ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ 06 ਨਵੰਬਰ (ਹਰਜਿੰਦਰ ਪਾਲ ਛਾਬੜਾ) – ਪੰਜਾਬ ਦੀ ਹਰਮਨਪਿਆਰੀ ਖੇਡ ਕਬੱਡੀ ਨੂੰ ਲੈ ਕੇ ਪਿਛਲੇ ਕਈ ਦਹਾਕਿਆਂ ਤੋਂ ਕੰਮ ਕਰ ਰਹੀ ਦੇਸ਼ ਦੀ ਨਾਮਵਰ ਖੇਡ ਸੰਸਥਾ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀ ਅਹਿਮ ਮੀਟਿੰਗ ਪ੍ਧਾਨ ਸ੍ ਸੁਰਜਨ ਸਿੰਘ ਚੱਠਾ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਫੈਡਰੇਸ਼ਨ ਨਾਲ ਸੰਬੰਧਿਤ ਸਮੂਹ ਕੋਚ, ਅਕੈਡਮੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਇਸ ਮੀਟਿੰਗ ਵਿੱਚ ਕਬੱਡੀ ਦੇ ਅਗਾਮੀ ਖੇਡ ਸੀਜ਼ਨ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੌਕੇ ਪ੍ਧਾਨ ਸ੍ ਸੁਰਜਨ ਸਿੰਘ ਚੱਠਾ ਨੇ ਦੱਸਿਆ ਕਿ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇਸ਼ ਦੀ ਇੱਕ ਰੂਲ ਐਂਡ ਰੈਗੂਲੇਸ਼ਨ ਵਾਲੀ ਸੰਸਥਾ ਹੈ। ਜਿਸ ਨੇ ਹਮੇਸ਼ਾ ਕਬੱਡੀ ਨੂੰ ਪ੍ਫੁਲਿਤ ਕਰਨ ਲਈ ਕੰਮ ਕੀਤਾ ਹੈ। ਇਸ ਸੀਜ਼ਨ ਦੌਰਾਨ ਕਬੱਡੀ ਮੈਚ ਕਰਾਉਣ ਦੀ ਜੁੰਮੇਵਾਰੀ ਸ੍ ਬਲਬੀਰ ਸਿੰਘ ਬਿੱਟੂ ਦੀ ਅਗਵਾਈ ਵਿੱਚ ਕਬੱਡੀ ਦੇ ਸੁਲਝੇ ਹੋਏ ਪੁਰਾਣੇ ਖਿਡਾਰੀਆਂ ਤੇ ਫੈਡਰੇਸ਼ਨ ਦੇ ਕੋਚਾਂ ਦੇ ਹੱਥ ਵਿੱਚ ਹੋਵੇਗੀ। ਜੋ ਕਬੱਡੀ ਟੂਰਨਾਮੈਂਟ ਦੌਰਾਨ ਵਧੀਆ ਭੂਮਿਕਾ ਨਿਭਾਉਣਗੇ। ਇਸ ਬਾਰੇ ਫੈਡਰੇਸ਼ਨ ਜਲਦੀ ਹੀ ਅਗਲੀ ਰਣਨੀਤੀ ਤਿਆਰ ਕਰਕੇ ਸਬੰਧਤ ਨੁਮਾਇੰਦਿਆਂ ਨੂੰ ਜੁੰਮੇਵਾਰੀ ਸੌਂਪ ਦੇਵੇਗੀ। ਕਬੱਡੀ ਦੇ ਖੇਤਰ ਵਿੱਚ ਨਵੇਂ ਸਟਾਰਾਂ ਦੇ ਆਗਮਨ ਨੂੰ ਲੈ ਕੇ ਉਨ੍ਹਾਂ ਨੇ ਖੁਸ਼ੀ ਦਾ ਇਜਹਾਰ ਕੀਤਾ।
