ਹੁਣ ਅੰਮ੍ਰਿਤਸਰ ਤੋਂ 9 ਅੰਤਰਰਾਸ਼ਟਰੀ ਅਤੇ 11 ਘਰੇਲੂ ਹਵਾਈ ਅੱਡਿਆਂ ਲਈ ਸਿੱਧੀ ਉਡਾਣ ਭਰੋ

 ਨਿਊਯਾਰਕ ( ਰਾਜ ਗੋਗਨਾ )—ਪੰਜਾਬ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਦੇ ਹਵਾਈ ਸੰਪਰਕ ਲਈ ਚੰਗੀ ਖਬਰ ਆਈ ਹੈ। ਕੋਵਿਡ ਮਹਾਂਮਾਰੀ ਤੋਂ ਬਾਅਦ ਹੁਣ ਇਹ ਏਅਰਪੋਰਟ ਆਉਣ ਵਾਲੀਆਂ ਸਰਦੀਆਂ ਲਈ 6 ਮੁਲਕਾਂ ਦੇ 9 ਅੰਤਰਰਾਸ਼ਟਰੀ ਅਤੇ ਭਾਰਤ ਦੇ 11 ਘਰੇਲੂ ਹਵਾਈ ਅੱਡਿਆਂ ਨਾਲ ਸਿੱਧੀਆਂ ਉਡਾਣਾਂ ਰਾਹੀਂ ਜੁੜ ਗਿਆ ਹੈ। ਏਅਰਲਾਈਨ ਉਦਯੋਗ ਵਿੱਚ ਸਰਦੀਆਂ ਦਾ ਮੌਸਮ ਨਵੰਬਰ ਮਹੀਨੇ ਵਿੱਚ ਸ਼ੁਰੂ ਹੁੰਦਾ ਹੈ ਅਤੇ ਮਾਰਚ ਦੇ ਅਖੀਰ ਵਿੱਚ ਖਤਮ ਹੁੰਦਾ ਹੈ।ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਇੱਕ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਭਾਰਤੀ ਏਅਰਲਾਈਨ ਸਪਾਈਸਜੈੱਟ ਵਲੋਂ ਨਵੰਬਰ ਦੇ ਪਹਿਲੇ ਹਫ਼ਤੇ ਤੋਂ ਇਟਲੀ ਦੇ ਰੋਮ ਅਤੇ ਮਿਲਾਨ ਬਰਗਾਮੋ ਹਵਾਈ ਅੱਡੇ ਲਈ ਸਿੱਧੀਆਂ ਨਿਰਧਾਰਤ ਉਡਾਣਾਂ ਸ਼ੁਰੂ ਹੋਣ ਨਾਲ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਹੋਰ ਹੁਲਾਰਾ ਮਿਲਿਆ ਹੈ। ਸਪਾਈਸਜੈੱਟ ਕੋਵਿਡ ਦੋਰਾਨ ਸਤੰਬਰ 2020 ਤੋਂ ਇਟਲੀ ਲਈ ਵਿਸ਼ੇਸ਼ ਚਾਰਟਰ ਉਡਾਣਾਂ ਚਲਾ ਰਹੀ ਸੀ। ਇਹ ਉਡਾਣ ਤਬਿਲਿਸੀ, ਜਾਰਜੀਆ ਵਿਖੇ ਜਹਾਜ਼ ਵਿੱਚ ਤੇਲ ਭਰਾਉਣ ਵਾਸਤੇ 40 ਮਿੰਟ ਲਈ ਰੁਕਦੀ ਹੈ।ਯੂਰਪ, ਯੂਕੇ, ਅਤੇ ਉੱਤਰੀ ਅਮਰੀਕਾ ਨਾਲ ਅੰਮ੍ਰਿਤਸਰ ਦੇ ਵਿਸਤ੍ਰਿਤ ਹਵਾਈ ਸੰਪਰਕ ਬਾਰੇ ਉਹਨਾਂ ਦੱਸਿਆ ਕਿ ਏਅਰ ਇੰਡੀਆ 16 ਨਵੰਬਰ ਤੋਂ ਬਰਮਿੰਘਮ-ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਣਾਂ ਦੀ ਮੋਜੂਦਾ ਗਿਣਤੀ ਨੂੰ ਹਫਤੇ ਵਿੱਚ 2 ਤੋਂ ਵਧਾ ਕੇ 3 ਕਰ ਰਹੀ ਹੈ। ਇਸੇ ਤਰਾਂ ਲੰਡਨ ਹੀਥਰੋ ਲਈ ਵੀ ਹਫਤੇ ਵਿੱਚ 3 ਸਿੱਧੀਆਂ ਉਡਾਣਾਂ ਦਾ ਸੰਚਾਲਨ ਕੀਤਾ ਜਾਵੇਗਾ। ਕਤਰ ਏਅਰਵੇਜ਼ ਵੀ ਦੋਹਾ ਰਾਹੀਂ ਅਮਰੀਕਾ, ਕੈਨੇਡਾ, ਯੂਰਪ, ਅਤੇ ਹੋਰਨਾਂ ਮੁਲਕਾਂ ਤੋਂ ਛੁੱਟੀਆਂ ਮਨਾਉਣ ਲਈ ਪੰਜਾਬ ਆਉਣ ਵਾਲੇ ਪ੍ਰਵਾਸੀ ਪੰਜਾਬੀਆਂ ਲਈ ਰੋਜਾਨਾ ਸਿੱਧੀ ਉਡਾਣ ਨਾਲ ਸੁਵਿਧਾਜਨਕ ਸੰਪਰਕ ਦੇ ਵਿਕਲਪ ਉਪਲੱਬਧ ਕਰਾ ਰਹੀ ਹੈ।ਵਿਦੇਸ਼ ਤੋਂ ਭਾਰਤ ਆ ਰਹੇ ਯਾਤਰੀ ਵੀ ਏਅਰ ਇੰਡੀਆ ਦੁਆਰਾ ਦਿੱਲੀ-ਅੰਮ੍ਰਿਤਸਰ ਦਰਮਿਆਨ ਉਡਾਣਾਂ ਦੀ ਵੱਧ ਰਹੀ ਗਿਣਤੀ ਦਾ ਲਾਭ ਉਠਾ ਸਕਦੇ ਹਨ। ਏਅਰ ਇੰਡੀਆ ਦੀਆਂ ਰੋਜ਼ਾਨਾ 3, ਇੰਡੀਗੋ 4 ਅਤੇ ਵਿਸਤਾਰਾ ਦੁਆਰਾ 2 ਉਡਾਣਾਂ ਹਨ। ਏਅਰ ਇੰਡੀਆ ਵਲੋਂ ਦਿੱਲੀ ਤੋਂ ਅੰਮ੍ਰਿਤਸਰ ਲਈ ਦੁਪਹਿਰ 2:15 ਵਜੇ ਦੀ ਨਵੀਂ ਉਡਾਣ ਦੇ ਨਾਲ, ਯਾਤਰੀ ਹੁਣ 17 ਘੰਟਿਆ ਵਿੱਚ ਟੋਰਾਂਟੋ ਤੋਂ ਅੰਮ੍ਰਿਤਸਰ ਤੱਕ ਦਾ ਸਫਰ ਪੂਰਾ ਕਰ ਸਕਦੇ ਹਨ ਅਤੇ ਦਿੱਲੀ ਰਾਹੀਂ ਹੀ 19 ਘੰਟਿਆ ਵਿੱਚ ਟੋਰਾਂਟੋ ਵਾਪਸੀ ਦਾ ਸਫਰ ਪੂਰਾ ਕਰ ਸਕਦੇ ਹਨ। ਅੰਮ੍ਰਿਤਸਰ ਤੋਂ ਏਅਰ ਇੰਡੀਆ ਐਕਸਪ੍ਰੈਸ ਦੁਆਰਾ ਯੂਏਈ ਦੇ ਦੁਬਈ ਲਈ ਰੋਜ਼ਾਨਾ ਅਤੇ ਸ਼ਾਰਜਾਹ ਲਈ ਹਫਤੇ ਵਿੱਚ 3 ਉਡਾਣਾਂ ਹਨ। ਇਸ ਤੋਂ ਇਲਾਵਾ ਸਪਾਈਸਜੈੱਟ ਅਤੇ ਇੰਡੀਗੋ ਦੁਬਈ ਅਤੇ ਸ਼ਾਰਜਾਹ ਲਈ ਰੋਜ਼ਾਨਾ ਸਿੱਧੀਆ ਉਡਾਣਾਂ ਚਲਾ ਰਹੇ ਹਨ। ਇਸ ਨਾਲ ਅੰਮ੍ਰਿਤਸਰ ਤੋਂ ਯੂਏਈ ਲਈ ਹਫਤੇ ਵਿੱਚ ੳਡੁਾਣਾਂ ਦੀ ਗਿਣਤੀ 24 ਹੋ ਗਈ ਹੈ। ਸੈਰ ਸਪਾਟਾ ਦੇ ਨਾਲ ਨਾਲ, ਪੰਜਾਬ ਤੋਂ ਵੱਡੀ ਗਿਣਤੀ ਉੱਥੇ ਕੰਮ ਕਰਨ ਲਈ ਵੀ ਜਾਂਦੀ ਹੈ।