ਆਸਟ੍ਰੇਲੀਆ ਪੁਲਿਸ ਨੇ ਪੰਜਾਬੀ ’ਤੇ ਰੱਖਿਆ 5 ਕਰੋੜ ਦਾ ਇਨਾਮ, ਗੋਰੀ ਦੇ ਕਤਲ ਮਾਮਲੇ ’ਚ ਸ਼ੱਕੀ ਹੈ ਰਾਜਵਿੰਦਰ ਸਿੰਘ

ਕੁਇਨਜ਼ਲੈਂਡ,ਆਸਟ੍ਰੇਲੀਆ (ਰਾਜ ਗੋਗਨਾ )—ਆਸਟਰੇਲੀਆ ਦੀ ਕੁਇਨਜ਼ਲੈਂਡ ਸਰਕਾਰ ਨੇ ਕਤਲ ਦੇ ਮਾਮਲੇ ਵਿੱਚ ਪੰਜਾਬੀ ਵਿਅਕਤੀ ਨੂੰ ਫੜਨ ਵਿੱਚ ਮਦਦ ਕਰਨ ਵਾਲੇ ਨੂੰ 10 ਲੱਖ ਆਸਟਰੇਲਿਆਈ ਡਾਲਰ(ਕਰੀਬ 5.31 ਕਰੋੜ ਰੁਪਏ) ਇਨਾਮ ਦਾ ਐਲਾਨ ਕੀਤਾ ਹੈ। 38 ਸਾਲ ਦੇ ਰਾਜਵਿੰਦਰ ਸਿੰਘ ’ਤੇ ਕਤਲ ਬਾਅਦ ਭਾਰਤ ਭੱਜਣ ਦਾ ਸ਼ੱਕ ਹੈ। ਉਸ ’ਤੇ ਬੀਚ ਉੱਤੇ ਆਸਟਰੇਲੀਅਨ ਔਰਤ ਦਾ ਕਤਲ ਕਰਨ ਦਾ ਦੋਸ਼ ਹੈ। ਕੁਈਨਜ਼ਲੈਂਡ ਪੁਲੀਸ ਦੇ ਤਿੰਨ ਜਾਸੂਸ ਭਾਰਤ ਵੀ ਗਏ ਹਨ ਤੇ ਉਹ ਉਥੋਂ ਦੀਆਂ ੲੇਜੰਸੀਆਂ ਨਾਲ ਰਲ ਕੇ ਰਾਜਵਿੰਦਰ ਨੂੰ ਲੱਭ ਰਹੇ ਹਨ। ਉਹ ਆਸਟਰੇਲੀਆ ਵਿੱਚ ਨਰਸ ਵਜੋਂ ਨੌਕਰੀ ਕਰਦਾ ਸੀ ਪਰ ਕਤਲ ਤੋਂ ਦੋ ਦਿਨ ਬਾਅਦ ਆਪਣੀ ਨੌਕਰੀ, ਪਤਨੀ ਅਤੇ ਤਿੰਨ ਬੱਚਿਆਂ ਨੂੰ ਆਸਟਰੇਲੀਆ ਵਿੱਚ ਛੱਡ ਕੇ ਦੇਸ਼ ਛੱਡ ਕੇ ਫ਼ਰਾਰ ਹੋ ਗਿਆ। ਉਹ ਮੋਗਾ ਦੇ ਬੁੱਟਰ ਕਲਾਂ ਦਾ ਵਾਸੀ ਹੈ।ਆਸਟ੍ਰੇਲੀਆ ਦੇ ਕੁਈਨਜ਼ਲੈਂਡ ਵਿਚ 2018 ਵਿਚ ਹੋਏ ਟੋਆ ਕੋਰਡਿੰਗਲੇ ਕਤਲ ਦੇ ਇਕ ਸ਼ੱਕੀ ਰਾਜਵਿੰਦਰ ਸਿੰਘ ‘ਤੇ 1 ਮਿਲੀਅਨ ਡਾਲਰ (5,27,15,062 ਰੁਪਏ) ਦੇ ਇਨਾਮ ਦਾ ਐਲਾਨ ਕੀਤਾ ਹੈ। ਆਸਟ੍ਰੇਲੀਅਨ ਪੁਲਿਸ ਨੇ ਦੁਨੀਆ ਭਰ ਦੇ ਲੋਕਾਂ ਨੂੰ ਮੁਲਜ਼ਮ ਨੂੰ ਫੜਨ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। 24 ਸਾਲਾ ਟੋਆ 21 ਅਕਤੂਬਰ 2018 ਨੂੰ ਲਾਪਤਾ ਹੋ ਗਈ ਸੀ, ਜਦੋਂ ਉਹ ਆਪਣੇ ਪਾਲਤੂ ਕੁੱਤੇ ਨੂੰ ਸੈਰ ਲਈ ਲੈ ਗਈ ਸੀ।ਅਗਲੀ ਸਵੇਰ ਉਸ ਦੇ ਪਿਤਾ ਨੂੰ ਉਸ ਦੀ ਲਾਸ਼ ਕੈਰਨਜ਼ ਤੋਂ 40 ਕਿਲੋਮੀਟਰ ਉੱਤਰ ਵੱਲ ਵੈਂਗੇਟੀ ਬੀਚ ‘ਤੇ ਮਿਲੀ। ਸ਼ੱਕੀ ਮੁਲਜ਼ਮ ਰਾਜਵਿੰਦਰ ਸਿੰਘ ‘ਤੇ ਐਲਾਨਿਆ ਗਿਆ ਇਨਾਮ ਕੁਈਨਜ਼ਲੈਂਡ ਦੇ ਇਤਿਹਾਸ ਦਾ ਸਭ ਤੋਂ ਵੱਡਾ ਇਨਾਮ ਹੈ। ਪੁਲਿਸ ਨੂੰ ਉਮੀਦ ਹੈ ਕਿ ਇੰਨਾ ਵੱਡਾ ਇਨਾਮ ਰੱਖਣ ਕਾਰਨ ਉਹ 38 ਸਾਲਾ ਮੁਲਜ਼ਮ ਰਾਜਵਿੰਦਰ ਸਿੰਘ ਨੂੰ ਲੱਭਣ ਵਿਚ ਸਫ਼ਲਤਾ ਹਾਸਲ ਕਰ ਲਵੇਗੀ। ਰਾਜਵਿੰਦਰ ਸਿੰਘ ਉੱਥੇ ਮੇਲ ਨਰਸ ਦਾ ਕੰਮ ਕਰਦਾ ਸੀ। ਉਸ ਨੇ ਕਥਿਤ ਤੌਰ ‘ਤੇ ਟੋਆ ਨੂੰ ਅਗਵਾ ਕਰਕੇ ਬੀਚ ‘ਤੇ ਲਿਜਾਣ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਸੀ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की