ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹਵਾਈ ਸਫ਼ਰ ਨੂੰ ਲੈ ਕੇ ਇੱਕ RTI ਵਿੱਚ ਵੱਡਾ ਖੁਲਾਸਾ ਹੋਇਆ ਹੈ। ਇਹ ਅਕੰੜੇ ਸਾਲ 2015 ਤੋਂ ਲੈ ਕੇ ਮਈ 2022 ਤੱਕ ਦੇ ਹਨ। ਜਿਸ ਵਿੱਚ ਦੱਸਿਆ ਗਿਆ ਹੈ ਕਿ ਕੇਜਰੀਵਾਲ ਨੇ ਦਿੱਲੀ ਤੋਂ ਬਾਹਰ ਜਾਣ ਲਈ ਕਰੀਬ 25 ਲੱਖ 61 ਹਜ਼ਾਰ ਰੁਪਏ ਖਰਚ ਕੀਤੇ ਹਨ। ਇਸ ਲਿਸਟ ਵਿੱਚ ਕੇਜਰੀਵਾਲ ਨੇ ਕਈ ਵਾਰ ਟ੍ਰੇਨ ਰਾਹੀਂ ਵੀ ਸਫ਼ਰ ਕੀਤਾ ਹੈ।
ਪੰਜਾਬ ਵਿੱਚ ਵਿਰੋਧੀ ਧਿਰਾਂ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਸਵਾਲ ਖੜ੍ਹੇ ਕਰਦੀਆਂ ਰਹੀਆਂ ਹਨ ਕਿ ਪੰਜਾਬ ਦੇ ਖਜ਼ਾਨੇ ਦਾ ਪੈਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹਵਾਈ ਸਫ਼ਰ ‘ਤੇ ਖਰਚ ਕੀਤਾ ਜਾ ਰਿਹਾ ਹੈ। ਹਲਾਂਕਿ RTI ਵਿੱਚ ਅਕਤੂਬਰ 2023 ਤੱਕ ਦੇ ਖਰਚਿਆਂ ਦਾ ਹਿਸਾਬ ਮੰਗਿਆ ਗਿਆ ਸੀ ਪਰ ਜਾਣਕਾਰੀ ਸਿਰਫ਼ ਮਈ 2022 ਤੱਕ ਦੀ ਦਿੱਤੀ ਗਈ ਹੈ।
ਇਹ ਜਾਣਕਾਰੀ ਦਿੱਲੀ ਸਰਕਾਰ ਵੱਲੋਂ ਦਿੱਤੀ ਗਈ ਹੈ। ਹਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਵਾਈ ਸਫ਼ਰ ਦੀ ਜਾਣਕਾਰੀ ਕਾਫ਼ੀ ਵਾਰ ਮੰਗੀ ਗਈ ਪਰ ਇਹ ਦੀ ਕੋਈ ਵੀ ਡਿਟੇਲ ਹਾਲੇ ਤੱਕ ਨਹੀਂ ਜਾਰੀ ਕੀਤੀ ਗਈ। ਨਵਜੋਤ ਸਿੱਧੂ ਨੇ ਵੀ ਹਵਾਈ ਸਫ਼ਰਾਂ ਦਾ ਡਾਟਾ ਮੰਗਿਆ ਸੀ।