ਫਲਸਤੀਨੀਆਂ ’ਤੇ ਹੋ ਰਹੇ ਅੱਤਿਆਚਾਰਾਂ ਨੂੰ ਰੋਕਣ ਲਈ ਭਾਰਤ ਆਪਣੀ ਪੂਰੀ ਤਾਕਤ ਲਗਾਵੇ : ਈਰਾਨ

ਨਵੀਂ ਦਿੱਲੀ : ਇਜ਼ਰਾਈਲ-ਹਮਾਸ ਜੰਗ ਨੂੰ ਅੱਜ ਇੱਕ ਮਹੀਨਾ ਪੂਰਾ ਹੋ ਗਿਆ ਹੈ। ਇਸ ਦੌਰਾਨ ਸੋਮਵਾਰ ਨੂੰ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੇ ਪੀਐਮ ਮੋਦੀ ਨਾਲ ਜੰਗ ਨੂੰ ਲੈ ਕੇ ਫੋਨ ’ਤੇ ਗੱਲ ਕੀਤੀ। ਉਨ੍ਹਾਂ ਕਿਹਾ ਭਾਰਤ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਫਲਸਤੀਨੀਆਂ ’ਤੇ ਹੋ ਰਹੇ ਅੱਤਿਆਚਾਰਾਂ ਨੂੰ ਰੋਕਣ ਲਈ ਆਪਣੀ ਪੂਰੀ ਤਾਕਤ ਲਗਾਵੇ। ਫਲਸਤੀਨੀਆਂ ਦੀ ਹੱਤਿਆ ’ਤੇ ਸਾਰੇ ਆਜ਼ਾਦ ਦੇਸ਼ ਨਾਰਾਜ਼ ਹਨ।

ਰਾਇਸੀ ਨੇ ਕਿਹਾ, ਜੇ ਨਾਜ਼ੀਆਂ ਦੇ ਖਿਲਾਫ ਯੂਰਪ ਦੀ ਲੜਾਈ ਹਿੰਮਤ ਦਾ ਕੰਮ ਸੀ, ਤਾਂ ਬੱਚਿਆਂ ਦੀ ਹੱਤਿਆ ਕਰਨ ਵਾਲੇ ਯਹੂਦੀ ਸ਼ਾਸਨ ਦੇ ਖਿਲਾਫ ਲੜਾਈ ਦੀ ਨਿੰਦਾ ਨਹੀਂ ਕੀਤੀ ਜਾ ਸਕਦੀ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਤਣਾਅ ਨੂੰ ਰੋਕਣ, ਮਨੁੱਖੀ ਸਹਾਇਤਾ ਪ੍ਰਦਾਨ ਕਰਨ ਅਤੇ ਮੱਧ ਪੂਰਬ ਵਿੱਚ ਸ਼ਾਂਤੀ ਸਥਾਪਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਚਾਬਹਾਰ ਬੰਦਰਗਾਹ ਪ੍ਰਾਜੈਕਟ, ਦੋਵਾਂ ਦੇਸ਼ਾਂ ਦਾ ਆਪਸੀ ਵਪਾਰ ਵੀ ਚਰਚਾ ਦਾ ਮੁੱਦਾ ਰਿਹਾ।

ਦੂਜੇ ਪਾਸੇ ‘ਜੇਰੂਸ਼ਲਮ ਪੋਸਟ’ ਮੁਤਾਬਕ ਭਾਰਤ ’ਚ ਰਹਿ ਰਹੇ ਯਹੂਦੀ ਭਾਈਚਾਰੇ ਦੇ ਕਰੀਬ 200 ਲੋਕ ਇਸ ਸਮੇਂ ਆਈਡੀਐਫ ਦਾ ਸਮਰਥਨ ਕਰ ਰਹੇ ਹਨ। ਇਹ ਸਾਰੇ ਨੇਈ ਮੇਨਾਸ਼ੇ ਭਾਈਚਾਰੇ ਨਾਲ ਸਬੰਧਤ ਹਨ। ਇਹ ਜਾਣਕਾਰੀ ਸ਼ੇਵੀ ਇਜ਼ਰਾਈਲ ਨਾਮਕ ਇੱਕ ਐਨਜੀਓ ਨੇ ਦਿੱਤੀ ਹੈ।ਇਸ ਮੁਤਾਬਕ ਹਾਲ ਹੀ ਦੇ ਦਿਨਾਂ ’ਚ 75 ਲੋਕ ਇਜ਼ਰਾਈਲ ਪਹੁੰਚੇ। ਇਹ ਸਾਰੇ ਸਿੱਖਿਅਤ ਲੜਾਕੇ ਹਨ। ਇਨ੍ਹਾਂ ’ਚੋਂ ਕੁਝ ਐਕਟਿਵ ਪੋਸਟਾਂ ’ਤੇ ਹਨ ਅਤੇ ਕੁਝ ਰਿਜ਼ਰਵ ’ਚ ਰੱਖੇ ਗਏ ਹਨ। ਸ਼ੇਵੀ ਸੰਸਥਾ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿ ਰਹੇ ਇਜ਼ਰਾਈਲੀਆਂ ਲਈ ਕੰਮ ਕਰਦੀ ਹੈ। ਨੇਈ ਮੇਨਾਸ਼ੇ ਭਾਈਚਾਰੇ ਨੂੰ ਇਜ਼ਰਾਈਲ ਦੇ ਇੱਕ ਅਲੋਪ ਹੋ ਚੁੱਕੇ ਕਬੀਲੇ ਵਿੱਚੋਂ ਕਿਹਾ ਜਾਂਦਾ ਹੈ।

ਸੋਮਵਾਰ ਦੇਰ ਰਾਤ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਹਮਾਸ ਦੇ ਖਾਤਮੇ ਤੋਂ ਬਾਅਦ ਗਾਜ਼ਾ ਵਿੱਚ ਸੁਰੱਖਿਆ ਦੀ ਜ਼ਿੰਮੇਵਾਰੀ ਇਜ਼ਰਾਈਲ ਦੀ ਹੋਵੇਗੀ। ਨੇਤਨਯਾਹੂ ਨੇ ਕਿਹਾ ਜਦੋਂ ਅਸੀਂ ਅਜਿਹਾ ਨਹੀਂ ਕੀਤਾ ਤਾਂ ਹਮਾਸ ਦਾ ਆਤੰਕ ਉੱਥੇ ਅਜਿਹੇ ਪੈਮਾਨੇ ਤੱਕ ਫੈਲ ਗਿਆ ਜਿਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਸੀ।ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਵੀ ਪਹਿਲੀ ਵਾਰ ਮੰਨਿਆ ਹੈ ਕਿ ਉਹ ਬੰਧਕਾਂ ਦੀ ਰਿਹਾਈ ਅਤੇ ਫਲਸਤੀਨੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਕੁਝ ਸਮੇਂ ਲਈ ਯੁੱਧ ਰੋਕ ਸਕਦੇ ਹਨ। ਉਨ੍ਹਾਂ ਕਿਹਾ, ਅਸੀਂ ਸਥਿਤੀ ਦਾ ਮੁਆਇਨਾ ਕਰ ਸਕਦੇ ਹਾਂ ਅਤੇ ਲੋੜ ਪੈਣ ’ਤੇ ਕੁਝ ਘੰਟਿਆਂ ਲਈ ਵਿਰਾਮ ਦਾ ਐਲਾਨ ਕਰ ਸਕਦੇ ਹਾਂ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी