ਖੁਸ਼ਬੂ ਪੰਜਾਬ ਦੀ

Latest news
केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि...

ਕਾਕੋਰੀ ਕਾਂਡ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ

ਡਾ. ਚਰਨਜੀਤ ਸਿੰਘ ਗੁਮਟਾਲਾ 919417533060 , 253 ਅਜੀਤ ਨਗਰ ਅੰਮ੍ਰਿਤਸਰ-143006
 ਭਾਰਤ ਦੇ  ਅਜ਼ਾਦੀ ਦੇ ਇਤਿਹਾਜ਼ ਵਿਚ ਕਾਕੋਰੀ ਕਾਂਡ ਦਾ ਵਿਸ਼ੇਸ਼ ਸਥਾਨ ਹੈ। ਕਾਕੋਰੀ ਗੱਡੀ ਲੁੱਟਣ ਦੀ ਘਟਨਾ ਜੋ 9 ਅਗਸਤ 1925  ਨੂੰ ਘਟੀ, ਹਿੰਦੁਸਤਾਨ ਰੀਪਬਲਿਕਨ ਐਸੋਸੀਏਸ਼ਨ ਦੇ  ਕ੍ਰਾਂਤੀਕਾਰੀ ਜੁਝਾਰੂਆਂ ਦੁਆਰਾ ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਕਰਾਉਣ ਲਈ ਪੈਸੇ ਦੀ ਲੋੜ ਪੂਰੀ ਕਰਨ ਲਈ ਸਰਕਾਰੀ ਖਜ਼ਾਨੇ ਨੂੰ ਲੁੱਟ ਕੇ ਹਥਿਆਰ ਖ੍ਰੀਦਣ ਦਾ ਇੱਕ ਉਪਰਾਲਾ ਸੀ। ਇਸ ਰੇਲ ਗੱਡੀ ਦੀ ਡਕੈਤੀ ਵਿੱਚ ਜਰਮਨ ਦੇ ਬਣੇ ਚਾਰ ਮਾਊਜ਼ਰਾਂ ਦੀ ਵਰਤੋਂ ਕੀਤੀ ਗਈ। ਇਨ੍ਹਾਂ ਪਿਸਤੋਲਾਂ ਦੀ ਵਿਸ਼ੇਸ਼ਤਾ ਇਹ ਸੀ ਕਿ ਇਨ੍ਹਾਂ ਦੇ ਪਿਛੇ ਲਕੜ ਦਾ ਇੱਕ ਹੋਰ ਕੁੰਡਾ  ਲਾ ਕੇ ਇਨ੍ਹਾਂ ਦੀ ਵਰਤੋਂ ਰਾਇਫਲ ਦੀ ਤਰ੍ਹਾਂ ਕੀਤੀ ਜਾ ਸਕਦੀ ਸੀ। ਇਸ ਕਾਰਵਾਈ ਵਿੱਚ ਹਿੰਦੁਸਤਾਨ ਰੀਪਬਲਿਕਨ ਐਸੋਸੀਏਸ਼ਨ ਦੇ ਕੇਵਲ ਦਸ ਮੈਂਬਰਾਂ ਨੇ ਭਾਗ ਲਿਆ ਸੀ।
ਇਹ ਰੇਲ ਗੱਡੀ ਲਖਨਊ ਜ਼ਿਲ੍ਹੇ ਦੇ ਕੋਕਰੀ ਰੇਲਵੇ ਸਟੇਸ਼ਨ ਤੋਂ ਚੱਲੀ ਅੱਠ ਡਾਊਨ ਸਹਾਰਨਪੁਰ ਲਖਨਊ  ਪਸੇਂਜ਼ਰ ਟਰੇਨ ਸੀ।ਇਸ ਵਿਚ ਰਾਮ ਪ੍ਰਸਾਦ ਬਿਸਮਿਲ , ਅਸ਼ਫ਼ਾਕ ਉੱਲਾ ਖ਼ਾਨ, ਕੇਸ਼ਬ ਚੱਕਰਵਰਤੀ, ਮੁਰਾਰੀ ਸ਼ਰਮਾ, ਚੰਦਰ ਸ਼ੇਖਰ ਆਜ਼ਾਦ,ਸਚਿੰਦਰ ਬਖਸ਼ੀ , ਮੁਕੰਦ ਲਾਲ, ਮਨਮਥਨਾਥ ਗੁਪਤਾ ਅਤੇ ਬਨਵਾਰੀ ਲਾਲ ਸ਼ਾਮਲ ਸਨ।