ਅਮਰੀਕਾ ‘ਚ ਤਿੰਨ ਫਲਸਤੀਨੀ ਵਿਦਿਆਰਥੀਆਂ ਨੂੰ ਗੋਲੀਆਂ ਮਾਰੀਆਂ ਗਈਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਵੈਸਟ ਬੈਂਕ ਵਿੱਚ ਸਥਿਤ ਵਿਦਿਆਰਥੀਆਂ ਦੇ ਬਚਪਨ ਦੇ ਸਕੂਲ ਨੇ ਕਿਹਾ ਕਿ ਸ਼ਨੀਵਾਰ ਰਾਤ (25 ਅਕਤੂਬਰ) ਨੂੰ ਬਰਲਿੰਗਟਨ ਅਤੇ ਵਰਮੋਂਟ ਵਿੱਚ ਅਮਰੀਕੀ ਕਾਲਜਾਂ ਵਿੱਚ ਪੜ੍ਹ ਰਹੇ ਤਿੰਨ ਫਲਸਤੀਨੀ ਵਿਦਿਆਰਥੀਆਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਸੀ। ਫਿਲਹਾਲ ਵਿਦਿਆਰਥੀਆਂ ਦਾ ਇਲਾਜ ਚੱਲ ਰਿਹਾ ਹੈ।
ਰਾਮੱਲਾ ਫ੍ਰੈਂਡਜ਼ ਸਕੂਲ ਨੇ ਫੇਸਬੁੱਕ ਪੋਸਟ ‘ਚ ਲਿਖਿਆ, “ਸਾਡੇ ਤਿੰਨ ਵਿਦਿਆਰਥੀਆਂ ਨੂੰ ਅਮਰੀਕਾ ਦੀ ਵਰਮੋਂਟ ਯੂਨੀਵਰਸਿਟੀ ਦੇ ਅੰਦਰ ਗੋਲੀਆਂ ਮਾਰ ਦਿੱਤੀਆਂ ਗਈਆਂ। ਤਿੰਨੋਂ ਵਿਦਿਆਰਥੀ ਅਮਰੀਕਾ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ‘ਚ ਪੜ੍ਹਦੇ ਹਨ। ਹਿਸ਼ਾਮ ਅਵਤਾਨੀ ਬ੍ਰਾਊਨ ਯੂਨੀਵਰਸਿਟੀ ਦਾ ਵਿਦਿਆਰਥੀ ਹੈ। ਜਦਕਿ ਕਿੰਨਨ ਅਬਦੇਲ ਹਾਮਿਦ ਅਤੇ ਤਹਿਸੀਨ ਅਹਿਮਦ। ਪੈਨਸਿਲਵੇਨੀਆ ਵਿੱਚ ਹੈਵਰਫੋਰਡ ਕਾਲਜ ਅਤੇ ਟ੍ਰਿਨਿਟੀ ਕਾਲਜ ਦਾ ਵਿਦਿਆਰਥੀ ਹੈ।”
ਸਕੂਲ ਨੇ ਪੋਸਟ ‘ਚ ਲਿਖਿਆ, “ਅਸੀਂ ਵਿਦਿਆਰਥੀਆਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹਾਂ। ਦੱਸ ਦੇਈਏ ਕਿ ਹਿਸ਼ਾਮ ਦੀ ਪਿੱਠ ‘ਚ ਗੋਲੀ ਲੱਗੀ ਹੈ, ਜਦਕਿ ਤਹਿਸੀਨ ਨੂੰ ਛਾਤੀ ‘ਚ ਅਤੇ ਕਿੰਨਨ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।” ਫਲਸਤੀਨੀ ਵਿਦੇਸ਼ ਮੰਤਰਾਲੇ ਨੇ ਐਤਵਾਰ (26 ਨਵੰਬਰ) ਨੂੰ ਕਿਹਾ, ਵਿਦਿਆਰਥੀ ਗੋਲੀਬਾਰੀ ਦੀ ਘਟਨਾ ਤੋਂ ਪਹਿਲਾਂ ਅਰਬੀ ਵਿੱਚ ਗੱਲ ਕਰ ਰਹੇ ਸਨ। ਉਸਨੇ ਇੱਕ ਪਰੰਪਰਾਗਤ ਫਲਸਤੀਨੀ ਕੇਫੀਹ ਪਹਿਨੀ ਹੋਈ ਸੀ।