ਭੀਖੀ ( ਕਮਲ ਜਿੰਦਲ)- ਵਿੱਦਿਆ ਭਾਰਤੀ ਨੈਸ਼ਨਲ ਖੇਡਾਂ ਜੋਂ ਕਿ ਰਤਲਾਮ (ਮੱਧ ਪ੍ਰਦੇਸ਼) ਵਿਖੇ ਹੋਈਆ ਸਨ, ਜਿਸ ਵਿੱਚ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਦੇ ਬੱਚਿਆਂ ਨੇ ਭਾਗ ਲਿਆ ਅਤੇ ਵਧੀਆਂ ਪੁਜੀਸ਼ਨਾਂ ਅਤੇ ਮੈਡਲ ਪ੍ਰਾਪਤ ਕੀਤੇ।ਅੰਡਰ-17 (ਮੁੰਡੇ) ਵਿੱਚ ਪ੍ਰੀਤਇੰਦਰ ਸਿੰਘ ਨੇ ਗੋਲਡ,ਅੰਡਰ-19(ਮੁੰਡੇ) ਵਿੱਚ ਅਰਸ਼ਦੀਪ ਸਿੰਘ ਨੇ ਸਿਲਵਰ, ਅੰਡਰ-14 (ਕੁੜੀਆਂ) ਵਿੱਚ ਮਹਿਕਪ੍ਰੀਤ ਕੌਰ ਨੇ ਸਿਲਵਰ, ਅੰਡਰ-14 (ਮੁੰਡੇ) ਵਿੱਚ ਜਪਨੂਰ ਸਿੰਘ ਨੇ ਬਰਾਊਂਜ ਅਤੇ ਅੰਡਰ-19 (ਮੁੰਡੇ) ਵਿੱਚ ਸਿਵਮ ਕੁੁਮਾਰ ਨੇ ਬਰਾਊਂਜ ਮੈਂਡਲ ਪ੍ਰਾਪਤ ਕੀਤੇ।ਬੱਚਿਆਂ ਦੀ ਵਧੀਆਂ ਪੁਜੀਸ਼ਨਾ ਲਈ ਸਕੂਲ ਮੈਨੇਜਮੈਂਟ ਪ੍ਰਧਾਨ ਸਤੀਸ਼ ਕੁਮਾਰ ਅਤੇ ਸਮੂਹ ਕਮੇਟੀ ਬੱਚਿਆਂ ਨੂੰ ਵਧਾਈ ਦਿੱਤੀ। ਸਕੂਲ ਪਹੁੰਚਣ ਤੇ ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ ਅਤੇ ਸਟਾਫ ਮੈਬਰਾਂ ਵੱਲੋਂ ਬੱਚਿਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਅਤੇ ਕੋਚ ਭਰਪੂਰ ਸਿੰਘ ਨੂੰ ਵਧਾਈ ਦਿੱਤੀ।