ਨੂੰ ਬਦਲਣਾ ਹੈ। ਜ਼ਿਕਰਯੋਗ ਹੈ ਕਿ ਮਾਗਾ ਅੰਦੋਲਨ ਟਰੰਪ ਦੇ ਚੋਣ ਨਾਅਰੇ ਮੇਕ ਅਮਰੀਕਾ, ਗ੍ਰੋ ਅਗੇਨ ਦਾ ਛੋਟਾ ਰੂਪ ਹੈ। ਬਿਡੇਨ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਟਰੰਪ ਦੀ ਤਾਕਤਵਰ ਬਣਨ ਦੀ ਨਿੱਜੀ ਇੱਛਾ ਹੈ ਅਤੇ ਉਹ ਲੋਕਤੰਤਰ ਦੇ ਸਿਧਾਂਤਾਂ ਅਤੇ ਕਦਰਾਂ-ਕੀਮਤਾਂ ਵਿੱਚ ਵਿਸ਼ਵਾਸ ਨਹੀਂ ਰੱਖਦੇ। ਬਿਡੇਨ ਨੇ ਮੇਕ ਅਮਰੀਕਾ ਗ੍ਰੇਟ ਮੁਹਿੰਮ ਨੂੰ ਦੇਸ਼ ਦੀ ਸਿਆਸੀ ਪ੍ਰਣਾਲੀ ਲਈ ਇਕ ਗੰਭੀਰ ਖ਼ਤਰਾ ਦੱਸਿਆ ਹੈ।

Loading

Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...