ਜਲੰਧਰ- ਪੱਛਮੀ ਹਲਕੇ ਤੋਂ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਅੰਗੁਰਲ ਕੌਂਸਲਰ ਦੀ ਚੋਣ ਲੜਨ ਜਾ ਰਹੇ ਹੈ। ਭਾਜਪਾ ਨੇ ਦੇਰ ਰਾਤ ਜਲੰਧਰ ਤੋਂ ਆਪਣੇ ਸਾਰੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਰਾਜਨ ਨੂੰ ਵੀ ਵਾਰਡ ਨੰਬਰ 58 ਤੋਂ ਟਿਕਟ ਦਿੱਤੀ ਗਈ ਹੈ। ਦੱਸ ਦਈਏ ਕਿ ਜਦੋਂ ਸ਼ੀਤਲ ਅੰਗੁਰਾਲ ਵਿਧਾਇਕ ਸਨ ਤਾਂ ਰਾਜਨ ਪਬਲਿਕ ਡੀਲਿੰਗ ਅਤੇ ਆਪਣੇ ਦਫਤਰ ਦਾ ਸਾਰਾ ਕੰਮ ਦੇਖਦੇ ਸਨ। ਹਾਲਾਂਕਿ ਇਸ ਤੋਂ ਪਹਿਲਾਂ ਵੀ ਰਾਜਨ ਇਕ ਵਾਰ ਕੌਂਸਲਰ ਦੀ ਚੋਣ ਲੜ ਚੁੱਕੇ ਹਨ ਪਰ ਫਿਰ ਉਹ ਸੁਸ਼ੀਲ ਰਿੰਕੂ ਤੋਂ ਹਾਰ ਗਏ ਸਨ। ਰਿੰਕੂ ਉਸ ਸਮੇਂ ਕੌਂਸਲਰ ਹੋਇਆ ਕਰਦਾ ਸੀ।