ਹਵਾ ਕੁਆਲਟੀ ਇੰਡੈਕਸ ਖਰਾਬ ਹੋਣ ਕਾਰਣ ਬੱਚਿਆਂ ਤੇਂ ਬਜੁਰਗਾਂ ਦੇ ਰੋਗਾਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ- ਡਾ.ਭੂਪਿੰਦਰ ਸਿੰਘ

 – ਖੁੱਲੇ ਵਿੱਚ ਸੈਰਸਾਇਕਲਿੰਗ ਅਤੇ ਦੋੜ ਤੋਂ ਗੁਰੇਜ ਕੀਤਾ ਜਾਵੇ – ਹੇਮੰਤ ਕੁਮਾਰ

 – ਆਪਣੇ ਸਾਧਨਾਂ ਦੀ ਬਜਾਏ ਪਬਲਿਕ ਟ੍ਰਾਂਸਪੋਰਟ ਦੀ ਵਰਤੋਂ ਕੀਤੀ ਜਾਵੇ – ਹੇਮੰਤ ਕੁਮਾਰ

 ਫਤਹਿਗੜ ਸਾਹਿਬ/ਬੱਸੀ ਪਠਾਣਾਂਪਿਛਲੇ ਕੁੱਝ ਦਿਨਾਂ ਤੋਂ ਫੈਲ ਰਹੇ ਧੁੰਏ ਦੋਰਾਣ ਹੋਣ ਵਾਲੀਆ ਬਿਮਾਰੀਆਂ ਤੇ ਤਕਲੀਫਾਂ ਤੋਂ ਬਚਾਅ ਲਈ ਐਡਵਾਈਜਰੀ ਜਾਰੀ ਕਰਦਿਆ ਸਿਹਤ ਵਿਭਾਗ ਫਤਹਿਗੜ ਸਾਹਿਬ ਦੇ ਸਿਵਲ ਸਰਜਨ ਡਾ.ਵਿਜੈ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੀ.ਐਚ.ਸੀ ਨੰਦਪੁਰ ਕਲੌੜ ਦੇ ਸੀਨੀਅਰ ਮੈਡੀਕਲ ਅਫਸਰ ਡਾ.ਭੂਪਿੰਦਰ ਸਿੰਘ ਨੇਂ ਕਿਹਾ ਕਿ ਪਿਛਲੇ ਪੰਦਰਾ ਦਿਨਾਂ ਤੋਂ ਹਵਾ ਕੁਆਲਟੀ ਇੰਡੈਕਸ ਖਰਾਬ ਹੋਣ ਕਾਰਣ ਬੱਚਿਆਂ ਤੇਂ ਬਜੁਰਗਾਂ ਵਿੱਚ ਖਾਸ ਤੋਂਰ ਤੇਂ ਜੋ ਪਹਿਲਾ ਹੀ ਅਸਥਮਾ ਜਾਂ ਸਾਹ ਦੇ ਰੋਗੀ ਹਨਉਹਨਾਂ ਵਿੱਚ ਇਹਨਾਂ ਰੋਗਾਂ ਦੇ ਲੱਛਣਾਂ ਦੀ ਗੰਭੀਰਤਾ ਦੀ ਸਥਿਤੀ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਹਸਪਤਾਲ ਵਿੱਚ ਇਹਨਾਂ ਮਰੀਜਾਂ ਦੀ ਆਮਦ ਵਧੀ ਹੈ ਇਸ ਤੋਂ ਇਲਾਵਾ ਜਿਲ੍ਹਾ ਹਸਪਤਾਲ ਵਿਖੇ ਸਾਹ ਦੇ ਰੋਗੀਆਂ ਦੀ ਐਮਰਜੈਂਸੀ ਸੇਵਾਵਾਂ ਦੀ ਨਿਗਰਾਨੀ ਰੱਖੀ ਜਾ ਰਹੀ ਹੈਜਿਸ ਵਿੱਚ ਵੀ ਦਿਵਾਲੀ ਤੋਂ ਬਾਦ ਵਾਧਾ ਦੇਖਣ ਨੂੰ ਮਿਲਿਆ ਹੈ ਉੇਹਨਾਂ ਕਿਹਾ ਕਿ ਇਸ ਮੌਕੇ ਖਾਸ ਤੌਰ ਤੇ ਹਵਾ ਦੇ ਵਿੱਚ PM 2.5 ਕਣਾ ਦੀ ਮਾਤਰਾ ਸਭ ਤੋਂ ਵੱਧ ਹੈ ਜੋ ਕਿ ਸਾਡੇ ਸਾਹ ਦੇ ਨਾਲ ਫੇਫੜਿਆਂ ਦੇ ਕਾਫੀ ਅੰਦਰ ਮਹੀਨ ਸੁਰਾਖਾਂ ਤੱਕ ਪਹੁੰਚ ਕੇ ਓਥੇ ਫੇਫੜਿਆਂ ਦੇ ਹਿੱਸੇ ਨੂੰ ਪ੍ਰਭਾਵਿਤ ਕਰ ਖਤਮ ਕਰ ਦਿੰਦੇ ਸਨ ਜਿਸ ਨਾਲ ਲੰਬੇ ਸਮੇਂ ਤੱਕ ਨੁਕਸਾਨ ਨਵੀਂ ਪੀੜ੍ਹੀਆਂ ਲਈ ਘਾਤਕ ਸਿੱਧ ਹੋ ਸਕਦਾ ਹੈ ਆਮ ਤੋਰ ਤੇਂ ਹਵਾ ਵਿੱਚ ਪ੍ਰਦੁਸ਼ਨ ਕਾਰਣ ਅੱਖਾਂ ਵਿੱਚ ਜਲਨਸਾਹ ਦੀ ਤਕਲੀਫਥਕੇਵਾ ਅਤੇ ਚਿੜਚਿੜਾਪਨ ਦੇ ਲੱਛਣ ਸਾਹਮਣੇ  ਰਹੇ ਹਨ ਬਲਾਕ ਏਜੂਕੇਟਰ ਹੇਮੰਤ ਕੁਮਾਰ ਨੇਂ  ਧੁਏਂ ਦੇ ਦੁਸ਼ਪ੍ਰਭਾਵਾਂ ਤੋਂ ਬਚਾਅ ਲਈ ਜਾਣਕਾਰੀ ਦਿੰਦੇ ਦੱਸਿਆਂ ਕਿ ਖੁੱਲੇ ਵਿੱਚ ਸੈਰਸਾਇਕਲਿੰਗ ਅਤੇ ਦੋੜ ਤੋਂ  ਗੁਰੇਜ ਕੀਤਾ ਜਾਵੇ ਬਾਹਰ ਨਿਕਲਣ ਸਮੇਂ ਮੁੰਹ ਤੇਂ ਮਾਸਕ ਲਗਾਇਆ ਜਾਵੇਕੱਚੀ ਥਾਂ ਅਤੇ ਧੂੜ ਨੂੰ  ਉਡਣ ਤੋਂ ਬਚਾਉਣ ਲਈ ਪਾਣੀ ਦਾ ਛਿੜਕਾਅ ਕੀਤਾ ਜਾਵੇ ਸਾਹ ਅਤੇ ਦਮੇ ਦੇ ਰੋਗੀ ਆਪਣੀਆਂ ਦਵਾਈਆਂ ਅਤੇ ਇਨਹੇਲ਼ਰ ਜਰੂਰ ਨਾਲ ਰੱਖਣ ਉਨ੍ਹਾਂ ਕਿਹਾ ਕਿ ਟਰੇਫਿਕ ਦੀ ਸੱਮਸਿਆ ਨੂੰ ਘਟਾਉਣ ਲਈ ਵੱਡੀਆਂ ਗੱਡੀਆ ਅਤੇ ਬੇਲੋੜੀ ਆਵਾਜਾਈ ਘਟਾਈ ਜਾਵੇ ਜਿਥੇ ਤੱਕ ਹੋ ਸਕੇ ਆਪਣੇ ਸਾਧਨਾਂ ਦੀ ਬਜਾਏ ਪਬਲਿਕ ਟ੍ਰਾਂਸਪੋਰਟ ਦੀ ਵਰਤੋਂ ਕੀਤੀ ਜਾਵੇਘਰਾਂ ਵਿੱਚ ਝਾੜੂ ਦੀ ਬਜਾਏ ਗਿੱਲਾ ਪੋਚਾ ਲਗਾਉਣ ਨੂੰ ਤਰਜੀਹ ਦਿੱਤੀ ਜਾਵੇ ਅਗਰਬੱਤੀਪੱਤੇ ਅਤੇ ਕੱਚਰਾ ਨਾ ਜਲਾਇਆ ਜਾਵੇ

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की