ਖ਼ਾਲਸਾ ਕਾਲਜ ਅੰਮ੍ਰਿਤਸਰ ਦੀ  15 ਦਸੰਬਰ 1914 ਦੀ ਅਣਗੌਲੀ ਪਰ  ਇਤਿਹਾਸਿਕ ਘਟਨਾ, ਮਾਸਟਰ ਚਤਰ ਸਿੰਘ ਨੇ ਜਦ ਕਾਲਜ ਦੇ ਅੰਗ਼ਰੇਜ ਪਿੰ੍ਰਸੀਪਲ ਨੂੰ ਮਾਰਨ ਦੀ ਕੋਸ਼ਿਸ਼ ਕੀਤੀ।

ਡਾ. ਚਰਨਜੀਤ ਸਿੰਘ ਗੁਮਟਾਲਾ, 91 9417533060

ਅੰਗਰੇਜ਼ਾਂ ਵਿਰੁੱਧ ਗਦਰ ਲਹਿਰ ਭਾਵੇਂ ਸਫ਼ਲ ਨਾ ਹੋ ਸਕੀ ਪਰ ਇਹ ਦੇਸ਼ ਭਗਤਾਂ ਅੰਦਰ ਗਹਿਰਾ ਪ੍ਰਭਾਵ ਛੱਡ ਗਈ ਹੈ।ਨੌਜੁਆਨਾਂ ਅੰਦਰ ਅੰਗ਼ਰੇਜੀ ਹਕੂਮਤ ਵਿਰੁਧ ਕਿੰਨੀ ਨਫ਼ਰਤ ਸੀ ਦੀ ਮਿਸਾਲ ਮਾਸਟਰ ਚਤਰ ਸਿੰਘ ਦੀ ਜੀਵਨੀ ਤੋਂ ਮਿਲਦੀ ਹੈ । ਗਿਆਨੀ ਹੀਰਾ ਸਿੰਘ ਦਰਦ ਨੇ 25 ਫਰਵਰੀ 1958 ਈ. ਨੂੰ ਮਾਸਟਰ ਚਤਰ ਸਿੰਘ ਵਾਸੀ ਪਿੰਡ ਮਨੌਲੀ ਤਹਿਸੀਲ ਰੋਪੜ, ਜ਼ਿਲ੍ਹਾ ਅੰਬਾਲਾ ਨਾਲ ਮੁਲਾਕਾਤ ਕੀਤੀ  ਜੋ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੁਆਰਾ ਪ੍ਰਕਾਸ਼ਿਤ ਪੁਸਤਕ ‘ਗ਼ਦਰ ਲਹਿਰ ਦੀ ਕਹਾਣੀ, ਗ਼ਦਰੀ ਬਾਬਿਆਂ ਦੀ ਜ਼ੁਬਾਨੀ’ ਵਿਚ ਦਰਜ  ਹੈ। ਡਾ. ਹਰਜੀਤ ਸਿੰਘ ਸਾਬਕਾ ਮੁੱਖੀ, ਪੰਜਾਬੀ ਵਿਭਾਗ ਦੁਆਰਾ ਕਾਲਜ ਜਲੰਧਰ ਇਸ ਪੁਸਤਕ ਦੇ ਸੰਪਾਦਕ ਹਨ।