ਤਿੰਨ ਕ੍ਰਾਂਤੀਕਾਰੀ ਸਚਿੰਦਰ ਨਾਥ ਬਖ਼ਸ਼ੀ, ਅਸ਼ਫਾਕ ਉੱਲਾ ਖਾਂ ਤੇ ਰਜਿੰਦਰ ਨਾਥ ਲਾਹਿਰੀ ਦੂਜੇ ਦਰਜੇ ਵਿੱਚ ਸਨ ਤੇ ਬਾਕੀ ਦੇ ਇਨਕਲਾਬੀ ਤੀਜੇ ਦਰਜੇ ਦੇ ਡੱਬੇ ਵਿੱਚ ਸਫ਼ਰ ਕਰ ਰਹੇ ਸਨ। ਕਾਕੋਰੀ ਰੇਲਵੇ ਸਟੇਸ਼ਨ ਤੋਂ ਕੁਝ ਦੂਰ ਚੱਲਣ ਪਿੱਛੋਂ ਦੂਜੇ ਦਰਜੇ ਵਾਲਿਆਂ ਗੱਡੀ ਦੀ ਜੰਜੀਰ ਖਿੱਚ ਦਿੱਤੀ। ਗੱਡੀ ਖਲੋਣ ਪਿੱਛੋਂ ਕ੍ਰਾਂਤੀਕਾਰੀ ਪੰਡਿਤ ਰਾਮ ਪ੍ਰਸਾਦਿ ਬਿਸਮਲ ਦੀ ਅਗਵਾਈ ਵਿੱਚ ਕ੍ਰਾਂਤੀਕਾਰੀ ਗਾੱਰਡ ਦੇ ਡੱਬੇ ਵਿੱਚ ਗਏ ਤੇ ਖਜ਼ਾਨੇ ਵਾਲਾ ਟਰੰਕ ਥੱਲੇ ਸੁੱਟ ਲਿਆ। ਦੋ ਕ੍ਰਾਂਤੀਕਾਰੀ ਰੇਲ ਲਾਈਨ ਤੋਂ ਥੋੜੀ ਦੂਰ ਘਾਹ ਵਿੱਚ ਖਲੋ ਕੇ ਪੰਜ ਪੰਜ ਮਿੰਟਾਂ ਪਿੱਛੋਂ ਗੋਲੀ ਚਲਾਉਂਦੇ ਰਹੇ। ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਜਿੰਨੀ ਦੇਰ ਤੀਕ ਕੋਈ ਸਾਹਮਣਿਉਂ ਗੋਲੀ ਨਾ ਚਲਾਏ ਉਸ ਸਮੇਂ ਤੀਕ ਕਿਸੇ ਵੀ ਫਾਇਰ ਨਹੀਂ ਕਰਨਾ। ਉਨ੍ਹਾਂ ਨੇ ਮੁਸਾਫਿਰਾਂ ਨੂੰ ਕਿਹਾ ਕਿ ਅਸੀਂ ਕੇਵਲ ਖਜ਼ਾਨਾ ਲੁਟਣ  ਆਏ ਹਾਂ। ਕਿਸੇ ਨੂੰ ਵੀ ਮਾਰਨਾ ਸਾਡਾ ਮਕਸਦ ਨਹੀਂ। ਜਿੱਥੇ ਬੈਠੋ ਹੋ ਉੱਥੇ ਬੈਠੇ ਰਹੋ। ਸਾਰੇ ਮੁਸਾਫਿਰ ਸ਼ਾਂਤ ਆਪੋ ਆਪਣੀ ਥਾਂ ‘ਤੇ ਬੈਠੇ ਰਹੇ, ਹਾਲਾਂਕਿ ਉਸ ਗੱਡੀ ਵਿੱਚ 14 ਮੁਸਾਫਰਾਂ ਪਾਸ ਰਇਫਲਾਂ ਸਨ ਤੇ ਦੋ ਅੰਗਰੇਜ਼ ਫੌਜੀ ਅਸਲੇ ਸਮੇਤ ਬੈਠੇ ਹੋਏ ਸਨ। ਇਸ ਡਕੈਤੀ ਵਿੱਚ ਸ਼ਾਮਲ ਨੋਜੁਆਨਾਂ ਦੀ ਉਮਰ 20-25 ਦੇ ਦਰਮਿਆਨ ਸੀ।
