ਜਲੰਧਰ (ਸੁਖਵਿੰਦਰ ਸਿੰਘ)- ਪੰਜਾਬ ਵਿਚ ਨਗਰ ਨਿਗਮ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਨੇ ਚੋਣ ਬਿਗਲ ਵਜਾ ਦਿੱਤਾ ਹੈ। ਇਸੇ ਲੜੀ ਤਹਿਤ ਵਾਰਡ-20 ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਦੀਨਾਨਾਥ ਪ੍ਰਧਾਨ ਨੇ ਐਤਵਾਰ ਨੂੰ ਜੈ ਗੁਰੂਦੇਵ ਜੀ ਦਾ ਆਸ਼ੀਰਵਾਦ ਲੈ ਕੇ ਚੋਣ ਬਿਗਲ ਵਜਾਇਆ।
ਇਸ ਮੀਟਿੰਗ ਦੌਰਾਨ ਵਿਧਾਇਕ ਰਮਨ ਅਰੋੜਾ ਨੇ ਕਿਹਾ ਕਿ ‘ਆਪ’ ਦੇ ਦੀਨਾਨਾਥ ਪ੍ਰਧਾਨ ਨੂੰ ਮਜ਼ਬੂਤ ਕੀਤਾ ਜਾਵੇ, ਤਾਂ ਜੋ ਤੁਹਾਡੇ ਵਾਰਡ ਦੇ ਸਾਰੇ ਕੰਮ ਵਧੀਆ ਤਰੀਕੇ ਨਾਲ ਹੋ ਸਕਣ | ਰਮਨ ਅਰੋੜਾ ਨੇ ਅਪੀਲ ਕਰਦਿਆਂ ਕਿਹਾ ਕਿ ‘ਆਪ’ ਨੂੰ ਮਜ਼ਬੂਤ ਕਰਨ ਲਈ ਝਾੜੂ ਦੇ ਨਿਸ਼ਾਨ ‘ਤੇ ਬਟਨ ਦਬਾਉਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਦੀਨਾਨਾਥ ਪ੍ਰਧਾਨ ਪਿਛਲੇ ਕਈ ਸਾਲਾਂ ਤੋਂ ਵਾਰਡ ਦੇ ਲੋਕਾਂ ਦੀ ਦਿਨ-ਰਾਤ ਸੇਵਾ ਕਰ ਰਹੇ ਹਨ, ਇਸ ਲਈ ਦੀਨਾਨਾਥ ਪ੍ਰਧਾਨ ਨੂੰ ਚੋਣਾਂ ਵਿੱਚ ਜੇਤੂ ਬਣਾਉਣ।
ਵਾਰਡ-20 ਦੇ ਇੰਚਾਰਜ ਦੀਨਾਨਾਥ ਪ੍ਰਧਾਨ ਨੇ ਵਿਧਾਇਕ ਰਮਨ ਅਰੋੜਾ ਦਾ ਸਵਾਗਤ ਕਰਦਿਆਂ ਨਿਗਮ ਚੋਣਾਂ ਲਈ ਵੋਟਾਂ ਮੰਗੀਆਂ ਅਤੇ ਕਿਹਾ ਕਿ ਉਹ ਆਪਣੇ ਵਾਰਡ ਨੂੰ ਜਲੰਧਰ ਸ਼ਹਿਰ ਦਾ ਸਭ ਤੋਂ ਵਧੀਆ ਅਤੇ ਖੂਬਸੂਰਤ ਵਾਰਡ ਬਣਾਉਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ‘ਆਪ’ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰ ਰਹੀ ਹੈ।