ਇਹ ਕੇਸ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਨਾਲ ਸਬੰਧਤ ਹੈ
ਨਿਊਯਾਰਕ, 18 (ਰਾਜ ਗੋਗਨਾ)—ਗੁਰਪਤਵੰਤ ਸਿੰਘ ਪੰਨੂ ਦੇ ਕੇਸ ਵਿੱਚ ਅਮਰੀਕੀ ਧਰਤੀ ‘ਤੇ ਖਾਲਿਸਤਾਨੀ ਅਤੇ ਸਿੱਖ ਫਾਰ ਜਸਟਿਸ ਦੇ ਮੁੱਖ ਸਲਾਹਕਾਰ ਪੰਨੂ ਦੇ ਬਾਨੀ ਨੂੰ ਮਾਰਨ ਦੀ ਅਖੌਤੀ ਸਾਜ਼ਿਸ਼ ਹੁਣ ਭਾਰਤ-ਅਮਰੀਕਾ ਦੇ ਰਿਸ਼ਤਿਆਂ ਵਿਚ ਖਟਾਸ ਪੈਦਾ ਕਰ ਰਹੀ ਹੈ।ਜੋ ਬਿਡੇਨ ਸਰਕਾਰ ਨੇ ਆਪਣੇ ਸੰਸਦ ਮੈਂਬਰਾਂ ਰਾਹੀਂ ਇਸ ਮਾਮਲੇ ਵਿਚ ਕਥਿਤ ਤੌਰ ‘ਤੇ ਸ਼ਾਮਲ ਭਾਰਤੀ ਨਾਗਰਿਕ ਨਿਖਿਲ ਗੁਪਤਾ ਵਿਰੁੱਧ ਕਾਰਵਾਈ ਦੀ ਉਹਨਾਂ ਵੱਲੋ ਮੰਗ ਕੀਤੀ ਗਈ ਹੈ। ਅਤੇ ਚਿਤਾਵਨੀ ਦਿੱਤੀ ਹੈ ਕਿ ਅਜਿਹਾ ਨਾ ਕਰਨ ਨਾਲ ਭਾਰਤ ਅਤੇ ਅਮਰੀਕਾ ਦੇ ਦੁਵੱਲੇ ਸਬੰਧਾਂ ‘ਤੇ ਮਾੜਾ ਅਸਰ ਪਵੇਗਾ।ਇਹ ਚਿਤਾਵਨੀ ਭਾਰਤੀ- ਅਮਰੀਕੀ 5 ਭਾਰਤੀ ਸੰਸਦ ਮੈਂਬਰਾਂ ਨੇ ਚੇਤਾਵਨੀ ਦਿੱਤੀ ਹੈ। ਅਤੇ ਨਿਖਿਲ ਗੁਪਤਾ ਤੇ ਮੁਕੱਦਮਾਂ ਚਲਾਉਣ ਦੀ ਵੀ ਜਾਣਕਾਰੀ ਦਿੱਤੀ।ਇਸ ਮਾਮਲੇ ਨੇ ਬੀਤੇਂ ਦਿਨ ਸ਼ੁੱਕਰਵਾਰ ਨੂੰ ਉਸ ਸਮੇਂ ਗੰਭੀਰ ਰੂਪ ਲੈ ਲਿਆ ਜਦੋਂ ਪੰਜ ਭਾਰਤੀ-ਅਮਰੀਕੀ ਸੰਸਦ ਮੈਂਬਰਾਂ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਜੇਕਰ ਭਾਰਤੀ ਅਧਿਕਾਰੀ ਇਸ ਮਾਮਲੇ ਦੀ ਸਹੀ ਤਰੀਕੇ ਨਾਲ ਜਾਂਚ ਨਹੀਂ ਕਰਨਗੇ ਤਾਂ ਇਸ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ‘ਤੇ ਅਸਰ ਪਵੇਗਾ। ਭਾਰਤੀ ਮੂਲ ਦੇ ਇਹ ਸਾਰੇ ਸੰਸਦ ਮੈਂਬਰ ਸੱਤਾਧਾਰੀ ਡੈਮੋਕ੍ਰੇਟਿਕ ਪਾਰਟੀ ਨਾਲ ਸਬੰਧਤ ਸਨ। ਉਸਨੇ ਖੁਲਾਸਾ ਕੀਤਾ ਕਿ ਬਿਡੇਨ ਸਰਕਾਰ ਨੇ ਉਸਨੂੰ ਇਸ ਮਾਮਲੇ ਬਾਰੇ ਸੂਚਿਤ ਕੀਤਾ ਸੀ।ਇਹ ਬਿਆਨ ਕੈਲੀਫੋਰਨੀਆ ਦੇ ਡੈਮੋਕਰੇਟ ਰਿੱਪ: ਅਮੀ ਬੇਰਾ ਨੇ ਜਾਰੀ ਕੀਤਾ ਹੈ। ਜਿਸ ਦੇ ਕਾਂਗਰੇਸ਼ਨਲ ਜ਼ਿਲ੍ਹੇ ਸੈਕਰਾਮੈਂਟੋ ਕਾਉਂਟੀ ਕੈਲੀਫੋਰਨੀਆ ਵਿੱਚ ਸਿੱਖਾਂ ਦੀ ਵੱਡੀ ਆਬਾਦੀ ਹੈ। ਇਸ ਬਿਆਨ ‘ਤੇ ਰੋ ਖੰਨਾ, ਪ੍ਰਮਿਲਾ ਜੈਪਾਲ, ਰਾਜਾ ਕ੍ਰਿਸ਼ਨਮੂਰਤੀ ਅਤੇ ਥਾਣੇਦਾਰ ਦੇ ਵੀ ਹਸਤਾਖਰ ਸਨ।