ਇਸ ਘਟਨਾ ਪਿੱਛੋਂ ਅੰਗਰੇਜ਼ੀ ਹਕੂਮਤ ਨੇ ਉਨ੍ਹਾਂ ਦੀ ਪਾਰਟੀ ਹਿੰਦੁਸਤਾਨ ਰੀਪਬਲਿਕਨ ਐਸੋਸੀਏਸ਼ਨ ਦੇ ਕੁਲ 40 ਕ੍ਰਾਂਤੀਕਾਰੀਆਂ ‘ਤੇ ਸਮਰਾਟ ਦੇ ਵਿਰੁੱਧ ਹਥਿਆਰਬੰਦ ਯੁੱਧ ਛੇੜਨ, ਸਰਕਾਰੀ ਖ਼ਜ਼ਾਨਾ ਲੁੱਟਣ ਤੇ ਯਾਤਰੀਆਂ ਦੀ ਹੱਤਿਆ ਕਰਨ ਦਾ ਯਤਨ ਕਰਨ ਦੇ ਦੋਸ਼ ਅਧੀਨ ਮੁਕੱਦਮਾ ਚਲਾਇਆ ਗਿਆ, ਜਿਸ ਵਿੱਚ ਰਾਜੇਂਦਰ ਨਾਥ ਲਾਹਿਰੀ, ਪੰਡਿਤ ਰਾਮ ਪ੍ਰਸ਼ਾਦਿ ਬਿਸਮਿਲ, ਅਸ਼ਫਾਕ ਉੱਲਾ ਖ਼ਾਨ ਤੇ ਠਾਕੁਰ ਰੋਸ਼ਨ ਸਿੰਘ ਨੂੰ ਮੌਤ ਦੀ ਸਜ਼ਾ ਸੁਣਾਈ ਗਈ, ਬਾਕੀ ਦੇ 16 ਕ੍ਰਾਂਤੀਕਾਰੀਆਂ ਨੂੰ ਘੱਟੋ ਘੱਟ 4 ਸਾਲ ਦੀ ਸਜ਼ਾ ਤੋਂ ਲੈ ਕੇ ਵੱਧ ਤੋਂ ਵੱਧ ਕਾਲੇ ਪਾਣੀ ਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ।ਦੋ ਵਾਅਦਾ ਮੁਆਫ਼ ਬਣ ਗਏ ।
ਕਾਕੋਰੀ ਕਾਂਡ ਤੋਂ ਪਹਿਲਾਂ ਦੇ ਸਮੇਂ ਦੇ ਹਾਲਾਤ :ਹਿੰਦੁਸਤਾਨ ਪ੍ਰਜਾਤੰਤਰ ਸੰਘ ਵੱਲੋਂ ਪ੍ਰਕਾਸ਼ਿਤ ਇਸ਼ਤਿਹਾਰ  ਅਤੇ ਸੰਵਿਧਾਨ ਨੂੰ ਲੈ ਕੇ ਬੰਗਾਲ ਪਹੁੰਚੇ, ਦਲ ਦੇ ਦੋਵੇਂ ਨੇਤਾ ਸਚਿੰਦਰਨਾਥ ਸਾਨਿਆਲ ਬਾਂਕੁਰਾ ਵਿੱਚ ਉਸ ਸਮੇਂ ਗ੍ਰਿਫਤਾਰ ਕਰ ਲਏ ਗਏ ਜਦ ਉਹ ਵਿਗਿਆਪਨ ਆਪਣੇ ਕਿਸੇ ਸਾਥੀ ਨੂੰ ਡਾਕਖਾਨੇ ਪੋਸਟ ਕਰਨ ਜਾ ਰਹੇ ਸਨ। ਇਸੇ ਤਰ੍ਹਾਂ ਯੋਗੇਸ਼ ਚੰਦਰ ਚੈਟਰਜੀ ਕਾਨਪੁਰ ਤੋਂ ਪਾਰਟੀ ਮੀਟਿੰਗ ਕਰਕੇ ਜਿਵੇਂ ਹੀ ਹਾਵੜਾ ਸਟੇਸ਼ਨ ‘ਤੇ ਰੇਲ ਗੱਡੀ ਤੋਂ ਉਤਰੇ ਕਿ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ(ਐਚ ਆਰ ਏ)  ਦੇ ਸੰਵਿਧਾਨ ਦੀਆਂ ਬਹੁਤ ਸਾਰੀਆਂ ਕਾਪੀਆਂ ਸਮੇਤ ਗ੍ਰਿਫਤਾਰ ਕਰ ਲਏ ਗਏ ਅਤੇ ਉਨ੍ਹਾਂ ਨੂੰ ਹਜ਼ਾਰੀ ਬਾਗ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ।
