ਕਾਮਨਵੈਲਥ ਪਾਵਰਲਿਫਟਰ ਅਜੈ ਗੋਗਨਾ ਭੁਲੱਥ  ਦਾ ਗੁਰਾਇਆ ਵਿੱਖੇਂ ਹੋਈ ਪੰਜਾਬ ਸਟੇਟ ਬੈੱਚ ਪ੍ਰੈਸ ਪਾਵਰਲਿਫਟਿੰਗ ਚੈਂਪੀਅਨਸ਼ਿਪ ਵਿੱਖੇਂ ਡਾਲਰਾਂ ਦੇ ਹਾਰ ਨਾਲ ਹੋਇਆ ਵਿਸ਼ੇਸ ਸਨਮਾਨ

ਭੁਲੱਥ,   (  ਬਿਊਰੋ   )- ਬੀਤੇਂ ਦਿਨ ਜਿਲ੍ਹਾ ਜਲੰਧਰ ਦੇ ਕਸਬਾ ਗੁਰਾਇਆ ਦੇ ਮਿਲਨ ਪੈਲੇਸ  ਵਿਖੇਂ ਭੁਲੱਥ ਦੇ  ਅੰਤਰਰਾਸ਼ਟਰੀ  ਕਾਮਨਵੈਲਥ ਪਾਵਰਲਿਫਟਰ ਅਜੈ ਗੋਗਨਾ ਸਪੁੱਤਰ ਪ੍ਰਵਾਸੀ ਪੱਤਰਕਾਰ ਸ਼੍ਰੀ ਰਾਜ ਗੋਗਨਾ  ਦਾ ਮਿਲਨ ਪੈਲੇਸ  ਗੁਰਾਇਆ (ਜਲੰਧਰ) ਵਿੱਖੇਂ  ਕਰਵਾਈ ਗਈ ਵਿਜੈ ਕਲਾਸਿਕ ਪੰਜਾਬ’ ਸਟੇਟ ਬੈੱਚ ਪ੍ਰੈੱਸ ਪਾਵਰਲਿਫਟਿੰਗ ਚੈਂਪੀਅਨਸ਼ਿਪ  ਚ” ਕਾਮਨਵੈਲਥ ਗੋਲ਼ਡ ਮੈਡਲਿਸਟ ਦਾ ਚੈਪੀਅਨਸ਼ਿਪਦੇ ਪ੍ਰਬੰਧਕਾਂ ਅਤੇ ਨਾਮੀਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪਾਵਰਲਿਫਟਰਾਂ ਅਤੇ ਉਚੇਚੇ ਤੋਰ ਤੇ ਪੁੱਜੇ ਇੰਡੀਆ ਪਾਵਰਲਿਫਟਿੰਗ ਦੇ ਉਪ- ਪ੍ਰਧਾਨ ਬਿਸਮ ਪਿਤਾਮਾ ਅਤੇ ਪਾਵਰਲਿਫਟਿੰਗ ਦੇ ਗੁਰੂ ਵਜੋਂ ਜਾਣੇ ਜਾਂਦੇ ਸ੍ਰੀ ਪੂਰਨ ਸਿੰਘ ਵੱਲੋ ਅਜੈ ਗੋਗਨਾ ਦੀ ਖੇਡ ਬਾਰੇ ਅਤੇ ਉਸ ਵੱਲੋਂ ਹਾਸਲ ਕੀਤੀਆਂ ਗਈਆਂ ਪ੍ਰਾਪਤੀਆਂ ਤੋ ਸਮੂੰਹ ਖਿਡਾਰੀਆਂ ਨੂੰ ਜਾਣੂ ਕਰਵਾਉਦੇ ਹੋਏ ਪਾਵਰਲਿਫਟਰ ਅਜੈ ਗੋਗਨਾ ਦੀ ਖ਼ੂਬ ਪ੍ਰਸ਼ੰਸਾ ਕੀਤੀ।ਇਸ ਪੰਜਾਬ ਪੱਧਰ ਦੀ ਹੋਈ ਚੈਪੀਅਨਸ਼ਿਪ ਮੌਕੇ ਅਜੈ ਗੋਗਨਾ ਨੂੰ ਉਹਨਾਂ ਦੀ ਇਕ ਤਸਵੀਰ ਭੇਂਟ ਕੀਤੀ ਗਈ। ਜਿੰਨਾਂ ਵਿੱਚ ਉਹਨਾਂ ਦੀਆਂ ਪ੍ਰਾਪਤੀਆ ਨਸ਼ਰ ਸੰਨ।