ਪਣਜੀ: ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਨੇ ਕਿਹਾ ਕਿ ਉਸ ਨੇ ਹਮੇਸ਼ਾ ਭਾਰਤੀ ਔਰਤਾਂ ਨੂੰ ਮਜ਼ਬੂਤ ਕਿਰਦਾਰਾਂ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਗੋਆ ਵਿੱਚ 54ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਆਈਐਫਐਫਆਈ) ਵਿੱਚ ਰਾਣੀ ਮੁਖਰਜੀ ਦੇ ਨਾਲ ‘ਇੱਕ ਆਕਰਸ਼ਕ ਪ੍ਰਦਰਸ਼ਨ ਦੇਣ’ ਦੇ ਵਿਸ਼ੇ ‘ਤੇ ਇੱਕ ਸੈਸ਼ਨ ਆਯੋਜਿਤ ਕੀਤਾ ਗਿਆ। ਗਲਟਾ ਪਲੱਸ ਦੇ ਮੁੱਖ ਸੰਪਾਦਕ ਅਤੇ ਰਾਸ਼ਟਰੀ ਪੁਰਸਕਾਰ ਜੇਤੂ ਫਿਲਮ ਆਲੋਚਕ ਬਰਾਦਵਾਜ ਰੰਗਨ ਦੁਆਰਾ ਸੰਚਾਲਿਤ ਕੀਤੀ ਗਈ ਚਰਚਾ ਨੇ ਰਾਣੀ ਮੁਖਰਜੀ ਦੇ ਜੀਵਨ ਅਤੇ ਸ਼ਾਨਦਾਰ ਕੈਰੀਅਰ ਨੂੰ ਉਜਾਗਰ ਕੀਤਾ।
ਅਭਿਨੇਤਰੀ ਨੇ ਕਿਹਾ, “ਭਾਰਤ ਤੋਂ ਬਾਹਰ, ਫਿਲਮਾਂ ਅਤੇ ਉਨ੍ਹਾਂ ਦੇ ਕਿਰਦਾਰਾਂ ਨੂੰ ਸਾਡੀ ਭਾਰਤੀ ਸੰਸਕ੍ਰਿਤੀ ਦੀ ਖਿੜਕੀ ਵਜੋਂ ਦੇਖਿਆ ਜਾਂਦਾ ਹੈ। ਮਜ਼ਬੂਤ ਫਿਲਮਾਂ ਅਤੇ ਭੂਮਿਕਾਵਾਂ ਨਾਲ ਹਮੇਸ਼ਾ ਖੜ੍ਹੇ ਰਹਿਣਾ ਜ਼ਰੂਰੀ ਹੈ। ਕਦੇ-ਕਦੇ ਤੁਹਾਨੂੰ ਉਸ ਦੌਰ ਵਿੱਚ ਦਰਸ਼ਕਾਂ ਦੀ ਸਵੀਕ੍ਰਿਤੀ ਨਹੀਂ ਮਿਲਦੀ, ਪਰ ਅਜਿਹੀਆਂ ਫਿਲਮਾਂ ਅਤੇ ਕਿਰਦਾਰਾਂ ਦਾ ਸਿਨੇਮਾ ਦੇ ਇਤਿਹਾਸ ਵਿੱਚ ਇੱਕ ਸਥਾਨ ਹੋਵੇਗਾ।ਉਸ ਨੇ ਕਿਹਾ, “ਜੇਕਰ ਕੋਈ ਅਭਿਨੇਤਾ ਬਹੁਮੁਖੀ ਹੈ, ਤਾਂ ਉਹ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਪੇਸ਼ ਕਰ ਸਕਦਾ ਹੈ।