ਸਰਕਾਰੀ ਖਜ਼ਾਨਾ ਲੁੱਟਣ ਦਾ ਫੈਸਲਾ ਦੋਵਾਂ ਉਪਰੋਕਤ ਪ੍ਰਮੁੱਖ ਨੇਤਾਵਾਂ ਦੇ ਗ੍ਰਿਫਤਾਰ ਹੋ ਜਾਣ ਨਾਲ ਰਾਮ ਪ੍ਰਸਾਦਿ ਬਿਸਮਿਲ ਦੇ ਮੋਢਿਆਂ ‘ਤੇ ਆ ਪਿਆ ਅਤੇ  ਉਤਰ ਪ੍ਰਦੇਸ਼ ਦੇ ਨਾਲ ਨਾਲ ਬੰਗਾਲ ਦੇ ਕ੍ਰਾਂਤੀਕਾਰੀ ਮੈਂਬਰਾਂ ਦੀ ਜ਼ਿੰਮੇਵਾਰੀ ਆ ਪਈ । ਉਹ ਜਿਸ ਕੰਮ ਨੂੰ ਵੀ ਲੈਂਦੇ ਸਨ ਉਸ ਨੂੰ ਪੂਰਾ ਕਰਕੇ ਛੱਡਦੇ ਸਨ। ਪਾਰਟੀ ਦੇ ਕੰਮਕਾਰ ਚਲਾਉਣ ਲਈ ਧਨ ਦੀ ਪਹਿਲਾਂ ਹੀ ਬਹੁਤ ਲੋੜ ਸੀ। ਕਿਸੇ ਤੋਂ ਵੀ ਧਨ ਪ੍ਰਾਪਤ ਹੁੰਦਾ ਨਾ ਵੇਖ ਕੇ ਉਨ੍ਹਾਂ ਨੇ 8 ਮਾਰਚ 1925 ਨੂੰ ਬਿਚਪੁਰੀ ਤੇ 24 ਮਈ 1925 ਨੂੰ ਦਵਾਰਕਾਪੁਰ ਵਿੱਚ ਦੋ ਰਾਜਨੀਤਕ ਡਕੈਤੀਆਂ ਕੀਤੀਆਂ ਪਰ ਇਨ੍ਹਾਂ ਡਾਕਿਆਂ ਵਿੱਚ ਕੋਈ ਖਾਸ ਧਨ ਨਾ ਪ੍ਰਾਪਤ ਹੋਇਆ। ਇਨ੍ਹਾਂ ਦੋਵਾਂ ਡਕੈਤੀਆਂ ਵਿੱਚ ਇੱਕ ਇੱਕ ਵਿਅਕਤੀ ਮਾਰਿਆ ਗਿਆ। ਇਸ ਨਾਲ ਬਿਸਮਿਲ ਦੀ ਆਤਮਾ ਨੂੰ ਬਹੁਤ ਕਸ਼ਟ ਹੋਇਆ। ਅਖੀਰ ਉਨ੍ਹਾਂ ਨੇ ਫੈਸਲਾ ਕੀਤਾ ਕਿ ਉਹ ਕੇਵਲ ਸਰਕਾਰੀ ਖਜ਼ਾਨੇ ਨੂੰ ਹੀ ਲੁੱਟਣਗੇ ਤੇ ਕਿਸੇ ਵੀ ਅਮੀਰ ਦੇ ਘਰ ਡਾਕਾ ਨਹੀਂ ਮਾਰਨਗੇ।
8 ਅਗਸਤ 1925 ਰਾਮ ਪ੍ਰਸਾਦਿ ਬਿਸਮਿਲ ਦੇ ਘਰ ਹੰਗਾਮੀ ਮੀਟਿੰਗ ਵਿੱਚ ਫੈਸਲਾ ਕੀਤਾ ਕਿ ਅਗਲੇ ਹੀ ਦਿਨ 9 ਅਗਸਤ 1925 ਨੂੰ ਹਰਦੋਈ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਬਿਸਮਿਲ ਦੀ ਅਗਵਾਈ ਵਿੱਚ ਕੁਲ 10 ਜਣੇ  ਜਿੰਨ੍ਹਾਂ ਵਿੱਚ ਸ਼ਾਹ ਜਹਾਂਪੁਰ ਤੋਂ ਬਿਸਮਿਲ ਦੇ ਇਲਾਵਾ ਅਸ਼ਫਾਕ ਉੱਲਾ ਖਾਂ, ਮੁਰਾਰੀ ਸ਼ਰਮਾ ਤੇ ਬਨਵਾਰੀ ਲਾਲ, ਬੰਗਾਲ ਤੋਂ ਰਾਜੇਂਦਰ ਲਹਿਰੀ, ਸਚਿੰਦਰ ਨਾਥ ਬਖਸ਼ੀ ਤੇ ਕੇਵਲ ਚਕਰਵਰਤੀ ,ਬਨਾਰਸ ਤੋਂ ਚੰਦਰ ਸ਼ੇਖਰ ਆਜ਼ਾਦ ਤੇ ਮਨਮਥਨਾਥ ਗੁਪਤਾ ਤੇ ਔਰਿਆ ਤੋਂੇ  ਮੁਕੰਦੀ ਲਾਲ ਮਿਲਕੇ ਇਹ ਕੰਮ ਕਰਨਗੇ ਸਨ।ਉਹ 8 ਡਾਉਨ ਸਹਾਰਨਪੁਰ ਲਖਨਊ ਪੈਂਸਜਰ ਗੱਡੀ ਵਿੱਚ ਸਵਾਰ ਹੋ ਗਏ।
ਜਰਮਨ ਦੇ ਮਾਊਜਰਾਂ ਦੀ ਵਰਤੋਂ : ਇਨ੍ਹਾਂ ਕ੍ਰਾਂਤੀਕਾਰੀਆਂ ਪਾਸ ਪਿਸਤੌਲਾਂ ਤੋਂ ਇਲਾਵਾ ਜਰਮਨੀ ਦੇ ਬਣੇ ਮਾਊਜਰ ਸਨ ਜਿਨ੍ਹਾਂ ਨਾਲ ਬਟ ਵਿੱਚ ਕੁੰਢਾ ਲਗਾ ਲੈਣ ਨਾਲ ਇਹ ਛੋਟੀ ਸਵੈਚਾਲਿਕ ਰਾਈਫਲ ਵਾਂਗ ਨਜ਼ਰ ਆਉਂਦਾ ਸੀ। ਇਨ੍ਹਾਂ ਮਾਉਜਰਾਂ ਦੀ ਮਾਰ ਏਨੀ ਸੀ ਕਿ ਜਿਵੇਂ ਅੱਜ ਕੱਲ ਏ ਕੇ 47 ਰਾਈਫਲਾਂ ਦੀ ਹੈ।
ਲਖਨਊ ਤੋਂ ਪਹਿਲਾਂ ਕਾਕੋਰੀ ਰੇਲਵੇ ਸਟੇਸ਼ਨ ‘ਤੇ ਰੁਕ ਕੇ ਜਿਵੇਂ ਹੀ ਗੱਡੀ ਅੱਗੇ ਵਧੀ ਕ੍ਰਾਂਤੀਕਾਰੀਆਂ ਨੇ ਚੇਨ ਖਿੱਚ ਕੇ ਗੱਡੀ ਨੂੰ ਰੋਕ ਲਿਆ।ਉਹ ਗਾਰਡ ਦੇ ਡੱਬੇ ਵਿਚ ਪਹੁੰਚ ਗਏ ,ਜਿੱਥੇ ਕਿ ਸਰਕਾਰੀ ਖਜਾਨੇ ਦਾ ਬਕਸਾ ਰਖਿਆ ਹੋਇਆ ਸੀ।ਉਨ੍ਹਾਂ  ਡੱਬੇ ਵਿੱਚ ਸਰਕਾਰੀ ਖਜ਼ਾਨੇ ਦੇ ਬਕਸੇ ਨੂੰ ਹੇਠਾਂ ਡੇਗ ਦਿੱਤਾ। ਪਹਿਲਾਂ ਤਾਂ ਬਕਸੇ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦ ਬਕਸਾ ਨਹੀਂ ਖੁੱਲਾ ਤਾਂ ਅਸ਼ਫਾਕ ਉੱਲਾ ਨੇ ਆਪਣਾ ਮਾਊਜਰ  ਮਨਮਥਨਾਥ ਗੁਪਤਾ ਨੂੰ ਫੜਾ ਦਿੱਤਾ ਤੇ ਹਥੌੜਾ ਲੈ ਕੇ ਤਾਲਾ  ਤੋੜਿਆ
ਜਲਦਬਾਜ਼ੀ ਵਿੱਚ ਦੁਰਘਟਨਾ :- ਮਨਮਥਨਾਥ ਗੁਪਤਾ ਨੇ ਉਤਸੁਕਤਾ ਤੇ ਜਲਦਬਾਜ਼ੀ ਵਿੱਚ ਮਾਊਜਰ ਦਾ ਟੈ੍ਰਗਰ  (ਬਟਨ) ਦਬਾ ਦਿੱਤਾ ਜਿਸ ਵਿੱਚੋਂ ਨਿਕਲੀ ਗੋਲੀ ਅਹਿਮਦ ਅਲੀ ਨਾਂ ਦੇ ਵਿਅਕਤੀ ਨੂੰ ਜਾ ਲੱਗੀ ਤੇ ਉਹ ਥਾਂ ਹੀ ਮਰ ਗਿਆ। ਕਾਹਲੀ ਵਿੱਚ ਸਿੱਕਿਆਂ ਅਤੇ ਨੋਟਾਂ ਨਾਲ ਭਰੇ ਚਮੜੇ ਦੇ ਥੈਲੇ ਚਾਦਰਾਂ ਵਿੱਚ ਬੰਨ ਕੇ ਦੌੜਨ ਸਮੇਂ ਉਨ੍ਹਾਂ ਦੀ ਇੱਕ ਚਾਦਰ ਸਿੱਕਿਆਂ ਦੀ ਭਰੀ ੳੁੱਥੇ ਹੀ ਰਹਿ ਗਈ।
