ਭੀਖੀ ਵਿੱਚ ਦੂਜੇ ਦਿਵਿਆਂਗ ਖੇਡ ਮੁਕਾਬਲੇ 26 ਤੋਂ ਸ਼ੁਰੂ
ਭੀਖੀ, ਕਸਬਾ ਭੀਖੀ ਵਿੱਚ ਦੂਜੇ ਦਿਵਿਆਂਗ ਖੇਡ ਮੁਕਾਬਲੇ 26 ਅਕਤੂਬਰ ਨੂੰ ਕਰਵਾਏ ਜਾ ਰਹੇ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਗੁੰਗੇ- ਬੋਲੇ , ਅਪਾਹਜ਼, ਵਿਅਕਤੀਆਂ ਨੂੰ ਸਮਾਜ ਦੇ ਹਾਨੀ ਬਣਾਉਂਣ ਲਈ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ 26 ਅਕਤੂਬਰ ਦਿਨ ਸ਼ਨੀਵਾਰ ਨੂੰ ਸਥਾਨਕ ਨੈਸ਼ਨਲ ਕਾਲਜ ਵਿੱਖੇ ਦਿਵਿਆਂਗ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਖੇਡ ਮੁਕਾਬਲੇ ਵਿੱਚ ਦਿਵਿਆਂਗ ਵਿਅਕਤੀਆਂ ਲਈ ਟਰਾਈ ਸਾਇਕਲ ਦੋੜ, ਰੱਸਾਕਸੀ ਮੁਕਾਬਲਾ, ਪੰਜਾਂ,, ਤੇ ਗੋਲਾ ਸੁੱਟਣ ਮੁਕਾਬਲੇ, ਔਰਤਾਂ ਲਈ ਰੰਗੋਲੀ, ਮਹਿੰਦੀ ਹੋਰ ਰੌਚਿਕ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਨੋਜਵਾਨ ਦਿਵਿਆਂਗਾਂ ਲਈ ਦੋੜ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ਇਸ ਖੇਡ ਮੁਕਾਬਲੇ ਵਿੱਚ ਹਲਕਾ ਵਿਧਾਇਕ ਡਾ ਵਿਜੈ ਸਿੰਗਲਾ ਜੀ, ਡਿਪਟੀ ਕਮਿਸ਼ਨਰ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਫ਼ਸਰ ਸਾਹਿਬਾਨ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਪਹੁੰਚ ਰਹੇ ਹਨ।ਇਸ ਮੌਕੇ ਹਲਕਾ ਵਿਧਾਇਕ ਵੱਲੋਂ ਮੁਕਾਬਲੇ ਵਿੱਚ ਜਿੱਤਣ ਵਾਲੇ ਖਿਡਾਰੀਆਂ ਨੂੰ ਟਰਾਫੀ ਤੇ ਪ੍ਰਸੰਸਾ ਪੱਤਰ ਦਿੱਤੇ ਜਾਣਗੇ ਮਾਂ ਵਰਿੰਦਰ ਸੋਨੀ ਵੱਲੋਂ ਦਿਵਿਆਂਗ ਵਿਅਕਤੀਆਂ ਨੂੰ ਇਸ ਖੇਡ ਮੁਕਾਬਲੇ ਵੱਧ ਤੋਂ ਵੱਧ ਗਿਣਤੀ ਵਿੱਚ ਭਾਗ ਲਈ ਅਪੀਲ ਕੀਤੀ ਗਈ। ਉਹਨਾਂ ਕਿਹਾ ਕਿ ਇਨ੍ਹਾਂ ਖੇਡ ਮੁਕਾਬਲੇ ਵਿੱਚ ਭਾਗ ਲੈਕੇ ਦਿਵਿਆਂਗ ਨੋਜਵਾਨ ਲਈ ਆਪਣਾ ਤੇ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕਰਨ ਦਾ ਸੁਨਹਿਰੀ ਮੌਕਾ ਹੈ।