ਪੰਜਾਬ ਸਰਕਾਰ ਦੀ ਚੀਫ ਆਰਕੀਟੈਕਟ ਨੇ ਜੰਡਿਆਲਾ ਗੁਰੂ ਦਾ ਕੀਤਾ ਦੌਰਾ
ਅੰਮ੍ਰਿਤਸਰ (ਕਮਲਜੀਤ ਸੋਨੂੰ)-ਪੰਜਾਬ ਸਰਕਾਰ ਸਰਕਾਰੀ ਇਮਾਰਤਾਂ ਦੀ ਦਿੱਖ ਬਦਲੇਗੀ ਤਾਂ ਜੋ ਸਰਕਾਰੀ ਇਮਾਰਤਾਂ ਸੁੰਦਰ ਦਿੱਖ ਦੇ ਨਾਲ ਨਾਲ ਲੋਕਾਂ ਦੇ ਆਉਣ ਜਾਣ ਅਤੇ ਬੈਠਣ ਲਈ ਅਨਕੂਲ ਹੋਣ। ਇਨ੍ਹਾਂ ਵਿੱਚ ਪੰਜਾਬ ਦੇ ਮੌਸਮ ਦੇ ਮਿਜਾਜ ਅਨੁਸਾਰ ਹਵਾ ਦਾ ਸੰਚਾਰ ਵੀ ਹੁੰਦਾ ਰਹੇ ਅਤੇ ਸਰਦੀਆਂ ਵਿੱਚ ਰੋਸ਼ਨੀ ਅਤੇ ਧੁੱਪ ਦਾ ਯੋਗ ਦਾ ਪ੍ਰਬੰਧ ਵੀ ਰਹੇ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ੍ਰ ਹਰਭਜਨ ਸਿੰਘ ਈ:ਟੀ:ਓ ਜਿੰਨਾਂ ਕੋਲ ਪੰਜਾਬ ਲੋਕ ਨਿਰਮਾਣ ਵਿਭਾਗ ਦਾ ਚਾਰਜ ਵੀ ਹੈ ਨੇ ਪੰਜਾਬ ਦੇ ਮੁੱਖ ਆਰਕੀਟੈਕਟ ਸ੍ਰੀਮਤੀ ਸਪਨਾ ਨਾਲ ਗੱਲਬਾਤ ਕਰਨ ਉਪਰੰਤ ਕੀਤਾ। ਅੱਜ ਉਨ੍ਹਾਂ ਨੇ ਚੀਫ ਆਰਕੀਟੈਕਟ ਨੂੰ ਵਿਸ਼ੇਸ਼ ਤੌਰ ਤੇ ਜੰਡਿਆਲਾ ਗੁਰੂ ਹਲਕੇ ਦੀਆਂ ਇਮਾਰਤਾਂ ਜਿੰਨਾਂ ਵਿੱਚ ਸਰਕਾਰੀ ਸਕੂਲ, ਹਸਪਤਾਲ, ਦਫਤਰ ਨਗਰ ਕੌਂਸਲ, ਬਾਜ਼ਾਰ ਠਠਿਆਰਾਂ ਵਾਲਾ ਆਦਿ ਸ਼ਾਮਲ ਹਨ ਨਾਲ ਜਾ ਕੇ ਦਿਖਾਏ। ਉਨ੍ਹਾਂ ਕਿਹਾ ਕਿ ਇਨ੍ਹਾਂ ਇਮਾਰਤਾਂ ਵਿੱਚ ਜੋ ਕਮੀਆ ਪੇਸ਼ੀਆਂ ਹਨ ਨੂੰ ਦੂਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗਾਂ ਵਿੱਚ ਲੈਂਡ ਸਕੇਪਿੰਗ ਜਰੂਰ ਕੀਤੀ ਜਾਵੇ ਤਾਂ ਜੋ ਇਮਾਰਤਾਂ ਦੀ ਦਿੱਖ ਸੁੰਦਰ ਬਣ ਸਕੇ। ਈ:ਟੀ:ਓ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਬਹੁਤ ਸਾਰੇ ਵਿਭਾਗਾਂ ਵਿੱਚ ਲੋਕਾਂ ਦੇ ਬੈਠਣ, ਪੀਣ ਵਾਲਾ ਪਾਣੀ, ਪਾਖਾਨੇ ਆਦਿ ਦੀ ਸਮੱਸਿਆ ਪਾਈ ਜਾਂਦੀ ਹੈ ਨੂੰ ਬੇਹਤਰ ਬਣਾਇਆ ਜਾਵੇਗਾ। ਉਨ੍ਹਾ ਮੁੱਖ ਆਰਕੀਟੈਕਟ ਨੂੰ ਕਿਹਾ ਕਿ ਸਰਕਾਰੀ ਇਮਾਰਤਾਂ ਦਾ ਨਕਸ਼ਾ ਇਸ ਤਰ੍ਹਾਂ ਬਣਾਇਆ ਜਾਵੇ ਕਿ ਲੋਕਾਂ ਨੂੰ ਸਾਰੀਆਂ ਸੁਵਿਧਾਵਾਂ ਮਿਲ ਸਕਣ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰੀ ਇਮਾਰਤਾਂ ਦੇ ਨਕਸ਼ੇ ਸਹੀ ਢੰਗ ਨਾਲ ਬਣੇ ਹੋਣ ਤਾਂ ਮੁਰੰਮਤ ਦੀ ਸਮੱਸਿਆਵਾ ਵੀ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਸਰਕਾਰੀ ਇਮਾਰਤਾਂ ਲੋਕਾਂ ਦੇ ਪੈਸੇ ਨਾਲ ਬਣਦੀਆਂ ਹਨ ਅਤੇ ਸਾਡਾ ਫਰਜ ਹੈ ਕਿ ਇਨ੍ਹਾਂ ਇਮਾਰਤਾਂ ਨੂੰ ਵਧੀਆ ਢੰਗ ਨਾਲ ਬਣਾਇਆ ਜਾਵੇ ਤਾਂ ਜੋ ਇਹ ਇਮਾਰਤਾਂ ਲੰਬੇ ਸਮੇਂ ਤੱਕ ਸੁਰੱਖਿਅਤ ਰਹਿਣ।
ਇਸ ਮੌਕੇ ਚੀਫ਼ ਇੰਜੀਨੀਅਰ ਪੀ.ਡਬਲਯੂ.ਡੀ. ਵੀ.ਬੀ. ਗੋਇਲ, ਚੀਫ ਇੰਜੀ: ਪੀ.ਐਸ.ਪੀ.ਸੀ.ਐਲ ਸ੍ਰੀ ਬਾਲਕ੍ਰਿਸ਼ਨ, ਐਕਸੀਅਨ ਪੀ:ਡਬਲਿਯੂ:ਡੀ ਸ੍ਰ ਇੰਦਰਜੀਤ ਸਿੰਘ, ਉਪ ਜਿਲ੍ਹਾ ਸਿਖਿਆ ਅਫਸਰ ਸ੍ਰ ਬਲਰਾਜ ਸਿੰਘ ਢਿਲੋਂ, ਸ੍ਰੀਮਤੀ ਰੇਖਾ ਮਹਾਜਨ, ਡਾ: ਮਦਨ ਮੋਹਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਕਾਰੀ ਹਾਜਰ ਸਨ।