ਇਸ ਮੌਕੇ ਪ੍ਸਿੱਧ ਖਿਡਾਰੀ ਤੇ ਕਾਰਜਕਾਰੀ ਪ੍ਧਾਨ ਬਲਬੀਰ ਸਿੰਘ ਬਿੱਟੂ ਨੇ ਕਿਹਾ ਕਿ ਕਬੱਡੀ ਟੂਰਨਾਮੈਂਟ ਦੌਰਾਨ ਅਸੀਂ ਹਰ ਪਹਿਲੂ ਨੂੰ ਧਿਆਨ ਵਿੱਚ ਰੱਖ ਕੇ ਵਧੀਆ ਮੁਕਾਬਲੇ ਕਰਾਉਣ ਦੇ ਨਾਲ ਨਾਲ ਲੋੜੀਂਦੇ ਸੁਧਾਰ ਵੀ ਕਰਾਂਗੇ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਦਹਾਕਿਆਂ ਤੋਂ ਕਬੱਡੀ ਪੇ੍ਮੀਆ ਦਾ ਵਿਸਵਾਸ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਉੱਪਰ ਹੈ। ਜਿਸ ਨੂੰ ਕਾਇਮ ਰੱਖਣ ਲਈ ਸਾਡੀ ਸੰਸਥਾ ਨੇ ਪੂਰੀ ਇਮਾਨਦਾਰੀ ਨਾਲ ਪਹਿਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਬੱਡੀ ਟੂਰਨਾਮੈਂਟ ਦੀ ਸ਼ੁਰੂਆਤ ਜਲਦੀ ਹੀ ਕਰ ਦਿੱਤੀ ਜਾਵੇਗੀ। ਪਰ ਕੁਝ ਵਿਸ਼ੇਸ਼ ਜੁੰਮੇਵਾਰੀਆ ਵੀ ਸਾਡੇ ਨਾਲ ਜੁੜੇ ਅਹੁਦੇਦਾਰਾਂ ਨੂੰ ਦਿੱਤੀਆਂ ਜਾ ਰਹੀਆਂ ਹਨ।
ਖਜਾਨਚੀ ਜਸਵੀਰ ਸਿੰਘ ਧਨੋਆ ਨੇ ਦੱਸਿਆ ਕਿ ਫੈਡਰੇਸ਼ਨ ਵਲੋਂ ਨਵੀਂ ਰੂਪ ਰੇਖਾ ਉਲੀਕੀ ਜਾ ਰਹੀ ਹੈ। ਜਿਸ ਨੂੰ ਲੈ ਕੇ ਸਾਰੇ ਆਹੁਦੇਦਾਰ ਕੰਮ ਕਰ ਰਹੇ ਹਨ।
ਇਸ ਮੌਕੇ ਪਿਛਲੇ ਦਿਨੀਂ ਇੰਟਰਵਰਸਿਟੀ ਤੋਂ ਗੋਲਡ ਮੈਡਲ ਜਿੱਤਣ ਵਾਲੇ ਨੌਜਵਾਨ ਪਹਿਲਵਾਨ ਅਜੈਪਾਲ ਸਿੰਘ ਪੁੱਤਰ ਬਲਬੀਰ ਸਿੰਘ ਬਿੱਟੂ ਨੂੰ ਸੰਸਥਾ ਵਲੋਂ ਨਕਦ ਰਾਸੀ ਨਾਲ ਹੌਸਲਾ ਅਫਜਾਈ ਦੇ ਕੇ ਨਿਵਾਜਿਆ ਗਿਆ।
ਇਸ ਮੀਟਿੰਗ ਵਿੱਚ ਕੋਚ ਦਵਿੰਦਰ ਸਿੰਘ ਸ੍ਰੀ ਚਮਕੌਰ ਸਾਹਿਬ, ਪ੍ਰੋ ਗੋਪਾਲ ਸਿੰਘ, ਹਰਜੀਤ ਸਿੰਘ ਢਿੱਲੋਂ, ਮਿੰਦਰ ਸਿੰਘ ਸੋਹਾਣਾ, ਕੁਲਬੀਰ ਸਿੰਘ ਬੀਰਾ, ਕੋਚ ਮਨਜਿੰਦਰ ਸਿੰਘ ਸੀਪਾ, ਹਰਪ੍ਰੀਤ ਸਿੰਘ ਕਾਕਾ ਸੇਖ ਦੌਲਤ,ਬੀਰ ਕਰੀਹਾ, ਅਮਨ ਦੁੱਗਾ, ਪੀਤਾ ਧਨੌਰੀ, ਤੱਗੜ ਖੀਰਾਂਵਾਲ, ਡਾ ਬਲਬੀਰ ਸਿੰਘ,ਕਮਲ ਵੈਰੋਕੇ,ਵਰਿੰਦਰ ਬਿੱਲਾ,ਜਗਦੀਪ ਸਿੰਘ ਗੋਪੀ ਬੋਲੀਨਾ, ਜਸਪਾਲ ਸਿੰਘ ਰਾਣਾ,ਬਲਜੀਤ ਸਿੰਘ ਆਦਿ ਹਾਜਰ ਸਨ।