ਬੈਂਗਲੁਰੂ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਸਰਕਾਰੀ ਮਾਲਕੀ ਵਾਲੀ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ ਦਾ ਦੌਰਾ ਕੀਤਾ। ਇਸ ਦੌਰਾਨ ਉਸ ਨੇ ਬੈਂਗਲੁਰੂ ਵਿੱਚ ਤੇਜਸ ਲੜਾਕੂ ਜਹਾਜ਼ ਵਿੱਚ ਉਡਾਣ ਭਰੀ। ਪੀਐਮ ਮੋਦੀ ਨੇ ਅੱਜ ਇਸ ਕੰਪਨੀ ਦੀ ਸਮੀਖਿਆ ਵੀ ਕੀਤੀ। ਸੂਤਰਾਂ ਮੁਤਾਬਕ HAL ਦੀ ਯੂਨਿਟ ਦੀ ਸਮੀਖਿਆ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਤੇਜਸ ਜੈੱਟ ਬਾਰੇ ਵੀ ਪੂਰੀ ਜਾਣਕਾਰੀ ਲਈ। ਤੁਹਾਨੂੰ ਦੱਸ ਦੇਈਏ ਕਿ ਪੀਐਮ ਮੋਦੀ ਰੱਖਿਆ ਉਤਪਾਦਾਂ ਦੇ ਸਵਦੇਸ਼ੀ ਉਤਪਾਦਨ ‘ਤੇ ਜ਼ੋਰ ਦੇ ਰਹੇ ਹਨ।
ਪੀਐਮ ਮੋਦੀ ਨੇ ਕਿਹਾ, ‘ਅੱਜ ਤੇਜਸ ‘ਚ ਉਡਾਣ ਭਰਦੇ ਹੋਏ ਮੈਂ ਬੜੇ ਮਾਣ ਨਾਲ ਕਹਿ ਸਕਦਾ ਹਾਂ ਕਿ ਸਾਡੀ ਮਿਹਨਤ ਅਤੇ ਲਗਨ ਕਾਰਨ ਅਸੀਂ ਆਤਮ-ਨਿਰਭਰਤਾ ਦੇ ਖੇਤਰ ‘ਚ ਦੁਨੀਆ ‘ਚ ਕਿਸੇ ਤੋਂ ਘੱਟ ਨਹੀਂ ਹਾਂ। ਭਾਰਤੀ ਹਵਾਈ ਸੈਨਾ, DRDO ਅਤੇ HAL ਦੇ ਨਾਲ-ਨਾਲ ਸਾਰੇ ਭਾਰਤੀਆਂ ਨੂੰ ਹਾਰਦਿਕ ਵਧਾਈਆਂ। ਤੁਹਾਨੂੰ ਦੱਸ ਦੇਈਏ ਕਿ ਕਈ ਦੇਸ਼ਾਂ ਨੇ ਹਲਕੇ ਲੜਾਕੂ ਜਹਾਜ਼ ਤੇਜਸ ਨੂੰ ਖਰੀਦਣ ਵਿੱਚ ਦਿਲਚਸਪੀ ਦਿਖਾਈ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਅਮਰੀਕੀ ਰੱਖਿਆ ਕੰਪਨੀ ਜੀਈ ਏਰੋਸਪੇਸ ਨੇ ਐਮਕੇ-2-ਤੇਜਸ ਲਈ ਸਾਂਝੇ ਤੌਰ ‘ਤੇ ਇੰਜਣ ਬਣਾਉਣ ਲਈ ਐਚਏਐਲ ਨਾਲ ਸਮਝੌਤਾ ਕੀਤਾ ਸੀ।