ਭੀਖੀ ( ਕਮਲ ਜਿੰਦਲ)- ਸਰਵਹਿੱਤਕਾਰੀ ਵਿੱਦਿਆ ਮੰਦਰ ਸੀਬੀਐਸਈ ਭੀਖੀ ਦੇ ਬੱਚਿਆਂ ਨੇ ਸੂਬਾਈ ਸੰਸਕ੍ਰਿਤੀ ਮਹਾਂਉਤਸਵ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਡਾ: ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਮਿਤੀ 13 ਅਤੇ 14 ਅਕਤੂਬਰ ਨੂੰ ਐਸ.ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ ਤਲਵਾੜਾ ਵਿਖੇ ਦੋ ਰੋਜ਼ਾ ਸੂਬਾਈ ਸੰਸਕ੍ਰਿਤੀ ਮਹਾਂਉਤਸਵ ਕਰਵਾਇਆ ਗਿਆ ਙ ਇਸ ਮਹਾਂਉਤਸਵ ਮੇਲੇ ਵਿੱਚ ਸ਼ਿਸ਼ੂ , ਬਾਲ, ਕਿਸ਼ੋਰ ਅਤੇ ਤਰੁਣ ਵਰਗ ਦੇ ਸੂਬਾ ਪੱਧਰੀ ਮੁਕਾਬਲੇ ਜਿਵੇਂ ਪ੍ਰਸ਼ਨ ਮੰਚ, ਕਹਾਣੀ ਸੁਣਾਉਣ ਅਤੇ ਤਤਕਾਲਿਕ ਭਾਸ਼ਣ, ਲੋਕ ਨਾਚ ਅਤੇ ਮੂਰਤੀ ਕਲਾ ਅਤੇ ਅਧਿਆਪਕਾਂ ਦੇ ਪੱਤਰ ਵਾਚਨ ਆਦਿ ਮੁਕਾਬਲੇ ਕਰਵਾਏ ਗਏ। ਇਸ ਮਹਾਂਉਤਸਵ ਵਿੱਚ ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਬੀਐਸਈ ਭੀਖੀ ਦੇ ਸ਼ਿਸ਼ੂ , ਬਾਲ, ਕਿਸ਼ੋਰ ਅਤੇ ਤਰੁਣ ਵਰਗ ਦੇ ਬੱਚਿਆਂ ਨੇ ਵੱਖ – ਵੱਖ ਮੁਕਾਬਲਿਆਂ ਵਿੱਚ ਭਾਗ ਲਿਆ। ਇਸ ਸੱਭਿਆਚਾਰਕ ਮਹਾਂਉਤਸਵ ਵਿੱਚ ਬਾਲ ਵਰਗ ਦੇ ਪ੍ਰਸ਼ਨ ਮੰਚ ਦੀ ਟੀਮ ਨੇ ਪਹਿਲਾ ਸਥਾਨ, ਕਿਸ਼ੋਰ ਗਰੁੱਪ ਨੇ ਦੂਜਾ ਸਥਾਨ ਅਤੇ ਤਰੁਣ ਗਰੁੱਪ ਦੀ ਟੀਮ ਨੇ ਵੀ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਬਾਲ ਵਰਗ ਨੇ ਕਹਾਣੀ ਸੁਣਾਉਣ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਬੜੇ ਹੀ ਮਾਣ ਦੀ ਗੱਲ ਹੈ ਕਿ ਰਾਜ ਪੱਧਰ ‘ਤੇ ਜੇਤੂ ਬਾਲ ਵਰਗ ਦੀ ਟੀਮ ਨੇ ਉੱਤਰ ਖੇਤਰੀ ਪ੍ਰਸ਼ਨ ਮੰਚ ਪ੍ਰਤੀਯੋਗਿਤਾ ‘ ਵਿੱਚ ਵੀ ਦੂਸਰਾ ਸਥਾਨ ਹਾਸਿਲ ਕੀਤਾ । ਸਕੂਲ ਦੀ ਪ੍ਰਾਰਥਨਾ ਸਭਾ ਵਿੱਚ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਦੁਆਰਾ ਵੱਖ – ਵੱਖ ਮੁਕਾਬਲਿਆਂ ਵਿੱਚੋਂ ਜੇਤੂ ਵਿਿਦਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ । ਇਸ ਦੌਰਾਨ ਪ੍ਰਿੰਸੀਪਲ ਡਾ: ਗਗਨਦੀਪ ਪਰਾਸ਼ਰ ਨੇ ਸਾਰੇ ਜੇਤੂ ਵਿਿਦਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਜੇਕਰ ਅਸੀਂ ਪੂਰੀ ਲਗਨ ਨਾਲ ਮਿਹਨਤ ਕਰੀਏ ਤਾਂ ਸਾਨੂੰ ਚੰਗੇ ਨਤੀਜੇ ਮਿਲਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਮੁਕਾਬਲੇ ਸਾਨੂੰ ਆਪਣੇ ਸੱਭਿਆਚਾਰ ਨਾਲ ਜੋੜਦੇ ਰਹਿੰਦੇ ਹਨ, ਜਿਸ ਨਾਲ ਬੱਚਿਆਂ ਨੂੰ ਆਪਣੀ ਯੋਗਤਾ ਨੂੰ ਡੂੰਘਾਈ ਨਾਲ ਜਾਣਨ ਦਾ ਸ਼ੁਭ ਮੌਕਾ ਮਿਲਦਾ ਹੈ। ਇਸ ਲਈ ਸਾਰੇ ਵਿਿਦਆਰਥੀਆਂ ਨੂੰ ਅਜਿਹੇ ਸੱਭਿਆਚਾਰਕ ਮੇਲਿਆਂ ਵਿੱਚ ਉਤਸ਼ਾਹ ਨਾਲ ਭਾਗ ਲੈਣਾ ਚਾਹੀਦਾ ਹੈ।