ਵਿਸ਼ਵ ਕੱਪ 2023 : ਭਾਰਤ-ਆਸਟ੍ਰੇਲੀਆ ਵਿਚਾਲੇ 19 ਨਵੰਬਰ ਨੂੰ ਹੋਵੇਗਾ ਫਾਈਨਲ

ਭਾਰਤ ਤੇ ਆਸਟ੍ਰੇਲੀਆ ਦੀਆਂ ਟੀਮਾਂ ਇਕ ਵਾਰ ਫਿਰ ਤੋਂ ਵਿਸ਼ਵ ਕੱਪ ਦੇ ਫਾਈਨਲ ਵਿਚ ਆਹਮੋ-ਸਾਹਮਣੇ ਹੋਣਗੀਆਂ। ਦੋਵੇਂ ਟੀਮਾਂ ਦੇ ਵਿਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਇਹ ਮੁਕਾਬਲਾ ਖੇਡਿਆ ਜਾਵੇਗਾ। ਭਾਰਤ ਤੇ ਆਸਟ੍ਰੇਲੀਆ ਵਿਚ 20 ਸਾਲ ਬਾਅਦ ਵਿਸ਼ਵ ਕੱਪ ਦਾ ਫਾਈਨਲ ਹੋਵੇਗਾ। ਪਿਛਲੀ ਵਾਰ ਟੀਮ ਇੰਡੀਆ 2003 ਵਿਚ ਸੌਗਰ ਗਾਂਗੁਲੀ ਦੀ ਕਪਤਾਨੀ ਵਿਚ ਦੱਖਣੀ ਅਫਰੀਕਾ ਜੋਹਾਨਸਬਰਗ ਵਿਚ ਹਾਰ ਗਈ ਸੀ।

ਭਾਰਤ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ 15 ਨਵੰਬਰ ਨੂੰ ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਨੂੰ 70 ਦੌੜਾਂ ਤੋਂ ਹਰਾਇਆ ਸੀ। ਉਹ 12 ਸਾਲ ਬਾਅਦ ਫਾਈਨਲ ਵਿਚ ਪਹੁੰਚੀ ਹੈ। ਪਿਛਲੀ ਵਾਰ 2011 ਵਿਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿਚ ਟੀਮ ਇੰਡੀਆ ਚੈਂਪੀਅਨ ਬਣੀ ਸੀ। ਦੂਜੇ ਪਾਸੇ ਆਸਟ੍ਰੇਲੀਆ ਨੇ ਵੀਰਵਾਰ ਨੂੰ ਕੋਲਕਾਤਾ ਦੇ ਈਡਨ ਗਾਰਡਨਸ ਵਿਚ ਖੇਡੇ ਗਏ ਦੂਜੇ ਸੈਮੀਫਾਈਨਲ ਵਿਚ ਦੱਖਣੀ ਅਫਰੀਕਾ ਨੂੰ ਤਿੰਨ ਵਕਟਾਂ ਨਾਲ ਹਰਾ ਦਿੱਤਾ।

ਆਸਟ੍ਰੇਲੀਆ ਦੀ ਟੀਮ 2003 ਵਿਚ ਵਿਸ਼ਵ ਕੱਪ ਵਿਚ ਜਦੋਂ ਚੈਂਪੀਅਨ ਬਣੀ ਸੀ ਉਦੋਂ ਉਸ ਨੇ ਸਾਰੇ 11 ਮੈਚ ਜਿੱਤੇ ਸਨ। ਕੰਗਾਰੂ ਟੀਮ ਨੇ ਫਾਈਨਲ ਵਿਚ ਭਾਰਤ ਨੂੰ ਹਰਾਉਣ ਤੋਂ ਪਹਿਲਾਂ ਉਸ ਨੂੰ ਗਰੁੱਪ ਰਾਊਂਡ ਵਿਚ ਵੀ ਹਰਾਇਆ ਸੀ। ਉਦੋਂ ਭਾਰਤੀ ਟੀਮ ਨੇ ਕੁੱਲ 8 ਮੈਚ ਜਿੱਤੇ ਸਨ। ਹੁਣ 2023 ਵਿਸ਼ਵ ਕੱਪ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਟੀਮ ਲਗਾਤਾਰ 10 ਮੈਚ ਜਿੱਤ ਕੇ ਫਾਈਨਲ ਵਿਚ ਪਹੁੰਚੀ ਹੈ ਤੇ ਉਸ ਦੀ ਨਜ਼ਰ 11ਵੀਂ ਜਿੱਤ ਹਾਸਲ ਕਰਕੇ ਖਿਤਾਬ ਜਿੱਤਣ ‘ਤੇ ਹੈ। ਭਾਰਤ ਨੇ ਗਰੁੱਪ ਰਾਊਂਡ ਵਿਚ ਆਸਟ੍ਰੇਲੀਆ ਨੂੰ ਹਰਾਇਆ ਸੀ ਤੇ ਹੁਣ ਫਾਈਨਲ ਵਿਚ ਵੀ ਉਸ ਨੂੰ ਮਾਤ ਦੇਣ ਦਾ ਮੌਕਾ ਹੈ। ਆਸਟ੍ਰੇਲੀਆ ਦੀ ਟੀਮ ਇਸ ਟੂਰਨਾਮੈਂਟ ਵਿਚ ਕੁੱਲ 8 ਮੈਚ ਜਿੱਤ ਕੇ ਫਾਈਨਲ ਤੱਕ ਪਹੁੰਚੀ ਹੈ।

Loading

Scroll to Top
Latest news
जोश उत्साह देशभक्ति से परिपूर्ण एनसीसी कैडेटों का दस दिवसीय कैम्प का आगाज डिवीजनल कमिश्नर ने लोगों को भगवान वाल्मीकि जी की शिक्षाओं से मार्गदर्शन लेकर मानवता के कल्याण के लिए... डिप्टी कमिश्नर ने किसानों को वातावरण की संभाल में सक्रिय भूमिका निभाने का न्योता दिया भगवान वाल्मीकि जी का जीवन हमें सत्य एवं परिश्रम के मार्ग पर चलने की प्रेरणा देता है: मोहिंदर भगत  रैशनेलाईजेशन के बाद जिले में 1926 पोलिंग बूथ : डिप्टी कमिश्नर ਪਿੰਡ ਬਿੱਲਾ ਨਵਾਬ ਨੇ ਜਾਤ ਪਾਤ ਤੋਂ ਉੱਤੇ ਉੱਠ ਕੇ ਸਰਬ ਸੰਮਤੀ ਨਾਲ ਚੁਣਿਆ ਪਰਮਜੀਤ ਕੌਰ ਨੂੰ ਪਿੰਡ ਦੀ ਸਰਪੰਚ लुधियाना जिले में  वायु रक्षा ब्रिगेड द्वारा भूतपूर्व सैनिकों की रैली का आयोजन  भगवान वाल्मीकि जी ने रामायण की रचना कर हमें शिक्षित होने का संदेश दिया: मोहिंदर भगत  प्रगतिशील और समृद्ध पंजाब के निर्माण के लिए भगवान वाल्मीकि जी के पदचिह्नों पर चलें: मुख्यमंत्री की ल... कैबिनेट मंत्रियों ने भगवान वाल्मीकि जी के प्रकाश उत्सव पर लोगों को मुबारकबाद दी