ਨਿਊਯਾਰਕ (ਰਾਜ ਗੋਗਨਾ )— ਬੀਤੇਂ ਦਿਨੀਂ ਅਮਰੀਕਾ ਦੇ ਐਰੀਜ਼ੋਨਾ ਦੇ ਸ਼ਹਿਰ ਪਾਰਕਰ ਵਿਖੇਂ ਟਰੱਕ ਨਾਲ ਹੋਏ ਮਾਰੂ ਹਾਦਸੇ ਤੋਂ ਬਾਅਦ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।ਪੁਲਿਸ ਦਾ ਕਹਿਣਾ ਹੈ ਕਿ ਟਰੱਕ ਡਰਾਈਵਰ ਜਸਕਰਨ ਸਿੰਘ ਨੇ ਇੱਕ ਰੈੱਡ ਸਟਾਪ ਲਾਈਟ ‘ਤੇ ਖੜੀਆਂ ਤਿੰਨ ਗੱਡੀਆ ਨੂੰ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ, ਇਸ ਟੱਕਰ ਵਿੱਚ ਇਕ ਦੀ ਮੋਤ ਅਤੇ ਦੋ ਲੋਕ ਗੰਭੀਰ ਜ਼ਖਮੀ ਹੋ ਗਏ ਸਨ।ਕੈਲੀਫੋਰਨੀਆ ਸੂਬੇ ਦੇ ਮਾਨਟੇਕਾ ਦੇ ਇਸ ਟਰੱਕ ਡਰਾਈਵਰ ਨੂੰ ਪਾਰਕਰ, ਐਰੀਜ਼ੋਨਾ ਰਾਜ ਵਿੱਚ ਇੱਕ ਭਿਆਨਕ ਬਹੁ-ਵਾਹਨ ਦੁਰਘਟਨਾ ਤੋਂ ਬਾਅਦ ਉਸ ਦੇ ਉੱਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਹਾਦਸਾ ਲੰਘੇ ਐਤਵਾਰ ਦੁਪਹਿਰ ਕਰੀਬ 3:30 ਵਜੇ ਦੇ ਕਰੀਬ ਵਾਪਰਿਆ।ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੈਲੀਫੋਰਨੀਆ ਐਵੇਨਿਊ ‘ਤੇ ਚਾਰ ਯਾਤਰੀ ਵਾਹਨਾਂ ਅਤੇ ਇੱਕ ਟਰੱਕ ਨਾਲ ਹੋਈ ਦੁਰਘਟਨਾ ਦੀ ਸੂਚਨਾ ਮਿਲਣ ਤੇ ਜਦੋ ਪੁੱਜੀ ਉਨ੍ਹਾਂ ਦੀ ਸ਼ੁਰੂਆਤੀ ਜਾਂਚ ਵਿੱਚ ਪਾਇਆ ਗਿਆ ਕਿ ਵਪਾਰਕ ਟਰੱਕ ਦਾ ਡਰਾਈਵਰ ਉੱਤਰ ਵੱਲ ਤੇਜ ਰਫਤਾਰ ਨਾਲ ਜਾ ਰਿਹਾ ਸੀ ਜਦੋਂ ਉਹ ਲਾਲ ਬੱਤੀ ‘ਤੇ ਰੁਕੇ ਹੋਏ ਤਿੰਨ ਵਾਹਨਾਂ ਦੇ ਨਾਲ ਪਿੱਛੋਂ ਟਕਰ ਮਾਰ ਦਿੱਤੀ ਜਿਸ ਤੋਂ ਬਾਅਦ ਸਾਰੇ ਵਾਹਨ ਚੌਰਾਹੇ ਤੋਂ ਹੋ ਕੇ ਨਜਦੀਕੀ ਗੈਸ ਸਟੇਸ਼ਨ ਦੀ ਪਾਰਕਿੰਗ ਵਿੱਚ ਚਲੇ ਗਏ। ਵਪਾਰਕ ਵਾਹਨ (ਟਰੱਕ) ਅਤੇ ਇਕ ਹੋਰ ਕਾਰ ਇੱਕ ਇਮਾਰਤ ਦੇ ਨਾਲ ਟਕਰਾ ਗਈ ਅਤੇ ਉਸ ਨੂੰ ਅੱਗ ਲੱਗ ਗਈ,ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।ਪੁਲਿਸ ਦਾ ਕਹਿਣਾ ਹੈ ਕਿ ਕਮਰਸ਼ੀਅਲ ਵਾਹਨ (ਟਰੱਕ) ਦਾ ਡਰਾਈਵਰ ਜਸਕਰਨ ਸਿੰਘ ਵਾਸੀ ਮਾਨਟੇਕਾ ਹਾਦਸੇ ਵਾਲੀ ਥਾਂ ਤੋਂ ਫ਼ਰਾਰ ਹੋ ਗਿਆ ਸੀ ਅਤੇ ਬਾਅਦ ਵਿੱਚ ਉਸ ਨੂੰ ਲੱਭ ਲਿਆ ਗਿਆ ਸੀ। ਉਸ ਉੱਤੇ ਕਤਲ ਦੇ ਸ਼ੱਕ ਅਤੇ ਹੋਰ ਗੰਭੀਰ ਹਮਲੇ ਦੇ ਅੱਠ ਦੌਸ਼ ਸ਼ਾਇਦ ਕੀਤੇ ਗਏ ਹਨ ਜੋ ਇੰਨਾਂ ਦੋਸ਼ਾਂ ਵਿੱਚ ਲਾ ਪਾਜ਼ ਕਾਉਂਟੀ ਦੀ ਜੇਲ੍ਹ ਵਿੱਚ ਉਸ ਨੂੰ ਭੇਜ ਦਿੱਤਾ ਗਿਆ ਹੈ।