ਮਾਸਟਰ ਚਤਰ ਸਿੰਘ ਦਾ ਨਾਨਾ ਸਿੱਖ ਰਾਜ ਵਿੱਚ ਹਿੱਸੇਦਾਰ ਸੀ। ਉਸਦੀ ਨਾਨੀ ਉਸ ਨੂੰ ਨਾਨੇ ਦੀਆਂ ਕਹਾਣੀਆਂ ਸੁਣਾਉਂਦੀ ਹੁੰਦੀ ਸੀ ਜਿਨ੍ਹਾਂ ਦਾ ਉਸ ਪ੍ਰਭਾਵ ਉਪਰ ਡੂੰਘਾ ਪਿਆ। ਚਤਰ ਸਿੰਘ ਸਰਕਾਰੀ ਹਾਈ ਸਕੂਲ ਲਾਇਲਪੁਰ (ਹੁਣ ਪਾਕਿਸਤਾਨ ਵਿੱਚ) ਪੜ੍ਹਦਾ ਸੀ। ਉਹ ਉੱਥੇ ਸਰਕਾਰੀ ਬੋਰਡਿੰਗ ਹਾਊਸ ਵਿੱਚ ਰਹਿੰਦਾ ਸੀ, ਜਿੱਥੇ ਮੁਸਲਮਾਨਾਂ ਨੂੰ ਹਲਾਲ ਮਾਸ ਬਨਾਉਣ ਦੀ ਆਗਿਆ ਸੀ ਪਰ ਸਿੱਖਾਂ ਨੂੰ ਝਟਕਾ ਬਨਾਉਣ ਦੀ ਆਗਿਆ ਨਹੀਂ ਸੀ। ਸਿੱਖ ਵਿਦਿਆਰਥੀਆਂ ਦੀ ਮੰਗ ਨਾ ਮੰਨੀ ਗਈ ਤੇ ਉਹ ਬੋਰਡਿੰਗ ਛੱਡ ਕੇ ਬਾਹਰ ਆ ਗਏ। ਉਨ੍ਹਾਂ ਸਿੰਘ ਸਭਾ ਲਹਿਰ ਲਾਇਲਪੁਰ ਵਾਲਿਆਂ ਪਾਸੋਂ ਸਹਾਇਤਾ ਮੰਗੀ। ਸਿੰਘ ਸਭਾ ਲਹਿਰ ਵਾਲੇ ਕਹਿਣ ਲੱਗੇ ਕਿ ਉਹ ਮੁੰਡੇ ਬਾਗੀ ਹਨ। ਵਿਦਿਆਰਥੀਆਂ ਨੂੰ ਗੁੱਸਾ ਆਇਆ ਕਿ ਇਹ ਸਿੰਘ ਸਭਾ ਵਾਲੇ ਨਾ ਤਾਂ ਆਪ ਲੜਦੇ ਹਨ ਤੇ ਨਾ ਹੀ ਸਾਡੀ ਮਦਦ ਕਰਦੇ ਹਨ। ਵਿਦਿਆਰਥੀ ਕਿਰਾਏ ਦੇ ਮਕਾਨ ਵਿੱਚ ਸ਼ਹਿਰ ਵਿੱਚ ਰਹਿਣ ਲੱਗੇ।

ਚਾਰ ਕੁ ਮਹੀਨੇ ਪਿੱਛੋਂ ਕੁਝ ਸੱਜਣਾਂ ਨੇ ਇਨ੍ਹਾਂ ਵਿਦਿਆਰਥੀਆਂ ਵੱਲ ਧਿਆਨ ਦਿੱਤਾ। ਸ. ਹਰੀ ਸਿੰਘ ਨਲੂਆ ਦਾ ਪੋਤਰਾ ਸ. ਤੀਰਥ ਸਿੰਘ ਉਨ੍ਹਾਂ ਅਨੁਸਾਰ ਸ਼ਾਇਦ ਤਹਿਸੀਲਦਾਰ ਸੀ, ਉਸ ਨੇ ਖਾਲਸਾ ਬੋਰਡਿੰਗ ਹਾਊਸ ਖੋਲਣ ਦਾ ਉਦਮ ਕੀਤਾ। ਮਾਸਟਰ ਸੁੰਦਰ ਸਿੰਘ ਲਾਇਲਪੁਰੀ ਨੂੰ ਬੋਰਡਿੰਗ ਹਾਊਸ ਦਾ ਸੁਪਰਡੈਂਟ ਲਾਇਆ ਗਿਆ। 1908 ਈ. ਵਿੱਚ ਚਤਰ ਸਿੰਘ ਨੇ ਮੈਟ੍ਰਿਕ ਪਾਸ ਕੀਤੀ। 1909 ਈ. ਵਿੱਚ ਲਾਹੌਰ ਟ੍ਰੇਨਿੰਗ ਕਾਲਜ ਤੋਂ ਜੇ ਈ ਵੀ ਵਿੱਚ ਦਾਖਲਾ ਲੈ ਲਿਆ। ਮਾਸਟਰ ਸੁੰਦਰ ਸਿੰਘ, ਮਾਸਟਰ ਤਾਰਾ ਸਿੰਘ ਤੇੇ ਬਿਸ਼ਨ ਸਿੰਘ ਏਸੇ ਕਾਲਜ ਵਿੱਚ ਦਾਖਲ ਹੋ ਗਏ। ਇਨ੍ਹਾਂ ਸਾਰਿਆਂ ਵਿੱਚ ਪੰਥਕ ਸੇਵਾ ਦਾ ਬੜਾ ਚਾਅ ਸੀ। ਇਨ੍ਹਾਂ ਦੀ ਸੰਗਤ ਨਾਲ ਚਤਰ ਸਿੰਘ ਉਪਰ ਵੀ ਪੰਥਕ ਰੰਗ ਚੜ੍ਹ ਗਿਆ।

