ਜਲੰਧਰ-ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਈਨਲ ਮੌਕੇ 3 ਨਵੰਬਰ ਨੂੰ ਨਾਮਵਰ ਪੰਜਾਬੀ ਗਾਇਕ ਹਰਜੀਤ ਹਰਮਨ ਦਰਸ਼ਕਾਂ ਦਾ ਮਨੋਰੰਜਨ ਕਰਨਗੇ । “ਪੰਜੇਬਾਂ “ ਤੇ “ਮੁੰਦਰੀ “ ਗੀਤ ਨਾਲ ਸਟਾਰ ਬਣੇ ਹਰਜੀਤ ਹਰਮਨ ਆਪਣੇ ਗਾਣਿਆਂ “ ਚਾਦਰ “ , “ਪੰਜਾਬ “ ਆਦਿ ਨਾਲ ਦਹਾਕੇ ਤੋਂ ਵੀ ਲੰਬੇ ਸਮੇਂ ਤੋਂ ਦਰਸ਼ਕਾਂ ਦੇ ਦਿਲ ਉੱਪਰ ਰਾਜ ਕਰ ਰਹੇ ਹਨ । ਹਰਜੀਤ ਹਰਮਨ ਦੀ ਫਾਈਨਲ ਮੈਚ ਤੋਂ ਪਹਿਲਾਂ ਪੇਸ਼ਕਾਰੀ ਲਈ ਸੁਰਜੀਤ ਹਾਕੀ ਸੁਸਾਇਟੀ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ । ਸੁਸਾਇਟੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਫਾਈਨਲ ਮੈਚ ਵੇਖਣ ਪਹੁੰਚ ਰਹੇ ਦਰਸ਼ਕਾਂ ਲਈ ਜਿੱਥੇ ਬੈਠਣ ਦੇ ਖਾਸ ਪ੍ਰਬੰਧ ਕੀਤੇ ਗਏ, ਉੱਥੇ ਉਨ੍ਹਾਂ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੱਕੀ ਕੂਪਨ ਰਾਹੀਂ ਆਲਟੋ ਕਾਰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਹੋਰ ਵੀ ਕੀਮਤੀ ਤੋਹਫ਼ੇ ਲੱਕੀ ਡਰਾਅ ਰਾਹੀਂ ਸਿਰਫ਼ ਤੇ ਸਿਰਫ਼ ਦਰਸ਼ਕਾਂ ਲਈ ਕੱਢੇ ਜਾਣਗੇ। ਸੁਸਾਇਟੀ ਨੇ ਖੇਡ ਪ੍ਰੇਮੀਆਂ ਨੂੰ ਅਪੀਲ ਕੀਤੀ ਹੈ ਕਿ ਵੱਧ ਚੜ੍ਹ ਟੂਰਨਾਮੈਂਟ ਵਿਚ ਸ਼ਾਮਿਲ ਹੋਵੇ ਅਤੇ ਰੋਮਾਂਚਿਕ ਮੈਚਾਂ ਦਾ ਆਨੰਦ ਲਵੋ। ਉਨਾਂ ਇਹ ਵੀ ਕਿਹਾ ਕਿ ਕੁੱਝ ਕਾਰਨਾਂ ਕਰਕੇ ਬੱਬੂ ਮਾਨ ਦੀ ਪੇਸ਼ਕਾਰੀ ਨਹੀਂ ਹੋ ਸਕੇਗੀ ।