ਇਜ਼ਰਾਈਲ-ਹਮਾਸ ਵਿਚਾਲੇ ਜੰਗਬੰਦੀ ਦੋ ਦਿਨਾਂ ਲਈ ਵਧੀ

ਤਲ ਅਵੀਵ- ਬੰਧਕ ਬਣਾਏ ਗਏ ਹੋਰ ਲੋਕਾਂ ਨੂੰ ਛੱਡਣ ਦੇ ਹਮਾਸ ਦੇ ਵਾਅਦੇ ਦੇ ਮੱਦੇਨਜ਼ਰ ਇਜ਼ਰਾਈਲ ਨਾਲ ਉਸ ਦਾ ਜੰਗਬੰਦੀ ਸਮਝੌਤਾ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ। ਹਮਾਸ ਵੱਲੋਂ ਬੰਧਕ ਬਣਾ ਕੇ ਰੱਖੇ ਗਏ ਲੋਕਾਂ ਤੇ ਇਜ਼ਰਾਈਲ ਦੀਆਂ ਜੇਲ੍ਹਾਂ ਵਿਚ ਬੰਦ ਫਲਸਤੀਨੀ ਕੈਦੀਆਂ ਦੀ ਅਦਲਾ-ਬਦਲੀ ਦੇ ਦੋ ਹੋਰ ਗੇੜਾਂ ਦੇ ਵਾਅਦਿਆਂ ਦੇ ਨਾਲ ਦੋਵੇਂ ਧਿਰਾਂ ਜੰਗਬੰਦੀ ਸਮਝੌਤੇ ਦੀ ਸਮਾਂ-ਸੀਮਾ ਨੂੰ ਭਲਕ ਤੱਕ ਵਧਾਉਣ ਲਈ ਸਹਿਮਤ ਹੋਏ ਪਰ ਇਜ਼ਰਾਈਲ ਨੇ ਨਾਲ ਹੀ ਕਿਹਾ ਹੈ ਕਿ ਸਾਰੇ ਬੰਧਕਾਂ ਦੀ ਰਿਹਾਈ ਤੋਂ ਬਾਅਦ ਉਹ ਹਮਾਸ ਨੂੰ ਨਸ਼ਟ ਕਰਨ ਲਈ ‘ਪੂਰੀ ਤਾਕਤ’ ਨਾਲ ਜੰਗ ਮੁੜ ਲੜੇਗਾ। ਗਾਜ਼ਾ ਵਿਚ ਜੰਗਬੰਦੀ ਸਮਝੌਤੇ ਦੀ ਮਿਆਦ ਦੋ ਦਿਨ ਵਧਾਏ ਜਾਣ ਤੋਂ ਬਾਅਦ ਇਸ ਵਿਚ ਹੋਰ ਵਿਸਤਾਰ ਦੀਆਂ ਉਮੀਦਾਂ ਪੈਦਾ ਹੋਣ ਦਰਮਿਆਨ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਇਸ ਹਫ਼ਤੇ ਪੱਛਮੀ ਏਸ਼ੀਆ ਦਾ ਮੁੜ ਦੌਰਾ ਕਰਨਗੇ। ਇਜ਼ਰਾਈਲ ਤੇ ਹਮਾਸ ਵਿਚਾਲੇ ਪਿਛਲੇ ਮਹੀਨੇ ਜੰਗ ਸ਼ੁਰੂ ਹੋਣ ਤੋਂ ਬਾਅਦ ਇਹ ਬਲਿੰਕਨ ਦਾ ਖੇਤਰ ਵਿਚ ਤੀਜਾ ਦੌਰਾ ਹੋਵੇਗਾ। ਸੰਯੁਕਤ ਰਾਸ਼ਟਰ ਮੁਖੀ ਅੰਤੋਨੀਓ ਗੁਟੇਰੇਜ਼ ਨੇ ਅੱਜ ਇਕ ਬਿਆਨ ਜਾਰੀ ਕਰ ਕੇ ਲੰਮੇ ਸਮੇਂ ਦੀ ਜੰਗਬੰਦੀ ਤੇ ਸਾਰੇ ਬੰਧਕਾਂ ਦੀ ਰਿਹਾਈ ਦੀ ਅਪੀਲ ਦੁਹਰਾਈ। ਹਮਾਸ ਤੇ ਹੋਰ ਅਤਿਵਾਦੀਆਂ ਦੇ ਕਬਜ਼ੇ ਵਿਚ ਅਜੇ ਵੀ ਕਰੀਬ 160 ਬੰਧਕ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਹਮਾਸ ਨੇ ਇਜ਼ਰਾਈਲ ਉਤੇ 7 ਅਕਤੂਬਰ ਨੂੰ ਅਚਾਨਕ ਹਮਲਾ ਕਰ ਕੇ ਕਰੀਬ 240 ਲੋਕਾਂ ਨੂੰ ਬੰਧਕ ਬਣਾ ਲਿਆ ਸੀ। ਹਮਾਸ ਨੇ ਸ਼ੁੱਕਰਵਾਰ ਤੋਂ ਲਾਗੂ ਹੋਏ ਮੂਲ ਰੂਪ ਵਿਚ ਚਾਰ ਦਿਨਾਂ ਦੇ ਜੰਗਬੰਦੀ ਸਮਝੌਤੇ ਤਹਿਤ ਅਦਲਾ-ਬਦਲੀ ਦੇ ਚੌਥੇ ਦੌਰ ਵਿਚ 11 ਇਜ਼ਰਾਇਲੀ ਮਹਿਲਾਵਾਂ ਤੇ ਬੱਚਿਆਂ ਨੂੰ ਰਿਹਾਅ ਕੀਤਾ ਸੀ, ਜੋ ਸੋਮਵਾਰ ਰਾਤ ਨੂੰ ਇਜ਼ਰਾਈਲ ਪਹੁੰਚੇ। ਇਜ਼ਰਾਈਲ ਵੱਲੋਂ ਰਿਹਾਅ ਕੀਤੇ ਗਏ 33 ਫਲਸਤੀਨੀ ਕੈਦੀ ਅੱਜ ਸੁਵੱਖਤੇ ਵੈਸਟ ਬੈਂਕ ਦੇ ਰਾਮੱਲ੍ਹਾ ਪਹੁੰਚੇ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की