ਜਦੋਂ ਪਹਿਲੀ ਸਿੱਖ ਐਜੂਕੇਸ਼ਨਲ ਕਾਨਫਰµਸ ਗੁੱਜਰਾਂਵਾਲਾ ਹੋਈ ਤਾਂ ਮਾਸਟਰ ਤਾਰਾ ਸਿµਘ ਜੀ ਸਣੇ ਕੁਝ ਮਾਸਟਰਾਂ ਨੇ ਆਪਣੀਆਂ ਖਿਦਮਤਾਂ ਖਾਲਸਾ ਸਕੂਲ ਖੋਲ੍ਹਣ ਲਈ ਪੇਸ਼ ਕੀਤੀਆਂ । ਲਾਇਲਪੁਰ ਖਾਲਸਾ ਹਾਈ ਸਕੂਲ ਖੋਲ੍ਹਿਆ ਗਿਆ । ਮਾਸਟਰ ਤਾਰਾ ਸਿµਘ ਹੈਡ ਮਾਸਟਰ ਲੱਗੇ । ਚਤਰ ਸਿੰਘ ਵੀ ਇਥੇ ਅਧਿਆਪਕ  ਲੱਗ ਗਿਆ । ਦੂਜੀ ਸਿੱਖ ਐਜੂਕੇਸ਼ਨਲ ਕਾਨਫਰµਸ ਲਾਹੌਰ ਦੇ ਮੌਕੇ ‘ਤੇ ਮਾਸਟਰ ਸੁµਦਰ ਸਿµਘ ਨੇ “ਕੀ ਖਾਲਸਾ ਕਾਲਜ ਸਿੱਖਾਂ ਦਾ ਹੈ ?” ਨਾਂ ਦੀ ਪੁਸਤਕ ਛਪਵਾ ਕੇ ਵµਡੀ । ਇਸ ਵਿੱਚ ਦੱਸਿਆ ਗਿਆ ਕਿ ਅੰਗਰੇਜ਼ਾਂ ਨੇ ਧੱਕੇ ਨਾਲ ਕਾਲਜ ਉੱਤੇ ਕਬਜ਼ਾ ਕੀਤਾ ਹੈ । ਇਹ ਪੜ੍ਹ ਕੇ ਚਤਰ ਸਿੰਘ ਦੇ  ਦਿਲ ਵਿੱਚ ਅੰਗਰੇਜ਼ਾਂ ਵਿਰੱੁਧ ਹੋਰ ਗੁੱਸਾ ਪੈਦਾ ਹੋ ਗਿਆ । ਉਹ ਸੋਚਦਾ ਰਹਿµਦਾ ਕਿ ਕੀ ਕੀਤਾ ਜਾਵੇ ? ਕੁਝ ਸੁਝਦਾ ਨਾ ।