ਇਸ ਮੌਕੇ ਖਿਡਾਰੀਆਂ ਅਤੇ ਪ੍ਰਬੰਧਕਾਂ ਨੂੰ ਸੰਬੋਧਨ ਕਰਦਿਆਂ ਅੰਤਰਰਾਸ਼ਟਰੀ ਪਾਵਰਲਿਫਟਰ ਅਜੈ ਗੋਗਨਾ ਨੇ ਕਿਹਾ ਕਿ ਖੇਡਾਂ ਨਾਲ ਜੁੜਨਾ ਸਰੀਰਕ ਅਤੇ ਮਾਨਸਿਕ ਪੱਖੋਂ ਮਜ਼ਬੂਤ ਹੋਣਾ ਹੈ।ਅਤੇ ਖੇਡਾਂ ਨਸ਼ਿਆ ਨੂੰ ਮਾਤ ਪਾਉਣ ਵਿੱਚ ਸਹਾਈ ਹੁੰਦੀਆਂ ਹਨ।ਖੇਡਾਂ ਜ਼ਰੀਏ ਸਾਡੇ ਵਿੱਚ ਆਤਮ ਵਿਸ਼ਵਾਸ ਅਤੇ ਮਿਲਵਰਤਣ ਦੀ ਭਾਵਨਾ ਪੈਦਾ ਹੁੰਦੀ ਹੈ।ਅਤੇ ਖਿਡਾਰੀ ਆਪਣੇ ਦੇਸ਼ ਦਾ ਸ਼ਰਮਾਇਆ ਹੁੰਦੇ ਹਨ।ਅਜੈ ਗੋਗਨਾ ਨੇ ਕਿਹਾ ਜਦੋ ਮੈਂ ਵਿਦੇਸ਼ਾ ਵਿੱਚ ਜਾ ਕੇ ਮੈਂ ਜਾ ਕੋਈ ਹੋਰ ਮੇਰਾ ਵੀਰ ਖਿਡਾਰੀ ਆਪਣੇ ਭਾਰਤ ਵਤਨ ਦਾ ਤਿਰੰਗਾ ਹਿੱਕ ਨਾਲ ਲਾ ਕੇ ਸਨਮਾਨ ਲੈਂਦਾ ਹੈ ਤਾਂ ਆਪਣੇ ਦੇਸ਼ ਦਾ ਆਪਣੀ ਜਨਮ ਭੂਮੀ ਅਤੇ ਮਾਤਾ ਪਿਤਾ ਦਾ ਨਾਂ ਰੋਸ਼ਨ ਹੁੰਦਾ ਹੈ।ਇੱਥੇ  ਜਿਕਰਯੋਗ ਹੈ ਕਿ ਭੁਲੱਥ ਨਿਵਾਸੀ ਅਜੈ ਗੋਗਨਾ ਕੈਨੇਡਾ, ਜਾਪਾਨ, ਆਸਟ੍ਰੇਲੀਆ, ਦੁਬੱਈ,ਦੇਸ਼ਾਂ ਵਿੱਚ ਖੇਡ ਕੇ ਗੋਲ਼ਡ ਮੈਡਲ ਪ੍ਰਾਪਤ ਕਰਨ ਤੋ ਇਲਾਵਾਂ ਕਾਮਨਵੈਲਥ ਜੇਂਤੂ ਹਨ। ਗੋਗਨਾ ਦੀਆਂ ਪ੍ਰਾਪਤੀਆਂ ਵੱਲ ਜੇ ਝਾਤ ਮਾਰੀ ਜਾਵੇ ਤਾਂ ਉਹ 17 ਵਾਰ ਨੈਸ਼ਨਲ ਅਤੇ 5 ਵਾਰ ਇੰਟਰਨੈਸ਼ਨਲ ਪੱਧਰ ਤੇ ਗੋਲ਼ਡ ਮੈਡਲ, ਅਤੇ 17 ਟਾਇਮ ਨੈਸ਼ਨਲ ਗੋਲ਼ਡ ਮੈਡਲ ਜੇਂਤੂ ਹਨ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की