40ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ

ਪੰਜਾਬ ਪੁਲਿਸ ਜਲੰਧਰ ਅਤੇ ਕੈਗ ਦਿੱਲੀ ਦੀਆਂ ਟੀਮਾਂ ਲੀਗ ਦੌਰ ਵਿੱਚ ਦਾਖਲ

ਜਲੰਧਰ (Rawat ) ਪੰਜਾਬ ਪੁਲਿਸ ਨੇ ਭਾਰਤੀ ਨੇਵੀ ਮੁੰਬਈ ਨੂੰ 2-1 ਨਾਲ ਅਤੇ ਕੈਗ ਦਿੱਲੀ ਨੇ ਬੀਐਸਐਫ ਜਲੰਧਰ ਨੂੰ ਸਖਤ ਮੁਕਾਬਲੇ ਮਗਰੋਂ 4-3 ਦੇ ਫਰਕ ਨਾਲ ਹਰਾ ਕੇ 40ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਲੀਗ ਦੌਰ ਵਿੱਚ ਪ੍ਰਵੇਸ਼ ਕਰ ਲਿਆ। ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਜਾਰੀ ਉਕਤ ਟੂਰਨਾਮੈਂਟ ਦੇ ਦੂਜੇ ਦਿਨ ਦੋ ਮੈਚ ਖੇਡੇ ਗਏ।

ਅੱਜ ਖੇਡੇ ਗਏ ਨਾਕ ਆਊਟ ਦੌਰ ਦਾ ਪਹਿਲਾ ਮੈਚ ਕੈਗ, ਨਵੀਂ ਦਿੱਲੀ ਅਤੇ ਸੀਮਾਂ ਸੁਰੱਖਿਆ ਬਲ, ਜਲੰਧਰ ਵਿਚਕਾਰ ਖੇਡਿਆ ਗਿਆ । ਕੈਗ ਟੀਮ ਨੇ ਮੈਚ ਦੇ ਸ਼ੁਰੂ ਤੋਂ ਹੀ ਹਮਲਾਵਰ ਰੁੱਖ ਅਪਣਾਉਂਦੇ ਹੋਏ ਵਾਰ ਵਾਰ ਬੀ.ਐਸ.ਐੱਫ. ਉਪਰ ਹਮਲੇ ਕੀਤੇ ਪਰ ਸਫਲਤਾ ਉਹਨਾਂ ਨੂੰ ਖੇਡ ਦੇ 8 ਮਿੰਟ ਵਿਚ ਉਸ ਸਮੇਂ ਮਿਲੀ ਜਦੋਂ ਉਹਨਾਂ ਦੇ ਕਪਤਾਨ ਪਰਵਿੰਦਰ ਸਿੰਘ ਨੇ ਸ਼ਾਨਦਾਰ ਮੈਦਾਨੀ ਗੋਲ ਕਰਕੇ ਆਪਣੀ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ । ਇਕ ਗੋਲ ਤੋਂ ਪਿਛੜਨ ਉਪਰੰਤ ਖੇਡ ਦੇ 12ਵੇਂ ਮਿੰਟ ਵਿਚ ਬੀ.ਐਸ.ਐੱਫ. ਨੇ ਆਪਣੀ ਸੁਰੱਖਿਆ ਮਜ਼ਬੂਤ ਕਰਦੇ ਹੋਏ ਫਾਰਵਰਡ ਲਾਈਨ ਦੇ ਖਿਡਾਰੀ ਕਪਤਾਨ ਹਾਤਿੰਦਰ ਕੁਮਾਰ ਨੇ ਇਕੱਲੇ ਯਤਨ ਰਾਹੀਂ ਕੈਗ ਦੇ ਰੱਖਿਆ ਪੰਕਤੀ ਦੇ ਖਿਡਾਰੀਆਂ ਨੂੰ ਝਕਾਨੀ ਦਿੰਦੇ ਹੋਏ ‘ਡੀ’ ਵਿਚ ਪ੍ਰਵੇਸ਼ ਕੀਤਾ ਪਰ ਕੈਗ ਦੇ ਫੁੱਲਬੈਕ ਵੰਕਟੇਸ਼ ਤੇਲਗੂ ਨੇ ਜਾਣ ਬੁੱਝਕੇ ਖਿਡਾਰੀ ਨੂੰ ਗੋਲ ਕਰਨ ਤੋਂ ਰੋਕਣ ਉਪਰ ਅੰਪਾਇਰ ਨੇ ਬੀ.ਐਸ.ਐੱਫ. ਦੇ ਹੱਕ ਵਿਚ ਪੈਨਲਟੀ ਸਟਰੋਕ ਦੇ ਦਿੱਤੀ ਜਿਸ ਨੂੰ ਅਮਰਬੀਰ ਨੇ ਬਿਨ੍ਹਾ ਕੋਈ ਗਲਤੀ ਕੀਤੇ ਗੋਲ ਵਿਚ ਤਬਦੀਲ ਕਰਕੇ ਆਪਣੀ ਟੀਮ 1-1 ਦੀ ਬਰਾਬਰੀ ਉਪਰ ਖੜ੍ਹਾ ਕਰ ਦਿੱਤਾ । ਅੱਧੇ ਸਮੇਂ ਤਕ ਦੋਵੇਂ ਟੀਮਾਂ 1-1 ਦੀ ਬਰਾਬਰੀ ਉਪਰ ਖੇਡ ਰਹੀਆਂ ਸਨ।