ਚਤਰ ਸਿੰਘ ਸਾਂਗਲੇ ਖਾਲਸਾ ਸਕੂਲ ਵਿੱਚ ਜਾ ਕੇ ਲੱਗ ਗਿਆ । ਇੱਥੇ ਹੀ ਮਾਸਟਰ ਸੁµਦਰ ਸਿµਘ ਵੀ ਸਨ । ਉਹ ਫਰੂਕੇ ਤੇ ਫਿਰ ਚਕ 41 ਚਲੇ ਗਏ ਸਨ । ਪਰ ਸਾਂਗਲੇ ਵੀ ਆਉਂਦੇ ਰਹਿੰਦੇ ਸਨ ।  ਖਾਲਸਾ ਕਾਲਜ ਮੁਕੰਮਲ ਤੌਰ ‘ਤੇ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਸੀ । ਪ੍ਰਿੰਸੀਪਲ ਤੇ ਕਈ ਅੰਗਰੇਜ਼ ਪ੍ਰੋਫ਼ੈਸਰ ਸਨ , ਜਦ  ਕਿ ਸਾਰਾ ਸਟਾਫ਼ ਹੀ ਸਿੱਖ ਚਾਹੀਦਾ ਹੈ ।ਪ੍ਰਬੰਧਕੀ ਕਮੇਟੀ ਨੇ  ਕੁਝ ਸਿੱਖ ਪ੍ਰੋਫ਼ੈਸਰ ਕੱਢ ਦਿੱਤੇ  ।

1914 ਵਿਚ ਅਮਰੀਕਾ ਤੋਂ ਗ਼ਦਰ ਅਖ਼ਬਾਰ ਆਉਣ ਲੱਗ ਪਿਆ । ਇਸੇ ਸਾਲ ਕੋਮਾ ਗਾਟਾ ਮਾਰੂ ਦੀ ਘਟਨਾ ਵਾਪਰੀ ।ਬਜ ਬਜ ਘਾਟ ‘ਤੇ ਮੁਸਾਫ਼ਰਾਂ ਉਪਰ ਗੋਲੀ ਚਲੀ।ਕਈ ਗ਼ਦਰੀੇ ਜੇਲਾਂ ਵਿਚ ਸੁਟੇ ਗਏ। ਗੁਰਦੁਆਰਾ ਰਕਾਬ ਗੰਜ ਦੀ ਕੰਧ ਢਾਈ ਗਈ, ਜਿਸ ਨਾਲ ਸਿੱਖਾਂ ਦੇ ਦਿੱਲਾਂ ਵਿਚ ਅੰਗ਼ਰੇਜਾਂ  ਵਿਰੁੱਧ ਬੜੀ ਨਾਰਾਜ਼ਗੀ ਵੱਧ ਗਈ।

 

ਗ਼ਦਰ ਪਰਟੀ ਦੇ ਜੱਥੇ ਪੰਜਾਬ ਵਿੱਚ ਆਉਣ ਲੱਗ ਪਏ ਸਨ । ਕਈ ਫੜੇ ਗਏ ਸਨ । ਡਾ. ਮਥਰਾ ਸਿੰਘ ਪ੍ਰਸਿੱਧ ਇਨਕਲਾਬੀ ਉਸ ਕੋਲ ਆਉਂਦਾ, ਠਹਿਰਦਾ ਤੇ ਗ਼ਦਰ ਮਚਣ ਦੀਆਂ ਗੱਲਾਂ ਕਰਦਾ  । ਹੋਰ ਵੀ ਕੁਝ ਗ਼ਦਰੀ ਜੋਧੇ ਉਸ ਨੂੰ ਖੁਫੀਆ ਮਿਲੇ । ਉਸ ਨੇ ਦਿਲ ਵਿੱਚ ਇਰਾਦਾ ਬਣਾ ਲਿਆ, ਕੁਝ ਕਰਨਾ ਚਾਹੀਦਾ ਹੈ । ਅੰਗਰੇਜ਼ੀ ਜ਼ੁਲਮ ਦੂਰ ਕਰਨ ਲਈ ਪੁਰਾਣੇ ਸ਼ਹੀਦਾਂ ਵਾਲਾ ਕੋਈ ਕਾਰਨਾਮਾ ਵਿਖਾਉਣਾ ਚਾਹੀਦਾ ਹੈ । ਮਾਸਟਰ ਸੁੰਦਰ ਸਿੰਘ ਨੂੰ ਛਡ ਕੇ ਉਸ ਨੇ ਦਿਲ ਦਾ ਇਰਾਦਾ  ਕਿਸੇ ਨੂੰ ਨਾ ਦੱਸਿਆ। ਆਪਣੀ ਇਸਤਰੀ ਤੇ ਦੋ ਬੱਚਿਆਂ ਨੂੰ ਚੱਕ ਨੰਬਰ 25 ਜੜ੍ਹਾਂਵਾਲਾ ਭੇਜ ਦਿੱਤਾ। ਉਨ੍ਹਾਂ ਨੂੰ ਭੇਤ ਨਾ ਦੱਸਿਆ। ਕੇਵਲ ਇਹ ਕਿਹਾ ਮੈਂ ਕਿਸੇ ਜ਼ਰੂਰੀ ਕੰਮ ਜਾਣਾ ਹੈ।

