ਜਲੰਧਰ ਦੇ ਪਤਾਰਾ ਵਿਚ ਇੱਕ ਸੜਕ ਹਾਦਸੇ ਵਿੱਚ ਫੌਜ ਦੇ ਇੱਕ ਲੈਫਟੀਨੈਂਟ ਦੀ ਦਰਦਨਾਕ ਮੌਤ ਹੋ ਗਈ। ਇਸ ਦੇ ਨਾਲ ਹੀ ਉਸ ਦੇ ਨਾਲ ਮੌਜੂਦ ਇਕ ਕਪਤਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਾਦਸਾ ਧੁੰਦ ਕਾਰਨ ਵਾਪਰਿਆ ਹੈ। ਮ੍ਰਿਤਕ ਲੈਫਟੀਨੈਂਟ ਦੀ ਪਛਾਣ ਅਚਿਤ ਵਜੋਂ ਹੋਈ ਹੈ। ਜੋ ਮੂਲ ਰੂਪ ਵਿੱਚ ਹਰਿਆਣਾ ਦੇ ਵਸਨੀਕ ਹਨ।
ਇਸ ਦੌਰਾਨ ਜ਼ਖ਼ਮੀ ਕੈਪਟਨ ਯੁਵਰਾਜ ਵਾਸੀ ਨਾਗੌਰ, ਰਾਜਸਥਾਨ ਫ਼ੌਜੀ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਾਣਕਾਰੀ ਮੁਤਾਬਕ ਹਾਦਸਾ ਪਤਾਰਾ ਦੇ ਪਿੰਡ ਨਾਰੰਗਪੁਰ ਨੇੜੇ ਸਥਿਤ ਟੀ-ਪੁਆਇੰਟ ‘ਤੇ ਵਾਪਰਿਆ। ਜਾਂਚ ਅਧਿਕਾਰੀ ਏਐਸਆਈ ਜੀਵਨ ਸਿੰਘ ਨੇ ਦੱਸਿਆ ਕਿ ਲੈਫਟੀਨੈਂਟ ਅੱਛਿਤ ਅਤੇ ਕੈਪਟਨ ਯੁਵਰਾਜ ਹਰੀਪੁਰ ਰੇਂਜ ਤੋਂ ਆਪਣੀ ਨਿੱਜੀ ਕ੍ਰੇਟਾ ਕਾਰ ਵਿੱਚ ਜਲੰਧਰ ਛਾਉਣੀ ਸਥਿਤ ਮੁੱਖ ਦਫ਼ਤਰ ਨੂੰ ਵਾਪਸ ਆ ਰਹੇ ਸਨ। ਜਦੋਂ ਉਨ੍ਹਾਂ ਦੀ ਕਾਰ ਨਾਰੰਗਪੁਰ ਨੇੜੇ ਪਹੁੰਚੀ ਤਾਂ ਬੇਕਾਬੂ ਹੋ ਕੇ ਪਲਟ ਗਈ। ਜਿਸ ‘ਚ ਲੈਫਟੀਨੈਂਟ ਅਚਿਤ ਅਤੇ ਯੁਵਰਾਜ ਦੋਵੇਂ ਗੰਭੀਰ ਜ਼ਖਮੀ ਹੋ ਗਏ।