ਅੱਧੇ ਸਮੇਂ ਤੋਂ ਬਾਅਦ ਖੇਡ ਦੇ 33ਵੇਂ ਮਿੰਟ ਵਿੱਚ ਕੈਗ ਦਿੱਲੀ ਦੇ ਰਾਜ ਕੁਮਾਰ ਪਾਲ ਨੇ ਗੋਲ ਕਰਕੇ ਸਕੋਰ 2-1 ਕੀਤਾ। 36ਵੇਂ ਮਿੰਟ ਵਿੱਚ ਬੀਐਸਐਫ ਦੇ ਕੰਵਲਪਾਲ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 2-2 ਕੀਤਾ। ਖੇਡ ਦੇ 47ਵੇਂ ਮਿੰਟ ਵਿੱਚ ਬੀਐਸਐਫ ਦੇ ਰਾਜਵੀਰ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 3-2 ਕੀਤਾ। ਖੇਡ ਦੇ 50ਵੇਂ ਮਿੰਟ ਵਿੱਚ ਕੈਗ ਦਿੱਲੀ ਦੇ ਕਪਤਾਨ ਪਰਵਿੰਦਰ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 3-3 ਕਰਕੇ ਬਰਾਬਰ ਕਰ ਦਿੱਤਾ। ਖੇਡ ਦੇ ਆਖਰੀ ਮਿੰਟ ਵਿੱਚ ਕੈਗ ਦਿੱਲੀ ਦੇ ਗੋਬਿੰਦ ਸਿੰਘ ਰਾਵਤ ਨੇ ਪੈਨਲਟੀ ਕਾਰਨਰ ਨੂੰ ਗੋਲ ਕਰਕੇ ਸਕੋਰ 4-3 ਕਰਕੇ ਮੈਚ ਆਪਣੇ ਨਾਂਅ ਕੀਤਾ।

ਦੂਜਾ ਮੈਚ ਸਾਬਕਾ ਜੇਤੂ ਪੰਜਾਬ ਪੁਲਿਸ ਅਤੇ ਭਾਰਤੀ ਨੇਵੀ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ। ਦੋਵੇਂ ਟੀਮਾਂ ਵਲੋਂ ਖੇਡ ਦੇ ਪਹਿਲੇ ਅੱਧ ਵਿੱਚ ਗੋਲ ਕਰਨ ਦੇ ਕਈ ਮੌਕੇ ਗਵਾਏ। ਅੱਧੇ ਸਮੇਂ ਤੱਕ ਦੋਵੇਂ ਟੀਮਾਂ ਬਿਨ੍ਹਾਂ ਕਿਸੇ ਗੋਲ ਦੇ ਬਰਾਬਰੀ ਤੇ ਸਨ। ਅੱਧੇ ਸਮੇਂ ਤੋਂ ਬਾਅਦ ਭਾਰਤੀ ਨੇਵੀ ਦੇ ਕੇ ਸਿਲਵਾਰਾਜ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 1-0 ਕੀਤਾ। ਖੇਡ ਦੇ 46ਵੇਂ ਮਿੰਟ ਵਿੱਚ ਪੰਜਾਬ ਪੁਲਿਸ ਦੇ ਮਨਿੰਦਰ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 1-1 ਕੀਤਾ। ਖੇਡ ਦੇ 53ਵੇਂ ਮਿੰਟ ਵਿੱਚ ਪੰਜਾਬ ਪੁਲਿਸ ਦੇ ਉਲੰਪੀਅਨ ਅਕਾਸ਼ਦੀਪ ਸਿੰਘ ਨੇ ਬਲਵਿੰਦਰ ਸਿੰਘ ਦੇ ਸ਼ਾਂਨਦਾਰ ਪਾਸ ਤੇ ਮੈਦਾਨੀ ਗੋਲ ਕਰਕੇ ਸਕੋਰ 2-1 ਕਰਕੇ ਮੈਚ ਜਿੱਤ ਕੇ ਲੀਗ ਦੌਰ ਵਿੱਚ ਸਥਾਨ ਬਣਾਇਆ।

ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਚਰਨਜੀਤ ਸਿੰਘ ਚੰਨੀ ਸੀਟੀ ਗਰੁੱਪ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਮਨਪ੍ਰੀਤ ਸਿੰਘ ਦੀ ਪਤਨੀ ਨਵਪ੍ਰੀਤ ਕੌਰ, ਉਲੰਪੀਅਨ ਗੁਰਜੀਤ ਕੌਰ, ਉਲੰਪੀਅਨ ਦੀਪਕ ਠਾਕੁਰ, ਉਲੰਪੀਅਨ ਰਜਿੰਦਰ ਸਿੰਘ, ਉਲੰਪੀਅਨ ਦਵੇਸ਼ ਚੌਹਾਨ, ਰਾਮ ਪ੍ਰਤਾਪ, ਇਕਬਾਲ ਸਿੰਘ ਸੰਧੂ, ਸੁਰਿੰਦਰ ਸਿੰਘ ਭਾਪਾ, ਨਰਿੰਦਰ ਪਾਲ ਸਿੰਘ ਜੱਜ, ਲਖਵਿੰਦਰ ਪਾਲ ਸਿੰਘ ਖਹਿਰਾ, ਲਖਬੀਰ ਸਿੰਘ ਨਾਰਵੇ, ਮਹਿੰਦਰ ਸਿੰਘ ਐਗਜੈਕਟਿਵ ਮੈਂਬਰ ਜਿਮਖਾਨਾ ਕਲੱਬ, ਸਤਪਾਲ ਤੂਰ, ਰਣਬੀਰ ਸਿੰਘ ਰਾਣਾ, ਤੇਜਾ ਸਿੰਘ ਸਿੰਧ ਬੈਂਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की