ਤਿਆਰੀ ਕਰ ਲਈ । ਇੱਕ ਛਵ੍ਹੀ ਲੈ ਲਈ । ਪਸਤੌਲ ਨਹੀਂ ਮਿਲਿਆ। ਜ਼ਹਿਰ ਦੀਆਂ ਗੋਲੀਆਂ ਡਾ. ਮਥਰਾ ਸਿੰਘ ਨੇ ਦਿੱਤੀਆਂ, ਕਿਸੇ ਲੋੜ ਸਮੇਂ ਖੁਦਕੁਸ਼ੀ ਕਰਨ ਲਈ। ਉਸ ਨੇ  ਖਾਲਸਾ ਕਾਲਜ ਦੇ ਅੰਗਰੇਜ਼ ਪ੍ਰਿੰਸੀਪਲ ਨੂੰ ਮਾਰਨ ਦਾ ਇਰਾਦਾ ਬਣਾ ਲਿਆ । ਇਸ ਐਕਸ਼ਨ ਰਾਹੀਂ ਇੱਕ ਤਾਂ ਅੰਗਰੇਜ਼ਾਂ ਨੂੰ ਦੱਸਣਾ ਸੀ ਕਿ ਸਿੱਖ ਕੌਮ ਅੰਗਰੇਜ਼ਾਂ ਉੱਤੇ ਨਾਰਾਜ਼ ਹੈ । ਦੂਜੇ ਸਿੱਖ ਕੌਮ ਨੂੰ ਆਜ਼ਾਦੀ ਲਈ ਜਗਾਉਣਾ ਸੀ। ਅੰਮ੍ਰਿਤਸਰ ਜਾਣ ਤੋਂ ਇੱਕ ਦਿਨ ਪਹਿਲਾਂ ਉਸ ਨੇ  ਇੱਕ ਚਿੱਠੀ ਗਵਰਨਰ ਨੂੰ, ਦੂਜੀ ਡੀ ਸੀ ਅੰਮ੍ਰਿਤਸਰ ਨੂੰ ਲਿਖੀ ਕਿ ਤੁਸੀਂ ਖਾਲਸਾ ਕਾਲਜ ਉੱਪਰ ਧੱਕੇ ਨਾਲ ਕਬਜ਼ਾ ਕੀਤਾ ਹੈ। ਸਿੱਖ ਰਾਜ ਖੋਹਿਆ ਹੈ, ਕੋਮਾ ਗਾਟਾ ਮਾਰੂ ਉੱਤੇ ਗੋਲੀਆਂ ਚਲਾਈਆਂ ਹਨ, ਹਿੰਦ ਨੂੰ ਗੁਲਾਮ ਬਣਾਇਆ ਹੈ, ਖਾਲਸਾ ਕਾਲਜ ਵਿੱਚ ਅੰਗਰੇਜ਼ ਪ੍ਰਿੰਸੀਪਲ ਤੇ ਪ੍ਰੋਫ਼ੈਸਰ ਰੱਖੇ ਹਨ। ਮੈਂ ਪ੍ਰਿੰਸੀਪਲ ਨੂੰ ਕਤਲ ਕਰਕੇ ਸਿੱਖ ਕੌਮ ਦਾ ਰੋਸ ਪ੍ਰਗਟ ਕਰਾਂਗਾ। ਇਸ ਕਾਰਵਾਈ ਦਾ ਮੈਂ ਇਕੱਲਾ ਆਪ ਹੀ ਜ਼ਿੰਮੇਵਾਰ ਹਾਂ।

