ਇਟਲੀ ਦੇ ਜ਼ਿਲ੍ਹਾ ਲਾਤੀਨਾ ਦੇ ਇੱਕ ਹੋਰ 21 ਸਾਲਾ ਪੰਜਾਬੀ ਨੌਜਵਾਨ ਕਮਲ ਸਿੰਘ ਦੀ ਸੜਕ ਹਾਦਸੇ ਦੌਰਾਨ ਦਰਦਨਾਕ ਮੌਤ 

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੇ ਭਾਰਤੀ ਭਾਈਚਾਰੇ ਉਪੱਰ ਨਿਰੰਤਰ ਕੁਦਰਤ ਦਾ ਕਹਿਰ ਹੋਣ ਕਾਰਨ ਬੀਤੇ ਪਿਛਲੇ 10 ਦਿਨਾਂ ਦੌਰਾਨ 3 ਗੱਭਰੂ ਪੰਜਾਬੀ ਨੌਜਵਾਨ ਦੀ ਮੌਤ ਨਾਲ ਪੂਰਾ ਇਲਾਕਾ ਡੂੰਘੇ ਸੋਗ ਵਿੱਚੋਂ ਲੰਘ ਰਿਹਾ ਹੈ।ਇੱਕ ਪੰਜਾਬੀ ਨੌਜਵਾਨ ਉਜਾਗਰ ਸਿੰਘ ਦੀ ਦੀਵਾਲੀ ਦੀ ਰਾਤ 12 ਨਵੰਬਰ ਨੂੰ ਮੌਤ ਹੋਈ ਫਿਰ 16 ਨਵੰਬਰ ਨੂੰ ਨੌਜਵਾਨ ਰਾਕੇਸ ਕੁਮਾਰ ਦੀ ਸੜਕ ਹਾਦਸੇ ਵਿੱਚ ਮੌਤ ਤੇ ਹੁਣ ਇਹ ਨੌਜਵਾਨ ਜਿਸ ਦਾ ਨਾਮ ਕਮਲ ਸਿੰਘ ਦੱਸਿਆ ਜਾ ਰਿਹਾ ਹੈ ਇਸ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਨਾਲ ਸਭ ਦੀਆਂ ਅੱਖਾਂ ਨਮ ਹੋ ਗਈਆਂ ਹਨ।ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਮਲ ਸਿੰਘ (21)ਆਪਣੇ ਦੋਸਤ ਨਾਲ ਸਵੇਰੇ ਸ਼ਹਿਰ ਪੁਨਤੀਨੀਆਂ ਨੇੜੇ ਕੰਮ ਉਪੱਰ ਜਾ ਰਿਹਾ ਸੀ ਕਿ ਉਸ ਦੀ ਗੱਡੀ ਕਾਰ ਬੀ ਐਮ ਡਬਲ ਯੂ ਬੇਕਾਬੂ ਹੋ ਕੇ ਰੋਡ ਮੀਲੀਆਰਾ ਨੰਬਰ 48 ਉਪੱਰ ਇੱਕ ਦਰਖੱਤ ਨਾਲ ਟਰਾਅ ਗਈ।ਇਹ ਟੱਕਰ ਇੰਨੀ ਜਬਰਦਸਤ ਸੀ ਕਿ ਕਮਲ ਸਿੰਘ ਦੀ ਘਟਨਾ ਸਥਲ ਉਪੱਰ ਹੀ ਮੌਤ ਹੋ ਗਈ ਜਦੋ ਕਿ ਉਸ ਦਾ ਸਾਥੀ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ ਜਿਹੜਾ ਕਿ ਲਾਤੀਨਾ ਦੇ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ।ਮ੍ਰਿਤਕ ਕਮਲ ਸਿੰਘ ਪੰਜਾਬ ਦੇ ਹੁਸਿ਼ਆਰਪੁਰ ਨਾਲ ਸੰਬੰਧਿਤ ਸੀ ਜਿਹੜਾ ਕਿ ਸਮੇਤ ਪਰਿਵਾਰ ਇਟਲੀ ਰਹਿੰਦਾ ਸੀ।ਘਟਨਾ ਦੇ ਕਾਰਨਾ ਵਾਰੇ ਇਟਾਲੀਅਨ ਪੁਲਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਫੋਟੋ ਕੈਪਸ਼ਨ–ਮੀਲੀਆਰਾ ਨੰਬਰ 48 ਉਪੱਰ ਕਾਰ ਬੇਕਾਬੂ ਹੋ ਜਾਣ ਕਾਰਨ ਮ੍ਰਿਤਕ 21 ਸਾਲ ਪੰਜਾਬੀ ਨੌਜਵਾਨ ਕਮਲ ਸਿੰਘ ਦੀ ਪੁਰਾਣੀ ਤਸਵੀਰ

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...