ਮੋਰਬੀ: ਗੁਜਰਾਤ ਦੇ ਮੋਰਬੀ ਸ਼ਹਿਰ ਵਿਚ ਇੱਕ ਦਲਿਤ ਨੌਜਵਾਨ ਨਾਲ ਬੇਰਹਿਮੀ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਨੇ ਐਕਸਪੋਰਟ ਦਾ ਕੰਮ ਕਰਨ ਵਾਲੀ ਰਾਨੀਬਾ ਇੰਡਸਟਰੀਜ਼ ਦੀ ਮਾਲਕਿਨ ਵਿਭੂਤੀ ਪਟੇਲ ਉਰਫ ਰਾਨੀਬਾ ਸਮੇਤ 6 ਲੋਕਾਂ ਖਿਲਾਫ ਐੱਫਆਈਆਰ ਦਰਜ ਕਰਵਾਈ ਹੈ। ਮੋਰਬੀ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਪੀੜਤ ਨੀਲੇਸ਼ ਦਲਸਾਨੀਆ ਨੇ ਦਰਜ ਕਰਵਾਈ ਸਿ਼ਕਾਇਤ ਵਿੱਚ ਕਿਹਾ ਹੈ ਕਿ ਉਹ ਕਈ ਮਹੀਨਿਆਂ ਤੋਂ ਰਾਨੀਬਾ ਇੰਡਸਟਰੀਜ਼ ਵਿੱਚ ਕੰਮ ਕਰ ਰਿਹਾ ਸੀ। ਪਿਛਲੇ ਮਹੀਨੇ ਉਸਨੇ 2 ਤੋਂ 18 ਅਕਤੂਬਰ ਤੱਕ ਕੰਪਨੀ ਵਿੱਚ ਕੰਮ ਕੀਤਾ। ਪਰ ਇਸ ਤੋਂ ਬਾਅਦ ਕੁਝ ਦਿੱਕਤਾਂ ਕਾਰਨ ਉਸ ਨੇ ਨੌਕਰੀ ਛੱਡ ਦਿੱਤੀ।
ਕਰੀਬ ਡੇਢ ਮਹੀਨਾ ਬੀਤ ਜਾਣ ‘ਤੇ ਵੀ ਜਦੋਂ 15 ਦਿਨਾਂ ਦੀ ਤਨਖ਼ਾਹ ਉਸ ਦੇ ਖਾਤੇ ਵਿਚ ਨਹੀਂ ਆਈ ਤਾਂ ਉਸ ਨੇ ਕੰਪਨੀ ਨੂੰ ਫ਼ੋਨ ਕੀਤਾ। ਜਦੋਂ ਅਧਿਕਾਰੀਆਂ ਨੇ ਉਸ ਨੂੰ ਕੰਪਨੀ ਵਿਚ ਪੈਸੇ ਲੈਣ ਲਈ ਆਉਣ ਲਈ ਕਿਹਾ ਤਾਂ ਉਹ ਬੁੱਧਵਾਰ ਦੁਪਹਿਰ ਨੂੰ ਆਪਣੇ ਇਕ ਦੋਸਤ ਦੇ ਨਾਲ ਦਫਤਰ ਪਹੁੰਚ ਗਿਆ। ਨੀਲੇਸ਼ ਅਨੁਸਾਰ ਜਦੋਂ ਉਹ ਕੰਪਨੀ ਪਹੁੰਚਿਆ ਤਾਂ ਉੱਥੇ ਮੌਜੂਦ 5 ਕਰਮਚਾਰੀਆਂ ਨੇ ਉਸ ਨੂੰ ਫੜ੍ਹ ਲਿਆ ਅਤੇ ਛੱਤ ‘ਤੇ ਲੈ ਗਏ। ਉੱਥੇ ਉਨ੍ਹਾਂ ਨੇ ਉਸ ਨੂੰ ਵਾਲਾਂ ਤੋਂ ਫੜ੍ਹਕੇ ਬੇਰਹਿਮੀ ਨਾਲ ਉਸ ਨੂੰ ਲੱਤਾਂ ਅਤੇ ਬੈਲਟਾਂ ਲਾਹ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਦਿੱਤਾ। ਮੁਲਜ਼ਮਾਂ ਨੇ ਕਰੀਬ ਅੱਧੇ ਘੰਟੇ ਤੱਕ ਉਸ ਦੀ ਕੁੱਟਮਾਰ ਕੀਤੀ।
ਨੀਲੇਸ਼ ਨੇ ਇਹ ਵੀ ਦੋਸ਼ ਲਾਇਆ ਕਿ ਕੁੱਟਮਾਰ ਤੋਂ ਬਾਅਦ ਮਾਲਕਣ ਵਿਭੂਤੀ ਪਟੇਲ ਨੇ ਉਸ ਨੂੰ ਮੂੰਹ ਨਾਲ ਸੈਂਡਲ ਚੁੱਕਣ ਅਤੇ ਮੁਆਫੀ ਮੰਗਣ ਲਈ ਕਿਹਾ। ਮੈਨੂੰ ਬੇਰਹਿਮੀ ਨਾਲ ਕੁੱਟਣ ਤੋਂ ਬਾਅਦ ਕੰਪਨੀ ਦੇ ਗੇਟ ‘ਤੇ ਸੁੱਟ ਦਿੱਤਾ ਗਿਆ। ਮੇਰਾ ਸਾਥੀ ਮੈਨੂੰ ਹਸਪਤਾਲ ਲੈ ਗਿਆ।
ਇਸ ਤੋਂ ਬਾਅਦ ਨੀਲੇਸ਼ ਨੇ ਰਾਨੀਬਾ ਪਟੇਲ, ਓਮ ਪਟੇਲ, ਰਾਜ ਪਟੇਲ, ਪਰੀਕਸਿ਼ਤ, ਡੀਡੀ ਰਬਾਰੀ ਅਤੇ ਇਕ ਹੋਰ ਕਰਮਚਾਰੀ ਦੇ ਖਿਲਾਫ ਐੱਫ.ਆਈ.ਆਰ. ਸਿ਼ਕਾਇਤ ਦਰਜ ਹੋਣ ਤੋਂ ਬਾਅਦ ਤੋਂ ਰਾਨੀਬਾ ਇੰਡਸਟਰੀਜ਼ ਦੀ ਚੇਅਰਮੈਨ ਵਿਭੂਤੀ ਪਟੇਲ ਸਮੇਤ ਸਾਰੇ ਮੁਲਜ਼ਮ ਫਰਾਰ ਹਨ।