15 ਜਾਂ 16 ਦਸੰਬਰ 1914 ਈ. ਨੂੰ ਉਹ ਸਾਂਗਲੇ ਤੋਂ ਗੱਡੀ ਰਾਹੀਂ ਅੰਮ੍ਰਿਤਸਰ ਰਵਾਨਾ ਹੋ ਗਿਆ। ਸ਼ਾਮ ਵੇਲੇ ਅੰਮ੍ਰਿਤਸਰ ਪੁੱਜਾ, ਛਵ੍ਹੀ ਲੁਕੋ ਕੇ ਰੱਖ ਦਿੱਤੀ। ਪ੍ਰਿੰਸੀਪਲ ਦੀ ਕੋਠੀ ਪੁੱਛ ਕੇ ਗਿਆ। ਨੌਕਰ ਨੇ ਦੱਸਿਆ, ਉਹ ਪੋਲੋ ਖੇਡਣ ਗਿਆ ਹੈ।ਉਹ ਪ੍ਰਿੰਸੀਪਲ ਨੂੰ  ਪਛਾਣਦਾ ਨਹੀਂ ਸੀ। ਉਹ ਬਾਹਰ ਬਗ਼ੀਚੇ ਵਿੱਚ ਛਵ੍ਹੀ ਤਿਆਰ ਕਰਕੇ ਛੁੱਪ ਗਿਆ। ਦਿਨ ਡੁੱਬਣ ਮਗਰੋਂ ਇੱਕ ਅੰਗਰੇਜ਼ ਕੋਠੀ ਅੰਦਰ ਗਿਆ। ਉਸ ਨੇ ਸਮਝਿਆ ਪ੍ਰਿੰਸੀਪਲ ਹੈ। ਪਰ ਉਹ ਮਿ: ਤਨਕਲਿਫ ਪ੍ਰੋਫ਼ੈਸਰ ਸੀ।ਬਾਦ ਵਿਚ ਇਹ ਜਾਣ ਕੇ ਉਸ ਨੂੰ ਕੁਝ ਅਫਸੋਸ ਹੋਇਆ ਕਿ ਅਸਲੀ ਨਿਸ਼ਾਨਾ ਖੁੰਝ ਗਿਆ।  ਉਸ ਦੇ ਪਿੱਛੇ ਪੈ ਕੇ ਛਵ੍ਹੀ ਦੇ ਦੋ ਤਿੰਨ ਵਾਰ ਕੀਤੇ। ਉਹ ਜ਼ਖਮੀ ਹੋ ਕੇ ਡਿੱਗ ਪਿਆ। ਉਸ ਨੇ  ਸਮਝਿਆ ਉਹ ਮਰ ਗਿਆ ਹੈ ਤੇ ਮੇਰਾ ਕੰਮ ਹੋ ਗਿਆ। ਨੌਕਰਾਂ ਨੇ ਰੌਲਾ ਪਾਇਆ। ਉਸ ਉਪਰ ਆਦਮੀ ਆ ਪਏ।ਉਹ  ਫੜਿਆ ਗਿਆ। ਪੁਲਸ ਪਹੁੰਚ ਗਈ। ਉਸ ਨੇ ਜ਼ਹਿਰ ਦੀਆਂ ਗੋਲੀਆਂ ਖਾ ਲਈਆਂ।ਪਰ ਉਸ ਨੂੰ ਦਸਤ ਤੇ ਕੈਅ ਸ਼ੁਰੂ ਹੋ ਗਏ। ਜ਼ਹਿਰ ਨਿਕਲ ਗਈ ਤੇ ਉਹ  ਬੱਚ ਗਿਆਾ।ਮੁਲਾਕਾਤ ਵਿਚ ਉਹ ਦੱਸਦਾ ਕਿ ਮੈਂ ਸਮਝ ਲਿਆ, ਮੈਂ ਇੱਕ ਅੰਗਰੇਜ਼ ਅਫ਼ਸਰ ਨੂੰ ਮਾਰ ਕੇ ਆਪਣਾ ਫਰਜ਼ ਨਿਭਾਅ ਲਿਆ ਹੈ। ਬਾਕੀ ਕੰਮ ਦੇਸ਼ਵਾਸੀ ਕਰਨਗੇ।

