ਅਮਰੀਕਾ ’ਚ ਮੱਧਕਾਲੀ ਚੋਣਾਂ 8 ਨਵੰਬਰ ਨੂੰ

ਸੈਕਰਾਮੈਂਟੋ- ਅਮਰੀਕਾ ਵਿਚ 8 ਨਵੰਬਰ ਨੂੰ ਮੱਧਕਾਲੀ ਚੋਣਾਂ ਹੋਣ ਜਾ ਰਹੀਆਂ ਹਨ। ਕਾਂਗਰਸਮੈਨ, ਸੈਨੇਟ, ਗਵਰਨਰ, ਅਸੈਂਬਲੀਮੈਨ, ਸਟੇਟ ਸੈਨੇਟਰ, ਮੇਅਰ, ਕੌਂਸਲਰ, ਸਕੂਲ ਬੋਰਡ, ਸੈਕਟਰੀ ਆਫ ਸਟੇਟ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸੀਟਾਂ ਲਈ ਚੋਣਾਂ ਹੋਣੀਆਂ ਹਨ। ਅਮਰੀਕਾ ਵਿਚ ਮਿੱਥੀ ਚੋਣ ਤਰੀਕ ਤੋਂ 1 ਮਹੀਨਾ ਪਹਿਲਾਂ ਹੀ ਘਰਾਂ ਵਿਚ ਬੈਲੇਟ ਪੇਪਰ ਪਹੁੰਚ ਜਾਂਦੇ ਹਨ। ਵੋਟਰ ਆਪਣੀ ਵੋਟ ਦਾ ਇਸਤੇਮਾਲ ਡਾਕ ਰਾਹੀਂ ਵੀ ਕਰ ਸਕਦਾ ਹੈ। ਇਸ ਤੋਂ ਇਲਾਵਾ ਉਹ ਵੋਟਿੰਗ ਦਿਨ ਤੋਂ ਪਹਿਲਾਂ ਕਿਸੇ ਵੀ ਬੂਥ ਵਿਚ ਜਾ ਕੇ ਆਪਣਾ ਬੈਲੇਟ ਪੇਪਰ ਡਰਾਪ ਕਰ ਸਕਦਾ ਹੈ। ਜੇਕਰ ਕਿਸੇ ਕੋਲੋਂ ਗਲਤੀ ਨਾਲ ਬੈਲੇਟ ਪੇਪਰ ਗਵਾਚ ਜਾਂਦਾ ਹੈ, ਤਾਂ ਉਹ 8 ਨਵੰਬਰ ਨੂੰ ਵੋਟਾਂ ਵਾਲੇ ਦਿਨ ਆਪਣੀ ਵੋਟ ਦਾ ਇਸਤੇਮਾਲ ਕਰ ਸਕਦਾ ਹੈ। ਉਹ ਉਥੇ ਜਾ ਕੇ ਹੋਰ ਬੈਲੇਟ ਪੇਪਰ ਦੀ ਵੀ ਮੰਗ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਹਰ ਵੋਟਰ ਨੂੰ ਸਿਰਫ ਇਕ ਵੋਟ ਪਾਉਣ ਦਾ ਹੀ ਅਧਿਕਾਰ ਹੁੰਦਾ ਹੈ। ਹੇਰਾਫੇਰੀ ਕਰਨ ’ਤੇ ਉਸ ਵੋਟਰ ਖਿਲਾਫ ਕਾਰਵਾਈ ਵੀ ਹੋ ਸਕਦੀ ਹੈ।
ਵੱਖ-ਵੱਖ ਉਮੀਦਵਾਰ ਚੋਣਾਂ ਦੇ ਇਸ ਆਖਰੀ ਪੜਾਅ ਤੋਂ ਪਹਿਲਾਂ ਆਪਣੀ ਜ਼ੋਰ ਅਜ਼ਮਾਇਸ਼ ਕਰ ਰਹੇ ਹਨ। ਬਹੁਤ ਸਾਰੇ ਉਮੀਦਵਾਰ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਦੇ ਹਨ। ਇਸ ਤੋਂ ਇਲਾਵਾ ਚੌਕਾਂ ਆਦਿ ’ਤੇ ਉਮੀਦਵਾਰਾਂ ਦੇ ਬੈਨਰ ਅਤੇ ਪੋਸਟਰ ਆਮ ਹੀ ਵੇਖਣ ਨੂੰ ਮਿਲਦੇ ਹਨ। ਜ਼ਿਕਰਯੋਗ ਹੈ ਕਿ ਇਹ ਮੱਧਕਾਲੀ ਚੋਣਾਂ 2 ਸਾਲਾਂ ਬਾਅਦ ਹੁੰਦੀਆਂ ਹਨ। ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਲਈ ਵੋਟਿੰਗ ਨਹੀਂ ਹੁੰਦੀ। ਉਸ ਦੇ ਲਈ ਹਰ 4 ਸਾਲ ਬਾਅਦ ਹੀ ਵੋਟਾਂ ਪਾਈਆਂ ਜਾਂਦੀਆਂ ਹਨ। ਮੌਜੂਦਾ ਰਾਸ਼ਟਰਪਤੀ 2024 ਤੱਕ ਆਪਣੀ ਅਹੁਦੇ ’ਤੇ ਬਣਿਆ ਰਹੇਗਾ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी