ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ‘ਤੇ ਆਪਣੀ ਪਤਨੀ ਬੁਸ਼ਰਾ ਬੀਵੀ ਨਾਲ ਨਾਜਾਇਜ਼ ਸਬੰਧਾਂ ਦਾ ਦੋਸ਼ ਲੱਗਾ ਹੈ। ਇਮਰਾਨ ‘ਤੇ ਦੋਸ਼ ਹੈ ਕਿ ਬੁਸ਼ਰਾ ਬੀਬੀ ਨਾਲ ਉਸ ਸਮੇਂ ਸਬੰਧ ਸਨ ਜਦੋਂ ਦੋਵਾਂ ਦਾ ਵਿਆਹ ਨਹੀਂ ਹੋਇਆ ਸੀ ਭਾਵ ਦੋਵਾਂ ਦੇ ਨਾਜਾਇਜ਼ ਸਬੰਧ ਸਨ।
ਇਹ ਦਾਅਵਾ ਬੁਸ਼ਰਾ ਬੀਬੀ ਦੇ ਸਾਬਕਾ ਪਤੀ ਖਾਵਰ ਫਰੀਦ ਮੇਨਕਾ ਦੇ ਘਰ ਦੇ ਚੌਕੀਦਾਰ ਨੇ ਅਦਾਲਤ ਵਿੱਚ ਦਰਜ ਕਰਵਾਏ ਬਿਆਨ ਵਿੱਚ ਕੀਤਾ ਹੈ। ਉਸ ਨੇ ਕਿਹਾ ਹੈ ਕਿ ਉਹ ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਦੇ ਨਾਜਾਇਜ਼ ਸਬੰਧਾਂ ਦਾ ਚਸ਼ਮਦੀਦ ਗਵਾਹ ਹੈ। ਇਮਰਾਨ ਖਾਨ ਵਿਆਹ ਤੋਂ ਪਹਿਲਾਂ ਬੁਸ਼ਰਾ ਦੇ ਘਰ ਆਉਂਦੇ ਸਨ ਅਤੇ ਦੋਵੇਂ ਕਾਫੀ ਸਮਾਂ ਕਮਰੇ ‘ਚ ਬਿਤਾਉਂਦੇ ਸਨ। ਜਿਸ ਦਾ ਉਹ ਖੁਦ ਚਸ਼ਮਦੀਦ ਗਵਾਹ ਹੈ।