ਉਸ ਨੇ  ਪੁਲਿਸ ਨੂੰ ਸਾਫ ਸਾਫ ਇਕਬਾਲੀ ਬਿਆਨ ਦੇ ਦਿੱਤਾ। ਉਸ ਉੱਤੇ ਕਤਲ ਦੀ ਕੋਸ਼ਿਸ਼ ਦਾ ਇਲਜ਼ਾਮ ਲਾ ਕੇ ਮੁਕੱਦਮਾ ਚਲਾਇਆ ਗਿਆ। ਮੈਜਿਸਟਰੇਟ ਦੇ ਪੇਸ਼ੀ ਹੋਈ। ਪੁਲਿਸ ਦੀਅ ਗਵਾਹੀਆਂ ਮਗਰੋਂ ਉਸ ਨੇ ਆਪਣਾ ਬਿਆਨ ਦਿੱਤਾ। ਉਸ ਨੇ ਸਾਫ ਮੰਨਿਆ, ਕਿ ਮੈਂ ਪ੍ਰਿੰਸੀਪਲ ਨੂੰ ਕਤਲ ਕਰਨ  ਦੇ ਇਰਾਦੇ ਨਾਲ ਆਇਆ ਸਾਂ। ਮੈਂ ਅੰਗਰੇਜ਼ਾਂ ਨੂੰ ਤਾੜਨਾ ਕਰਨਾ ਤੇ ਦੇਸ਼ਵਾਸੀਆਂ ਨੂੰ ਜਗਾੳੇੁਣਾ ਚਾਹੁੰਦਾ ਸਾਂ ।

ਮੈਜਿਸਟਰੇਟ ਨੇ ਕੇਸ ਸੈਸ਼ਨ ਸਪੁਰਦ ਕਰ ਦਿੱਤਾ ਹੋਇਆ ਸੀ। ਸੈਸ਼ਨ ਜੱਜ ਨੇ ਉਸ ਨੂੰ ਉਮਰ ਕੈਦ ਕਾਲੇ ਪਾਣੀ ਦੀ ਸਜ਼ਾ ਦਿੱਤੀ। ਉਹ  ਅਸਲ ਵਿੱਚ ਫਾਂਸੀ ਦਾ ਚਾਹਵਾਨ ਸੀ।ਕੇਸ 15 ਦਿਨਾਂ ਵਿੱਚ ਹੀ ਤਹਿ ਹੋ ਗਿਆ ਸੀ। ਅੰਮ੍ਰਿਤਸਰ ਸਜ਼ਾ ਮਿਲੀ। ਉਸ ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਭੇਜ ਦਿੱਤਾ ਗਿਆ।ਉਸ ਨੂੰ ਖਤਰਨਾਕ ਅਪਰਾਧੀ ਸਮਝ  ਕੇ  ਛੇ ਮਹੀਨੇ ਲਈ ਕੋਠੀ ਬੰਦ ਕਰ ਦਿੱਤਾ ਗਿਆ।

1916 ਈ. ਸ਼ੁਰੂ ਵਿੱਚ ਉਸ ਨੂੰ ਹੱਥਕੜੀ-ਬੇੜੀ ਲਾ ਕੇ ਕਾਲੇ ਪਾਣੀ ਭੇਜਣ ਲਈ ਕਲਕੱਤੇ ਭੇਜਿਆ ਗਿਆ।ਕਲਕੱਤਾ ਜੇਲ੍ਹ ਵਿੱਚ ਸਭ ਗ਼ਦਰੀ ਦੇਸ਼ ਭਗਤ ਇਕੱਠੇ ਹੋ ਗਏ ਸਨ, ਜਿਨ੍ਹਾਂ ਨੂੰ ਕਾਲੇ ਪਾਣੀ ਭੇਜਣਾ ਸੀ। ਸਭ ਇਕ ਦੂਜੇ ਨੂੰ ਗਲੇ ਲੱਗ  ਕੇ ਮਿਲੇ। ਕੈਦ ਵਿੱਚ ਵੀ ਇੱਕ ਮਿਲਾਪ ਦੀ ਅਥਾਹ ਖੁਸ਼ੀ ਪ੍ਰਾਪਤ ਹੋ ਗਈ। ਉਥੋਂ ਜਹਾਜ਼ ਵਿੱਚ ਬਿਠਾ ਕੇ ਸਭ ਨੂੰ ਕਾਲੇ ਪਾਣੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ।