ਸਿੰਗਾਪੁਰ ਏਅਰਲਾਈਨਜ਼ ਦੀ ਘੱਟ ਕਿਰਾਏ ਵਾਲੀ ਸਕੂਟ ਹਫਤੇ ਵਿੱਚ 5 ਦਿਨ ਅਤੇ ਮਲੇਸ਼ੀਆ ਦੀ ਬਾਟਿਕ ਏਅਰ ਹਫਤੇ ਵਿੱਚ 4 ਦਿਨ ਅੰਮ੍ਰਿਤਸਰ ਨੂੰ ਸਿੰਗਾਪੁਰ ਅਤੇ ਕੁਆਲਾਲੰਪੁਰ ਰਾਹੀਂ ਆਸਟ੍ਰੇਲੀਆ ਅਤੇ ਹੋਰਨਾਂ ਦੱਖਣ-ਪੂਰਬੀ ਏਸ਼ੀਆਈ ਮੁਲਕਾਂ ਨਾਲ ਜੋੜਦੇ ਹਨ। ਘਰੇਲੂ ਉਡਾਣਾਂ ਵਿੱਚ ਅੰਮ੍ਰਿਤਸਰ ਦਿੱਲੀ ਸਮੇਤ ਮੁੰਬਈ, ਸ੍ਰੀਨਗਰ, ਕੋਲਕਤਾ, ਬੈਂਗਲੁਰੂ, ਪੁਣੇ, ਗੋਆ, ਲਖਨਉ ਅਤੇ ਅਹਿਮਦਾਬਾਦ, ਚੇਨਈ ਅਤੇ ਹੈਦਰਾਬਾਦ ਨਾਲ ਜੁੜਿਆ ਹੈ।ਫਲਾਈ ਅੰਮ੍ਰਿਤਸਰ ਮੁਹਿੰਮ ਨੇ ਮੁੜ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਯਾਤਰੀਆਂ ਦੀ ਗਿਣਤੀ ਵਧਾਉਣ ਅਤੇ ਉਡਾਣਾਂ ਨੂੰ ਕਾਮਯਾਬ ਕਰਨ ਲਈ ਜਰੂਰੀ ਬੁਨਿਆਦੀ ਢਾਂਚਾ ਤਿਆਰ ਕਰਕੇ ਹਵਾਈ ਅੱਡੇ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਗੁਆਂਢੀ ਰਾਜਾਂ ਨਾਲ ਬੱਸ ਸੇਵਾ ਦੀ ਜਨਤਕ ਆਵਾਜਾਈ ਰਾਹੀਂ ਜੋੜੇ, ਕਾਰਗੋ ਲਈ ਕਿਸਾਨਾਂ ਅਤੇ ਉਦਯੋਗਾਂ ਨੂੰ ਲੋੜੀਂਦੀਆਂ ਸਹੁਲਤਾਂ ਦੇਵੇ। ਗੁਮਟਾਲਾ ਨੇ ਦੁਨੀਆ ਭਰ ਦੇ ਪੰਜਾਬੀ ਭਾਈਚਾਰੇ ਨੂੰ ਅੰਮ੍ਰਿਤਸਰ ਲਈ ਸਿੱਧੀਆਂ ਜਾਂ ਦਿੱਲੀ ਰਾਹੀਂ ਉਡਾਣਾਂ ਨੂੰ ਤਰਜੀਹ ਦੇਣ ਲਈ ਜ਼ੋਰਦਾਰ ਅਪੀਲ ਕੀਤੀ ਹੈ ਕਿਉਂਕਿ ਯਾਤਰੀਆਂ ਦੀ ਗਿਣਤੀ ਵਿੱਚ ਵਾਧਾ, ਮੌਜੂਦਾ ਉਡਾਣਾਂ ਨੂੰ ਕਾਮਯਾਬ ਕਰੇਗਾ ਅਤੇ ਇਹਨਾਂ ਅੰਕੜਿਆਂ ਨਾਲ ਮੁਹਿੰਮ ਨੂੰ ਹੋਰਨਾਂ ਏਅਰਲਾਈਨ ਅੱਗੇ ਉਡਾਣਾਂ ਸ਼ੁਰੂ ਕਰਨ ਲਈ ਮਜਬੂਤ ਕੇਸ ਪੇਸ਼ ਕਰਨ ਵਿੱਚ ਸਹੁਲਤ ਹੋਵੇਗੀ। ਅਸੀਂ ਦੁਨੀਆਂ ਦੀਆਂ ਕਈ ਏਅਰਲਾਈਨ ਅਤੇ ਹਵਾਈ ਅੱਡਿਆਂ ਨਾਲ ਗੱਲਰਾਤ ਕਰ ਰਹੇ ਹਾਂ ਤਾਂ ਜੋ ਅੰਮ੍ਰਿਤਸਰ ਦਾ ਦੁਨੀਆਂ ਭਰ ਦੀਆਂ ਪ੍ਰਮੁੱਖ ਮੰਜਿਲਾਂ ਨਾਲ ਸਿੱਧਾ ਹਵਾਈ ਸੰਪਰਕ ਸਥਾਪਤ ਕੀਤਾ ਜਾ ਸਕੇ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की