ਜਿਹੜੇ ਪੰਜਾਬੀ ਦਰਸ਼ਕਾਂ ਦੀ ਹਮੇਸ਼ਾ ਇਹ ਸ਼ਿਕਾਇਤ ਰਹਿੰਦੀ ਹੈ ਕਿ ਪੰਜਾਬੀ ਫਿਲਮਾਂ ਬਣਾਉਣ ਵਾਲੇ ਸਿਰਫ ਕਾਮੇਡੀ ਤੇ ਵਿਆਹ ਦੇ ਆਲੇ ਦੁਆਲੇ ਹੀ ਫਿਲਮਾਂ ਬਣਾਉਂਦੇ ਰਹਿੰਦੇ ਹਨ। ਉਨ੍ਹਾਂ ਦੀ ਸ਼ਿਕਾਇਤ ਦੂਰ ਕਰਨ ਵਾਲੀਆਂ 2023 ਵਿਚ ਕਈ ਫਿਲਮਾਂ ਰਿਲੀਜ਼ ਹੋਈਆਂ ਪਰ ਜੇ ਅਜੇ ਵੀ ਤੁਹਾਡੀ ਸ਼ਿਕਾਇਤ ਦੂਰ ਨਹੀਂ ਹੋਈ ਤਾਂ ਹੁਣ ਜ਼ਰੂਰ ਹੋ ਜਾਵੇਗੀ ਕਿਉਂਕੀ ਪਹਿਲੀ ਪੰਜਾਬੀ ਹਾਰਰ ਫਿਲਮ ਦਸਤਕ ਦੇਣ ਵਾਲੀ ਹੈ ਜੀ ਹਾਂ ਗੱਲ ਕਰ ਰਹੇ ਹਾਂ 24 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਯੁਵਰਾਜ ਹੰਸ ਅਤੇ ਆਰੂਸ਼ੀ ਐਨ ਸ਼ਰਮਾ ਸਟਾਰਰ ਫਿਲਮ ‘ਗੁੜੀਆ’। ਜਿਸਦਾ ਥਰੀਲ ਅਤੇ ਸਸਪੈਂਸ ਨਾਲ ਭਰਭੂਰ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਤਾਂ ਕਿਵੇਂ ਦਾ ਟ੍ਰੇਲਰ ਆਓ ਤੁਹਾਨੂੰ ਵੀ ਦੱਸਦੇ ਹਾਂ
ਪੰਜਾਬੀ ਫਿਲਮ ‘ਗੁੜੀਆ’ ਦੇ ਟ੍ਰੇਲਰ ਦੀ ਸ਼ੁਰੂਆਤ ਇਕ ਬੈਕਗਰਾਉਂਡ ਵੋਇਸ ਨਾਲ ਸ਼ੁਰੂ ਹੁੰਦੀ ਹੈ। ਜਿਸ ਵਿਚ ਸੁਣਾਈ ਦਿੰਦਾ ਹੈ ਕਾਲੀ ਬੋਲੀ ਰਾਤ ਹੂ, ਕਾਲੇ ਇਸਦੇ ਰਾਜ਼ ਹੂ, ਹਨੇਰਾ ਜੱਦ ਦਿਸਣ ਲੱਗ ਜਾਵੇ, ਡਰ ਬਣ ਜਾਂਦਾ ਬਾਤ ਹੂ। ਜਿਸਤੋਂ ਭਾਵ ਹੈ ਕਿ ਜਦੋਂ ਤੁਹਾਨੂੰ ਸਭ ਥਾਂ ਹਨੇਰਾ ਦਿਸੇ ਜਦੋਂ ਕੋਈ ਰਾਹ ਨਜ਼ਰ ਨਾ ਆਉਂਦਾ ਹੋਵੇ ਤਾਂ ਡਰ ਦੇ ਕਈ ਕਿੱਸੇ ਬਣ ਜਾਂਦੇ ਹਨ। ਅਜਿਹੇ ਹੀ ਇਕ ਕਿਸੇ ਉੱਪਰ ਅਧਾਰਿਤ ਇਹ ਫਿਲਮ ਹੈ ਜਿਸਦਾ ਨਾਮ ਹੈ ‘ਗੁੜੀਆ’।
ਟ੍ਰੇਲਰ ਅਗੇ ਵਧਦਾ ਹੈ ਤਾਂ ਯੁਵਰਾਜ ਹੰਸ ਦੀ ਐਂਟਰੀ ਹੁੰਦੀ ਹੈ। ਜੋ ਤੁਹਾਨੂੰ ਅੰਗਤ ਦੇ ਕਿਰਦਾਰ ਵਿਚ ਦਿਖਾਈ ਦਿੰਦਾ ਹੈ। ਉਨ੍ਹਾਂ ਦੀ ਮਾਂ ਦੇ ਕਿਰਦਾਰ ਵਿਚ ਸੁਨੀਤਾ ਧੀਰ ਦਾ ਡਾਇਲਾਗ ਹੀ ਦੱਸ ਦਿੰਦਾ ਹੈ ਕਿ ਅੰਗਤ ਤਿੰਨ ਸਾਲ ਬਾਅਦ ਆਪਣੇ ਘਰ ਵਾਪਸ ਵਰਤਿਆ ਹੈ ਅਤੇ ਅੰਗਤ ਆਪਣੀ ਮਾਂ ਨੂੰ ਦੱਸਦਾ ਹੈ ਕਿ ਇਕ ਕੁੜੀ ਜਿਸਨੂੰ ਉਹ ਬਹੁਤ ਪਿਆਰ ਕਰਦਾ ਹੈ। ਬਸ ਇਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਮੌਤਾਂ ਦੀ ਕਹਾਣੀ।
ਸ਼ਹਿਰ ਵਿਚ ਲਗਾਤਾਰ ਬਾਹਰੋ ਆਏ ਲੋਕਾਂ ਦੇ ਕਤਲ ਹੋ ਰਹੇ ਹਨ। ਪੁਲਿਸ ਇਨ੍ਹਾਂ ਕਤਲਾਂ ਦੀ ਗੁੱਥੀ ਸੁਲਝਾਉਣ ਵਿਚ ਨਾਕਾਮ ਦਿਖਾਈ ਦੇ ਰਹੀ ਹੈ। ਉਧਰ ਅੰਗਤ ਦੀ ਮਾਂ ਵੀ ਉਸਨੂੰ ਰਾਤ ਨੂੰ ਬਾਹਰ ਜਾਣ ਤੋਂ ਮਨ੍ਹਾ ਕਰਦੀ ਹੈ ਪਰ ਅੰਗਤ ਆਪਣੀ ਮਾਂ ਦੀ ਗੱਲ ਦਾ ਵਿਰੋਧ ਕਰਦਾ ਹੈ ਅਤੇ ਘਰੋਂ ਬਾਹਰ ਚੱਲਾ ਜਾਂਦਾ ਹੈ। ਉਸ ਤੋਂ ਬਾਅਦ ਅੰਗਤ ਬਿਲਕੁਲ ਬਦਲਿਆ ਹੋਇਆ ਦਿਖਾਈ ਦੇਣ ਲੱਗ ਜਾਂਦਾ ਹੈ। ਉਸਦੇ ਸੁਭਾਆ ਵਿਚ ਫਰਕ ਆਉਣਾ ਸ਼ੁਰੂ ਹੋ ਜਾਂਦਾ ਹੈ। ਅੰਗਤ ਰਾਤ ਨੂੰ ਘਰੋਂ ਬਾਹਰ ਰਹਿਣ ਲੱਗ ਜਾਂਦਾ ਹੈ।