ਉੁਸ ਨੂੰ ਠੀਕ ਯਾਦ ਨਹੀਂ, ਸ਼ਾਇਦ 1924-25 ਈ. ਵਿੱਚ ਉਸ ਨੂੰ  ਲਾਹੌਰ ਭੇਜ ਦਿੱਤਾ ਗਿਆ। ਉਸ ਦੀ 12 ਵਰ੍ਹੇ ਕੈਦ ਪੂਰੀ ਹੋਣ ‘ਤੇ ਦਸੰਬਰ 1926 ਈ. ਵਿੱਚ ਉਸ ਨੂੰ ਰਿਹਾਅ ਕਰਕੇ ਚਕ ਨੰਬਰ 25 (ਜੜ੍ਹਾਂਵਾਲਾ) ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। 1930 ਈ. ਤੱਕ ਉਹ ਪਿੰਡ ਵਿੱਚ ਨਜ਼ਰਬੰਦ ਹੱਦਬੰਦ ਰਿਹਾ।ਉਹ ਆਗਿਆ ਲੈ ਕੇ ਬਾਹਰ ਜਾਂਦਾ ਸੀ। 1930 ਈ. ਵਿੱਚ ਜ਼ਿਲ੍ਹਾ ਅੰਬਾਲਾ ਆਪਣੇ ਪਹਿਲੇ ਪਿੰਡ ਮਨੇਲੀ ਵਿੱਚ ਆ ਕੇ ਰਹਿਣ ਲੱਗ ਪਿਆ।ਖੇਤੀ ਕਰਨ ਲੱਗ ਪਿਆ।

ਜਦ  ਰਿਹਾਅ ਹੋ ਕੇ ਆਇਆ, 400 ਰੁਪਏ ਬਾਬਾ ਵਸਾਖਾ ਸਿੰਘ ਜੀ ਨੇ ਦੇਸ਼ ਭਗਤ ਸਹਾਇਕ ਕਮੇਟੀ ਵਲੋਂ ਮਦਦ ਦਿੱਤੀ।ਭਾਵੇਂ ਪਾਕਿਸਤਾਨੀ ਘਲੂਘਾਰੇ ਨਾਲ ਬੜਾ ਦੁੱਖ ਹੋਇਆ ਪਰ 1947 ਈ. ਵਿੱਚ ਦੇਸ਼ ਨੂੰ ਪ੍ਰਾਪਤ ਹੋਈ ਆਜ਼ਾਦੀ ਦੀ ਬੜੀ ਖੁਸ਼ੀ ਹੋਈ।

ਸਰਕਾਰ ਨੇ ਉਸ ਨੂੰ  ਰਾਜਸੀ ਪੀੜਤ ਹੋਣ ਦੀ ਹੈਸੀਅਤ ਚਕ ਨਿਵਾਸ, ਜ਼ਿਲ੍ਹਾ ਹਿਸਾਰ ਵਿੱਚ  ਅੱਧਾ ਮੁਰੱਬਾ ਜ਼ਮੀਨ ਦਿੱਤੀ । ਮੁਲਾਕਾਤ ਵਿਚ ਉਹ ਗਿਆਨੀ ਹੀਰਾ ਸਿੰਘ ਦਰਦ ਨੂੰ ਦਸਦਾ ਹੈ  ਕਿ  ਉਹ ਹੁਣ ਪਿੰਡ ਹੀ  ਹੀ ਰਹਿੰਦਾ, ਖੇਤੀ ਕਰਦਾ ਤੇ ਪ੍ਰਾਪਤ ਹੋਈ ਆਜ਼ਾਦੀ ਵਿੱਚ ਦੇਸ਼ ਨੂੰ ਉਨਤੀ ਕਰਦਾ ਵੇਖਦਾ ਤੇ ਪ੍ਰਸੰਨ ਹੁੰਦਾ ਹੈ।ਕਿਤਾਬ ਵਿਚ ਉਸ ਦੀ ਮੌਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

 

 

 

 

 

 

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...