ਮਹਿਤਪੁਰ ਦੀ  ਭਾਰੀ ਟਰੈਫਿਕ ਸਮੱਸਿਆ ਬਣੀ ਰਾਹਗੀਰਾਂ ਲਈ ਸਿਰਦਰਦੀ

ਦੁਕਾਨਦਾਰਾਂ ਵੱਲੋਂ ਕੀਤੇ ਸੜਕ ਤੇ ਨਜਾਇਜ਼ ਕਬਜ਼ੇ 

ਨਗਰ ਪੰਚਾਇਤ ਤੇ ਈ ਓ ਨਹੀਂ ਕਰ ਰਹੇ ਕਾਰਵਾਈ 

ਨਕੋਦਰ  ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- ਮਹਿਤਪੁਰ ਦੀ ਟਰੈਫਿਕ ਸਮੱਸਿਆ ਦਾ ਮਸਲਾ ਦਿਨੋ ਦਿਨ ਗੰਭੀਰ ਹੁੰਦਾ ਦਿਖਾਈ ਦੇ ਰਿਹਾ ਹੈ। ਪੂਰਾ ਦਿਨ ਰਾਹਗੀਰਾਂ ਨੂੰ ਟਰੈਫਿਕ ਸਮੱਸਿਆ ਨਾਲ ਉਲਝਣਾਂ ਪੈ ਰਿਹਾ ਹੈ। ਇਸ ਟਰੈਫਿਕ ਸਮੱਸਿਆ ਦਾ ਮੇਨ ਕਾਰਨ ਜਿੱਥੇ ਮਹਿਤਪੁਰ ਬਜਾਰ ਦੇ ਦੁਕਾਨਦਾਰਾਂ ਵੱਲੋਂ ਪੀਲੀ ਲਾਈਨ ਦੀ ਉਲੰਘਣਾ ਕਰਦਿਆਂ   ਦੂਰ ਤੱਕ  ਸਮਾਨ ਰੱਖ ਕੇ ਮੇਨ ਰੋਡ ਤੇ ਕੀਤਾ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਉਥੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਸੜਕ ਕਿਨਾਰੇ  ਮੂੰਗਫਲੀ ਦੇ ਢੇਰ ਲਗਾ ਕੇ ਸੜਕ ਕਿਨਾਰੇ  ਭੱਠੀਆਂ ਪੱਟੀਆਂ ਹੋਈਆਂ ਹਨ। ਇਸੇ ਤਰ੍ਹਾਂ ਮੇਨ ਰੋਡ ਤੇ  ਬਰਗਰ, ਕੁੱਲਚੇ, ਸਬਜ਼ੀ ਦੀਆ ਫੜੀਆਂ, ਰੇਹੜੀਆਂ ਵਾਲੇ ਕਨੂੰਨ ਛਿੱਕੇ ਟੰਗ ਕੇ ਪ੍ਰਸ਼ਾਸਨ ਤੇ ਸਵਾਲੀਆ ਚਿੰਨ੍ਹ ਲਗਾ ਰਹੇ ਹਨ। ਮਹਿਤਪੁਰ ਦੀ ਦਿਨੋਂ ਦਿਨ ਵਧ ਰਹੀ ਟਰੈਫਿਕ ਸਮੱਸਿਆ ਜਿਥੇ ਰਾਹਗੀਰਾਂ ਦੀ ਸਿਰਦਰਦੀ ਬਣੀ ਹੋਈ ਹੈ ਉਥੇ ਇਹ ਟਰੈਫਿਕ ਹਾਦਸੇ ਨੂੰ ਵੀ ਸੱਦਾ ਦੇ ਰਹੀ ਹੈ। ਮਹਿਤਪੁਰ ਦੀ ਇਸ ਮੇਨ ਰੋਡ ਤੇ ਅਕਸਰ  ਮੰਡੀ ਨੂੰ ਲੰਘਣ ਵਾਲੀਆ ਟਰਾਲੀਆਂ,  ਸਕੂਲ ਦੀਆਂ ਬੱਸਾਂ, ਕਾਰਾਂ , ਟਰੱਕ, ਅਤੇ ਜੁਗਾੜੂ ਰੇਹੜੀਆਂ ਦਾ ਭਾਰੀ ਜਾਮ ਲਗਾ ਰਹਿੰਦਾਂ ਹੈ। ਜਾਂਦਾ ਹੈ ਜੋ ਹਮੇਸ਼ਾ ਹਾਦਸੇ ਨੂੰ ਸੱਦਾ ਦਿੰਦਾ ਵਿਖਾਈ ਦਿੰਦਾ ਹੈ। ਪੁਲਿਸ ਪ੍ਰਸ਼ਾਸ਼ਨ ਵੀ ਟਰੈਫਿਕ ਕੰਟਰੋਲ ਵਿਚ ਅਸਫਲ ਦਿਖਾਈ ਰਿਹਾ ਹੈ। ਅਕਸਰ ਰਾਹਗੀਰ ਭਾਰੀ ਟਰੈਫਿਕ ਸਮੱਸਿਆ ਕਾਰਨ ਇਕ ਦੂਜੇ ਦੇ ਗਲ ਪੈਂਦੇ ਨਜ਼ਰੀਂ ਆਉਂਦੇ ਹਨ।  ਇਲਾਕੇ ਦੇ ਲੋਕਾਂ ਅਤੇ ਮੋਹਤਬਰਾਂ  ਵੱਲੋਂ  ਨਗਰ ਪੰਚਾਇਤ ਮਹਿਤਪੁਰ ਅਤੇ ਨਗਰ ਪੰਚਾਇਤ ਮਹਿਤਪੁਰ ਦੇ ਈ ਓ ਸਾਹਿਬ ਨੂੰ ਇਸ ਟਰੈਫਿਕ ਸਮੱਸਿਆ ਬਾਰੇ ਕਈ ਵਾਰ ਲਿਖਤੀ ਰੂਪ ਵਿੱਚ ਜਾਣੂੰ ਕਰਵਾਇਆ ਜਾ ਚੁੱਕਾ ਹੈ। ਅਨੇਕਾਂ ਬੇਨਤੀਆਂ ਦੇ ਬਾਵਜੂਦ ਕੋਈ ਅਮਲੀ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ। ਕੁਝ ਸਾਲ ਪਹਿਲਾਂ ਨਗਰ ਪੰਚਾਇਤ ਕੁਝ ਸਾਲ ਪਹਿਲਾਂ ਨਗਰ ਪੰਚਾਇਤ ਮਹਿਤਪੁਰ ਵੱਲੋਂ ਪੁਲੀਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਦੁਕਾਨਾਂ ਅੱਗੇ ਪੀਲੀ ਲਾਈਨ ਲਗਾਈ ਗਈ ਸੀ। ਜਿਸ ਦਾ ਕੁਝ ਸਮਾਂ ਅਸਰ ਵੀ ਦਿਖਾਈ ਦਿੱਤਾ ਸੀ। ਸ਼ਹਿਰ ਦੇ ਵਸਨੀਕਾਂ ਵੱਲੋਂ ਨਗਰ ਪੰਚਾਇਤ ਮਹਿਤਪੁਰ ਅਤੇ ਈ ਓ ਸਾਹਿਬ ਨੂੰ ਬੇਨਤੀ ਹੈ ਕਿ ਉਹ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਜਾਇਜ਼ ਕਬਜ਼ੇ ਛੁਡਵਾ ਕੇ ਪੀਲੀ ਲਾਈਨ ਤੋਂ ਪਿੱਛੇ ਕਰਵਾਉਣ ਤਾਂ ਕਿ ਪਬਲਿਕ ਨੂੰ ਟਰੈਫਿਕ ਸਮੱਸਿਆ ਤੋਂ ਛੁਟਕਾਰਾ ਮਿਲ ਸਕੇ।

Loading

Scroll to Top
Latest news
ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਵੱਡੀ ਲੀਡ ਨਾਲ ਜਿੱਤੇ ਸੰਗਰੂਰ ਸੀਟ ਤੋਂ ਜਿੱਤੇ ‘ਆਪ’ ਦੇ ਮੀਤ ਹੇਅਰ ਪਟਿਆਲਾ ਸੰਸਦੀ ਸੀਟ ਤੋਂ ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ 303772 ਵੋਟਾਂ ਨਾਲ ਭਾਰੀ ਜਿੱਤ ਹਾਸਿਲ ਕੀਤੀ ਬਠਿੰਡਾ ਤੋਂ ਬੀਬੀ ਹਰਸਿਮਰਤ ਬਾਦਲ ਨੇ ਚੋਥੀ ਵਾਰ ਮਾਰੀ ਬਾਜ਼ੀ ਅੰਮ੍ਰਿਤਸਰ ਤੋਂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਜਿੱਤੇ ਹੁਸ਼ਿਆਰਪੁਰ ਸੀਟ ਤੋਂ ਡਾ. ਰਾਜਕੁਮਾਰ ਚੱਬੇਵਾਲ ਜਿੱਤੇ ਖਡੂਰ ਸਾਹਿਬ ਸੀਟ ਤੋਂ ਜਿੱਤੇ ਅੰਮ੍ਰਿਤਪਾਲ, 368560 ਵੋਟਾਂ ਮਿਲੀਆਂ ਗੁਰਦਾਸਪੁਰ ਤੋਂ ਕਾਂਗਰਸ ਦੇ ਸੁਖਜਿੰਦਰ ਰੰਧਾਵਾ ਨੇ ਬਾਜ਼ੀ ਮਾਰੀ ਐਓਰਟਿਕ  ਵਾਲਵ ਸਟੈਨੋਸਿਸ ਵਿੱਚ ਟੀ.ਏ.ਵੀ.ਆਰ. ਪਰੋਸੀਜਰ ਵਧੇਰੇ ਪ੍ਰਭਾਵਸ਼ਾਲੀ: ਡਾ ਰਜਨੀਸ਼ ਕਪੂਰ  ਆਪ ਸਰਕਾਰ ਅਨੁਸੂਚਿਤ ਜਾਤੀ ਤੇ ਸਮਾਜ ਦੇ ਹੋਰ ਕਮਜ਼ੋਰ ਵਰਗਾਂ ਨਾਲ ਵਿਤਕਰਾ ਕਰ ਰਹੀ ਹੈ: ਸੁਖਬੀਰ ਸਿੰਘ  ਬਾਦਲ