ਨਿਊਯਾਰਕ (ਰਾਜ ਗੋਗਨਾ )— ਬੀਤੇਂ ਦਿਨ ਅਮਰੀਕਾ ਦੇ ਕੈਨੇਟੀਕਟ ਸੂਬੇ ਵਿੱਚ ਹੋਏ ਇਕ ਕਾਰ ਸੜਕ ਹਾਦਸੇ ਵਿੱਚ ਤੇਲੁਗੂ ਮੂਲ ਦੇ ਆਂਧਰਾ ਪ੍ਰਦੇਸ਼ ਰਾਜ ਨਾਲ ਸਬੰਧਤ ਤਿੰਨ ਵਿਦਿਆਰਥੀਆਂ ਦੀ ਕਾਰ ਸੜਕ ਹਾਦਸੇ ਵਿੱਚ ਮੌਤ ਹੋ ਗਈ, ਮਾਰੇ ਗਏ ਤਿੰਨ ਵਿਦਿਆਰਥੀ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਨਾਲ ਸਬੰਧਤ ਸਨ ਜਿੰਨਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ, ਜਾਣਕਾਰੀ ਮੁਤਾਬਕ ਇਕ ਮਿਨੀਵੈਨ ‘ਚ ਅੱਠ ਵਿਅਕਤੀ ਸਵਾਰ ਸਨ। ਇਸ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਚਾਰ ਹੋਰ ਲੋਕ ਗੰਭੀਰ ਜ਼ਖ਼ਮੀ ਹੋ ਗਏ ਜਦੋਂਕਿ ਇੱਕ ਹੋਰ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ। ਮਾਰੇ ਗਏ ਮ੍ਰਿਤਕਾਂ ਦੀ ਪਛਾਣ ਪ੍ਰੇਮ ਕੁਮਾਰ ਰੈਡੀ (ਹੈਦਰਾਬਾਦ), ਪਵਨੀ (ਵਾਰੰਗਲ) ਅਤੇ ਵੀ. ਸਾਈ ਨਰਸਿਮਹਾ (ਪੂਰਬੀ ਗੋਦਾਵਰੀ) ਵਜੋਂ ਹੋਈ ਹੈ। ਸਾਈ ਨਰਸਿਮਹਾ, ਜੋ ਇਸ ਸਾਲ ਹੀ ਅਗਸਤ ਵਿੱਚ ਅਮਰੀਕਾ ਆਇਆ ਸੀ, ਐਮਐਸ ਕਰ ਰਿਹਾ ਸੀ।ਮ੍ਰਿਤਕਾਂ ਦੇ ਪਰਿਵਾਰਾਂ ਨੇ ਕੇਂਦਰ ਅਤੇ ਤੇਲਗੂ ਰਾਜਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਮ੍ਰਿਤਕਾ ਦੀ ਲਾਸ਼ਾਂ ਨੂੰ ਵਾਪਸ ਲਿਆਉਣ ਵਿੱਚ ਉਹਨਾਂ ਦੀ ਮਦਦ ਕਰਨ।