ਫੜੋ-ਫੜਾਈ ਦਾ ਦੌਰ ਸ਼ੁਰੂ: ਅਗਲੇ ਦਿਨ ਸਰਕਾਰ ਨੇ ਇਸ ਡਕੈਤੀ ਨੂੰ ਗੰਭੀਰਤਾ ਨਾਲ ਲਿਆ। ਪੁਲੀਸ ਨੇ ਕਾਕੋਰੀ ਡਕੈਤੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਪੁਰਸਕਾਰ ਦੇਣ ਦਾ ਐਲਾਨ ਕਰ ਦਿੱਤਾ ਤੇ ਇਸ਼ਤਿਹਾਰ ਵੀ ਦੇ ਦਿੱਤੇ।ਜਿਵੇਂ ਕਿ ਕਿਹਾ ਜਾਂਦਾ ਹੈ ਕਿ ਚੋਰ ਆਪਣੇ iੱਪੱਛੇ ਕੋਈ ਨਾ ਕੋਈ ਨਿਸ਼ਾਨੀ ਛੱਡ ਜਾਂਦਾ ਹੈ, ਉਹੋ ਗੱਲ ਇੱਥੇ ਵੀ ਹੋਈ   ਕਿ  ਜਿਹੜੀ ਇੱਕ ਪੈਸਿਆਂ ਵਾਲੀ ਚਾਦਰ ਘਟਨਾ ਸਥਾਨ ‘ਤੇ ਰਹਿ ਗਈ ਸੀ ਉਸ ਵਿੱਚ ਧੋਬੀ ਦੇ ਲੱਗੇ ਨਿਸ਼ਾਨ ਤੋਂ ਪੁਲੀਸ ਨੂੰ ਪਤਾ ਲੱਗ ਗਿਆ ਕਿ ਇਹ ਚਾਦਰ ਸ਼ਾਹਜਹਾਂਪੁਰ ਦੇ ਕਿਸੇ ਧੋਬੀ ਦੀ ਹੈ। ਸ਼ਾਹਜਹਾਂਪੁਰ ਧੋਬੀਆਂ ਪਾਸੋਂ ਪਤਾ ਲੱਗਿਆ ਕਿ ਇਹ ਬਨਾਰਸੀ ਲਾਲ ਦੀ ਹੈ। ਬਿਸਮਿਲ ਦੇ ਭਾਈਵਾਲ ਬਨਾਰਸੀ ਲਾਲ ਨੂੰ ਮਿਲਕੇ ਪੁਲੀਸ ਨੇ ਇਸ ਡਕੈਤੀ ਦਾ ਸਾਰਾ ਭੇਦ  ਲੈ ਲਿਆ। ਪੁਲੀਸ ਨੂੰ ਇਹ ਵੀ ਪਤਾ ਲੱਗ ਗਿਆ ਕਿ 9 ਅਗਸਤ 1925 ਨੂੰ ਸ਼ਾਹਜਹਾਂਪੁਰ ਤੋਂ ਰਾਮ ਪ੍ਰਸਾਦਿ ਬਿਸਮਿਲ ਦੀ ਪਾਰਟੀ ਵਿੱਚ ਕਿਹੜੇ ਕਿਹੜੇ ਲੋਕ ਸ਼ਹਿਰ ਤੋਂ ਬਾਹਰ ਗਏ ਸਨ ਤੇ ਉਹ ਕਦੋਂ ਵਾਪਿਸ ਆਏ ਸਨ। ਜਦੋਂ ਖੁਫੀਆ ਪੁਲੀਸ ਨੂੰ ਇਸ ਦੀ ਪੁਸ਼ਟੀ ਹੋ ਗਈ ਕਿ ਰਾਮ ਪ੍ਰਸਾਦਿ ਬਿਸਮਿਲ ਜੋ ਹਿੰਦੁਸਤਾਨ ਪ੍ਰਜਾਤੰਤਰ ਸੰਘ (ਐਚ ਆਰ ਏ) ਨੇਤਾ ਸਨ, ਉਸ ਦਿਨ ਸ਼ਹਿਰ ਵਿੱਚ ਨਹੀਂ ਸਨ ਤਾਂ 26 ਸਤੰਬਰ 1925 ਦੀ ਰਾਤ ਨੂੰ ਬਿਸਮਿਲ ਦੇ ਨਾਲ ਸਾਰੇ ਦੇਸ਼ ਵਿੱਚ 40 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਜਿਨ੍ਹਾਂ 40 ਲੋਕਾਂ ਨੂੰ ਫੜਿਆ ਗਿਆ ਸੀ ਉਨ੍ਹਾਂ ਦੇ ਸਥਾਨ ਤੇ ਨਾਂ ਇਸ ਤਰ੍ਹਾਂ ਸਨ :- ਆਗਰਾ ਤੋਂ  ਚੰਦਰਧਰ ਜੌਹਰੀ ਤੇ ਚੰਦਰਮਾਲ ਜੌਹਰੀ। ਅਲਾਹਾਬਾਦ ਤੋਂ  ਸ਼ੀਤਲਾ ਸਹਾਇ, ਜਓਤਿਸ਼ੰਕਰ ਦੀਖਸ਼ਤ ਤੇ  ਭੁਪਿੰਦਰ ਨਾਥ ਸਾਨਇਆਲ। ਉਰਈ ਤੋਂ  ਵੀਰ ਭਦਰ ਤਿਵਾੜੀ। ਬਨਾਰਸ ਤੋਂ  ਮਨੰਮਥਨਾਥ ਗੁਪਤ , ਦਮੋਦਰ ਸਰੂਪ ਸੇਠ ,ਰਾਮ ਨਾਥ ਪਾਂਡੇ, ਦੇਵਦੱਤ ਭਟਾਚਾਰੀਆ . ਇੰਦਰ ਵਿਕਰਮ,. ਮੁਕੰਦੀ ਲਾਲ। ਬੰਗਾਲ ਤੋਂ  ਸਚਿੰਦਰਨਾਥ ਸਨਿਆਲ, ਯੋਗੇਂਦਰ ਚੰਦ ਚੈਟਰਜੀ, ਰਾਜੇਂਦਰਨਾਥ ਲਹਿਰੀ, ਸ਼ਰਤਚੰਦਰ ਗੁਪਤ ਤੇ ਕਾਲੀਦਾਸ ਬੋਸ। ਏਟਾ ਤੋਂ  ਬਾਬੂਰਾਮ ਵਰਮਾ। ਹਰਦੋਈ ਤੋਂ  ਭੈਰੋ ਸਿੰਘ। ਜਬਲਪੁਰ ਤੋਂ  ਰਾਮਦੁਲਾਰੇ ਤ੍ਰਿਵੇਦੀ, ਗੋਪੀ ਮੋਹਨ , ਰਾਜਕੁਮਾਰ ਸਿਨਹਾ , ਸੁਰੇਸ਼ਚੰਦਰ ਭੱਟਾਚਾਰੀਆ। ਲਾਹੌਰ ਤੋਂ  ਮੋਹਨ ਲਾਲ ਗੌਤਮ। ਲਖੀਮਪੁਰ ਤੋਂ ਹਰਨਾਮ ਸੁੰਦਰ ਲਾਲ। ਲਖਨਊ ਤੋਂ ਵਿਜੇ ਗੋਵਿੰਦਚਰਣ ਕਾਰੀਂਦਰ ,ਸਚੀਂਦਰਚਰਣ ਵਿਸਵਾਸ ।ਮੇਰਠ ਤੋਂ ਵਿਸ਼ਣੂਸ਼ਰਣ ਦੁਬਿਲਸ਼। ਪੁਨਾ ਤੋਂ ਰਾਮ ਕ੍ਰਿਸ਼ਣ ਖੱਤਰੀ। ਰਾਇਬ੍ਰੇਲੀ ਤੋਂ ਬਨਵਾਰੀ ਲਾਲ ਸਹਾਰਨਪੁਰ ਤੋਂ ਰਾਮ ਪ੍ਰਸਾਦਿ ਬਿਸਮਿਲ। ਸ਼ਾਹਜਹਾਂਪੁਰ ਤੋਂ  ਬਨਾਰਸੀ ਲਾਲ ,ਲਾਲਾ ਹਰਗੋਵਿੰਦ ,. ਪ੍ਰੇਮ ਕ੍ਰਿਸ਼ਣ ਖੰਨਾ ,ੲੰਦੂਭੂਸ਼ਣ ਮਿਤਰਾ,ਠਾਕੁਰ ਰੋਸ਼ਨ ਸਿੰਘ , ਰਾਮਦਤ ਸ਼ੁਕਲਾ , ਮਦਨ ਲਾਲ , ਰਾਮਰਤਨ ਸ਼ੁਕਲਾ । ਫਰਾਰ ਹੋਣ ਵਾਲਿਆਂ ਵਿੱਚੋਂ ਦੋ ਨੂੰ ਪੁਲੀਸ ਨੇ ਬਾਅਦ ਵਿੱਚ ਗ੍ਰਿਫਤਾਰ ਕੀਤਾ। ਉਨ੍ਹਾਂ ਵਿੱਚ ਦਿੱਲੀ ਤੋਂ  ਅਸ਼ਫਾਕ ਉਲਾ ਖਾਂ ਤੇ  ਭਾਗਲਪੁਰ ਤੋਂ ਸਚਿੰਦਰਨਾਥ ਬਖਸ਼ੀ
ਉਪਰੋਕਤ 40 ਵਿਅਕਤੀਆਂ ਵਿੱਚੋਂ ਤਿੰਨ ਸਚਿੰਦਰਨਾਥ ਸਾਨਿਆਲ ਬਾਕੂਰਾ ਵਿੱਚ, ਯੋਗੇਸ਼ਚੰਦਰ ਚੈਟਰਜੀ ਹਾਵੜਾ ਵਿੱਚ ਤੇ ਰਾਜੇਂਦਰਨਾਥ ਲਹਿਰੀ ਦਕਸ਼ੀਨੇਸਵਰ ਬੰਬ ਵਿਸਫੋਟ ਮਾਮਲੇ ਵਿੱਚ ਕਲਕੱਤੇ ਵਿੱਚ ਪਹਿਲਾ ਹੀ ਗ੍ਰਿਫਤਾਰ ਹੋ ਚੁੱਕੇ ਸਨ ਅਤੇ ਦੋ ਜਣੇ ਅਸ਼ਫਾਕ ਉਲਾ ਖਾਂ ਅਤੇ ਸਚਿੰਦਰਨਾਥ ਬਖਸ਼ੀ ਨੂੰ ਤਦ ਗਿਰਫਦਾਰ ਕੀਤਾ ਜਾ ਚੁੱਕਾ ਸੀ  ਜਦ ਮੁੱਖ ਕਾਕੋਰੀ ਸ਼ਡਐਂਤਰ  ਕੇਸ ਦਾ ਫੈਸਲਾ ਹੋ ਚੁੱਕਾ ਸੀ। ਇਨ੍ਹਾਂ ਦੋਵਾਂ ‘ਤੇ ਵੱਖਰੇ ਤੌਰ ‘ਤੇ  ਸਪਲੀਮੈਂਟਰੀ ਕੇਸ ਦਰਜ ਕੀਤਾ ਗਿਆ।
ਕਾਕੋਰੀ ਕਾਂਡ ਵਿੱਚ ਸ਼ਾਮਲ ਕੇਵਲ 10 ਲੋਕਾਂ ਨੂੰ ਨਾਮਜਦ ਕੀਤਾ ਗਿਆ। ਇਨ੍ਹਾਂ 10 ਵਿੱਚੋਂ ਪੰਜ ਚੰਦਰ ਸ਼ੇਖਰ ਆਜ਼ਾਦ, ਮੁਰਾਰੀ ਸ਼ਰਮਾ, ਕੇਸ਼ਵ ਚਕਰਵਰਤੀ, ਅਸ਼ਫਾਕ ਉਲਾ ਖਾਂ ਤੇ ਸਚਿੰਦਰਨਾਥ ਬਖਸ਼ੀ ਜੋ ਉਸ ਸਮੇਂ ਪੁਲੀਸ ਦੇ ਹੱਥ ਨਹੀਂ ਆਏ ਸਨ, ਬਾਕੀ ਸਾਰਿਆਂ ਉਪਰ ਸਰਕਾਰ ਬਨਾਮ ਰਾਮ ਪ੍ਰਸਾਦਿ ਬਿਸਮਿਲ ਤੇ ਹੋਰ ਦੇ ਨਾਂ ਕੇਸ ਚੱਲਿਆ ਤੇ ਉਨ੍ਹਾਂ ਨੂੰ 5 ਸਾਲ ਤੋਂ ਲੈ ਕੇ ਫਾਂਸੀ ਤੱਕ ਦੀ ਸਜ਼ਾ ਦਿੱਤੀ। ਇਨ੍ਹਾਂ  ਨੂੰ ਛੱਡ ਕੇ ਬਾਕੀ  ਜਿਨ੍ਹਾਂ ਨੂੰ  ਅਖੀਰ ਗ੍ਰਿਫਤਾਰ ਕੀਤਾ ਗਿਆ ਸੀ ਉਨ੍ਹਾਂ ਵਿੱਚੋਂ 14 ਨੂੰ ਰਿਹਾਅ ਕਰ ਦਿੱਤਾ। ਇਸ ਤਰ੍ਹਾਂ ਇਨ੍ਹਾਂ ਇਨਕਲਾਬੀਆਂ ਨੇ ਦੇਸ਼ ਨੂੰ ਗ਼ੁਲਾਮੀ ਦੀਆਂ ਜੰਜੀਰਾ ਕਟਵਾਉਣ ਲਈ ਆਪਣਾ ਆਪ ਕੁਰਬਾਨ ਕਰ ਦਿੱਤਾ , ਜਿਨ੍ਹਾਂ ਸਦਕਾ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਅੱਜ ਲੋੜ ਹੈ ਸਾਨੂੰ ਦੇਸ਼ ਅੰਦਰ ਇਨ੍ਹਾਂ ਆਜ਼ਾਦੀ ਘੁਲਾਟੀਆਂ ਦੇ ਸੁਪਨੇ ਸਾਕਾਰ ਕਰਨ ਦਾ ਉਪਰਾਲਾ ਕਰੀਏ । ਦੇਸ਼ ਅੰਦਰ ਫ਼ਿਰਕਾਪ੍ਰਸਤੀ , ਨਾ ਬਰਾਬਰੀ , ਅਨਪੜ੍ਹਤਾ, ਬੇਰੁਜ਼ਗਾਰੀ , ਜਾਤ ਪਾਤ ਗ਼ਰੀਬੀ ਵਰਗੀਆਂ ਲਾਹਨਤਾ ਨੂੰ ਖ਼ਤਮ ਕਰੀਏ ।ੇ

Loading

Scroll to Top