– ਮਿਸ਼ਨ ਇੰਦਰਧਨੂਸ਼ ਦੇ ਤੀਜੇ ਰਾਂੳਡ ਬਾਰੇ ਕੀਤੀ ਚਰਚਾ
ਫਤਿਹਗੜ ਸਾਿਹਬ / ਬੱਸੀ ਪਠਾਣਾਂ – ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ ਦਵਿੰਦਰਜਿਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਨੰਦਪੁਰ ਕਲੋੜ ਵਿੱਖੇ ਜਿਲ੍ਹਾ ਪ੍ਰੋਗਰਾਮ ਮੈਨਜੇਰ ਡਾ.ਕਸ਼ੁੀਤਿਜ ਸੀਮਾ ਅਤੇ ਡੀ.ਐਮ.ਈ.ੳ ਵਿੱਕੀ ਵਰਮਾ ਵੱਲੋ ਐੱਸ.ਐੱਮ.ਓ ਡਾ. ਭੂਪਿੰਦਰ ਸਿੰਘ ਦੀ ਨਿਗਰਾਨੀ ਹੇਠ ਸਮੂਹ ਐਲ.ਐਚ.ਵੀ, ਏ.ਐਨ.ਐਮ ਅਤੇ ਬੀ.ਪੀ.ਐਮ.ਯੂ ਦੀ ਐਚ.ਐਮ.ਆਈ.ਐਸ/ਅਨਮੋਲ ਅਤੇ ਆਰ.ਸੀ.ਐਚ ਪੋਰਟਲ ਦੀ ਟ੍ਰੇਨਿੰਗ ਕਮ ਰਿਿਵੳ ਮੀਟਿੰਗ ਕੀਤੀ ਗਈ। ਇਸ ਵਿਚ ਐਚ.ਐਮ.ਆਈ.ਐਸ/ਅਨਮੋਲ ਅਤੇ ਆਰ.ਸੀ.ਐਚ ਪੋਰਟਲ ਵਿੱਚ ਕੀਤੀਆ ਗਈਆ ਨਵੀ ਤਬਦੀਲੀਆਂ ਦੇ ਨਾਲ ਨਾਲ ਸਟਾਫ ਨੂੰ ਪੋਰਟਲ ਨਾਲ ਸੰਬਧਤ ਆ ਰਹੀਆਂ ਅੋਂਕੜਾ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਟ੍ਰੇਨਿੰਗ ਵਿੱਚ ਹਾਈ ਰਿਸਕ ਨਾਲ ਸੰਬਧਤ ਗਰਭਵਤੀ ਅੋਰਤਾ ਦੀ ਟ੍ਰੈਕਿੰਗ ਬਾਰੇ ਗੱਲਬਾਤ ਕੀਤੀ ਗਈ। ਇਸ ਨਾਲ ਹੀ ਉਨ੍ਹਾਂ ਵੱਲੋ ਕਿਹਾ ਗਿਆ ਕਿ 100 ਪ੍ਰਤੀਸ਼ਤ ਐਮ.ਆਰ ਟੀਕਾਕਰਨ ਦੀ ਪ੍ਰਾਪਤੀ ਨਾਲ ਨਾਲ ਹੋਰ ਟੀਕਾਕਰਨ ਨੂੰ ਵੀ 100 ਪ੍ਰਤੀਸ਼ਤ ਮੁੰਕਮਲ ਕੀਤਾ ਜਾਵੇ। ਅਨੀਮਿਆ ਮੁਕਤ ਭਾਰਤ ਅਧੀਨ ਬੱਚਿਆ ਨੂੰ ਆਈ.ਐਫ.ਏ ਡੋਜ ਦੇਣ ਲਈ ਹਦਾਇਤ ਕੀਤੀ ਗਈ।ਇਸ ਮੋਕੇ ਤੇ ਮਿਸ਼ਨ ਇੰਦਰਧਨੂਸ਼ ਦੇ ਤੀਜੇ ਰਾਂੳਡ ਬਾਰੇ ਵੀ.ਸੀ.ਸੀ.ਐਮ ਗੁਰਪ੍ਰੀਤ ਸਿੰਘ ਵੱਲੋ ਚਰਚਾ ਕੀਤੀ ਗਈ।ਇਸ ਮੋਕੇ ਤੇ ਹੇਮੰਤ ਕੁਮਾਰ, ਅਮਿਤ ਜਿੰਦਲ,ਬਲਜਿੰਦਰ ਸਿੰਘ,ਅੰਸ਼ੁਲ ਸ਼ਰਮਾ,ਰਾਜਵਿੰਦਰ ਸਿੰਘ ਅਤੇ ਸਮੂਹ ਐਲ.ਐਚ.ਵੀ ਅਤੇ ਏ.ਐਨ.ਐਮ ਹਾਜਰ ਸਨ।